ਜਦੋਂ ਸਭ ਤੋਂ ਛੋਟੀ ਉਮਰ ਦੇ ਬੱਚੇ ਨੇ ਕੀਤੀ ਹਰਿਆਣਾ ਵਿਧਾਇਕ ਦੀ ਇੰਟਰਵਿਊ
ਬੱਚੇ ਦੀ ਪੱਤਰਕਾਰੀ ਨੇ ਜਿੱਤਿਆ ਨੈਨਾ ਚੌਟਾਲਾ ਦਾ ਦਿਲ
ਹਰਿਆਣਾ: ਹਰਿਆਣਾ ਦੇ ਡੱਬਵਾਲੀ ਦੇ ਵਿਧਾਇਕ ਨੈਨਾ ਚੌਟਾਲਾ ਉਸ ਸਮੇਂ ਬਹੁਤ ਖੁਸ਼ ਅਤੇ ਹੈਰਾਨ ਹੋ ਗਏ ਜਦੋਂ ਇੱਕ 8/10 ਸਾਲ ਦੇ ਬੱਚੇ ਨੇ ਪੱਤਰਕਾਰੀ ਕਰਦਿਆਂ ਉਨ੍ਹਾਂ ਨੂੰ ਕਈ ਵੱਡੇ ਸਵਾਲ ਪੁਛੇ। ਉਸ ਬੱਚੇ ਦੀ ਜਾਣਕਾਰੀ ਅਤੇ ਉਸ ਦੇ ਸਵਾਲ ਪੁੱਛਣ ਦੇ ਅੰਦਾਜ਼ ਨੇ ਨੈਨਾ ਚੌਟਾਲਾ ਨੂੰ ਬਹੁਤ ਖੁਸ਼ ਕਰ ਦਿੱਤਾ ਕਿਉਂਕਿ ਬੱਚਾ ਬਹੁਤ ਹੀ ਸੂਝ ਬੂਝ ਨਾਲ ਇੱਕ ਤਜ਼ਰਬੇਕਾਰ ਪੱਤਰਕਾਰ ਵਾਂਗੂ ਸਵਾਲ ਪੁੱਛ ਰਿਹਾ ਸੀ। ਉਥੇ ਮੌਜੂਦ ਸਾਰੇ ਲੋਕ ਵੀ ਉਸਨੂੰ ਦੇਖ ਕਾਫੀ ਹੈਰਾਨ ਹੋਏ।
ਦੱਸ ਦਈਏ ਕਿ ਨੈਨਾ ਚੌਟਾਲਾ ਜਨ ਸਨਮਾਨ ਰੈਲੀ ਵਿਚ ਪਹੁੰਚੇ ਸਨ ਜਿਥੇ ਕਿ ਇਸ ਬੱਚੇ ਨਾਲ ਉਨ੍ਹਾਂ ਦਾ ਇੰਟਰਵਿਊ ਹੋਇਆ। ਅਜੈ ਸਿੰਘ ਚੌਟਾਲਾ ਦੀ ਪਤਨੀ ਨੈਨਾ ਚੌਟਾਲਾ ਚਰਖੀ ਦਾਦਰੀ ਜਿਲ੍ਹੇ ਵਿਚ ਭਦਰਾ ਵਿਧਾਨ ਸਭਾ ਖੇਤਰ ਤੋਂ ਚੋਣ ਲੜ ਰਹੀ ਹੈ। ਇਸ ਸੀਟ ਤੇ ਕਾਂਗਰਸ ਦੇ ਰਣਬੀਰ ਸਿੰਘ ਮਹਿੰਦਰਾ ਲੜ ਰਹੇ ਹਨ, ਜੋ ਸਾਬਕਾ ਮੁੱਖ ਮੰਤਰੀ ਬੰਸੀਲਾਲ ਦੇ ਬੇਟੇ ਹਨ। ਛੋਟੇ ਬੱਚੇ ਨਾਲ ਨੈਣਾ ਚੌਟਾਲਾ ਦਾ ਇਹ ਇੰਟਰਵਿਊ ਕਾਫੀ ਵਾਇਰਲ ਹੋ ਰਿਹਾ ਹੈ ਤੇ ਕਮੈਂਟਾਂ ਜ਼ਰੀਏ ਬੱਚੇ ਨੂੰ ਕਾਫ਼ੀ ਤਾਰੀਫ ਵੀ ਮਿਲ ਰਹੀ ਹੈ।
ਦਸ ਦਈਏ ਕਿ ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਦੀ ਟਿਕਟ ਉੱਤੇ ਚੋਣ ਜਿੱਤ ਕੇ ਦਲ–ਬਦਲੀ ਕਰਨ ਵਾਲੇ ਪੰਜ ਵਿਧਾਇਕਾਂ ਦੀ ਵਿਧਾਇਕੀ (ਮੈਂਬਰਸ਼ਿਪ) ਹਰਿਆਣਾ ਵਿਧਾਨ ਸਭਾ ’ਚੋਂ ਰੱਦ ਕਰ ਦਿੱਤੀ ਗਈ ਹੈ। ਇਨ੍ਹਾਂ ਵਿਚ ਜਨਨਾਇਕ ਜਨਤਾ ਪਾਰਟੀ ’ਚ ਸ਼ਾਮਲ ਹੋਏ ਚਾਰ ਵਿਧਾਇਕ ਨੈਨਾ ਸਿੰਘ ਚੌਟਾਲਾ, ਪਿਰਥੀ ਨੰਬਰਦਾਰ, ਅਨੂਪ ਧਾਨਕ ਤੇ ਰਾਜਦੀਪ ਫ਼ੌਗਾਟ ਤੇ ਪਹਿਲਾਂ ਕਾਂਗਰਸ ਤੇ ਉਸ ਤੋਂ ਬਾਅਦ ਭਾਰਤੀ ਜਨਤਾ ਪਾਰਟੀ ’ਚ ਸ਼ਾਮਲ ਹੋਏ ਨਸੀਮ ਅਹਿਮਦ ਸ਼ਾਮਲ ਹਨ।
ਮਿਲੀ ਜਾਣਕਾਰੀ ਮੁਤਾਬਕ 5 ਉਮੀਦਵਾਰਾਂ ਦੇ ਨਾਂ ਵਾਲੀ ਇਸ ਸੂਚੀ ਵਿਚ ਜੇਜੇਪੀ ਨੇ ਬਾਢੜਾ ਵਿਧਾਨ ਸਭਾ ਸੀਟ ਤੋਂ ਅਜੈ ਚੌਟਾਲਾ ਦੀ ਪਤਨੀ ਅਤੇ ਦੁਸ਼ਯੰਤ ਚੌਟਾਲਾ ਦੀ ਮਾਂ ਨੈਨਾ ਚੌਟਾਲਾ ਨੂੰ ਉਮੀਦਵਾਰ ਬਣਾਇਆ ਹੈ। ਦਸ ਦਈਏ ਕਿ ਨੈਨਾ ਚੌਟਾਲਾ ਹੁਣ ਡੱਬਵਾਲੀ ਤੋਂ ਵਿਧਾਇਕ ਸੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।