ਭਾਰਤੀ ਵਿਗਿਆਨੀ ਰੋਬੋਟਸ ਨੂੰ ਸਿਖਾ ਰਹੇ ਕੰਮ ਕਰਨਾ, ਦਲ 'ਚ ਵਿਦੇਸ਼ੀ ਵੀ ਸ਼ਾਮਲ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦਰਅਸਲ ਵਿਗਿਆਨੀ ਦੋ ਫਰੇਮਵਰਕਸ ਤੇ ਕੰਮ ਕਰ ਰਹੇ ਹਨ ਜਿਨ੍ਹਾਂ ਰਾਹੀ ਰੋਬੋਟ ਕੰਮ ਨੂੰ ਜਲਦੀ ਸਿੱਖ ਸਕਣ।

Scientists Teaching Robots

ਬੋਸਟਨ,  ( ਭਾਸ਼ਾ ) : ਰੋਬੋਟਿਕਸ ਦੇ ਖੇਤਰ ਵਿਚ ਦੁਨੀਆ ਭਰ ਦੇ ਵਿਗਿਆਨੀ ਨਵੇਂ ਪ੍ਰਯੋਗਾਂ ਵਿਚ ਲਗੇ ਹੋਏ ਹਨ। ਉਹ ਅਜਿਹੇ ਰੋਬੋਟ ਵਿਕਸਤ ਕਰਨ ਦੀ ਦਿਸ਼ਾ ਵਿਚ ਕੰਮ ਕਰ ਰਹੇ ਹਨ ਜਿਸ ਨਾਲ ਕੰਮ ਸੌਖੇ ਹੋ ਸਕਣ। ਇਸ ਦੇ ਲਈ ਸੱਭ ਤੋਂ ਜ਼ਰੂਰੀ ਹੈ ਰੋਬੋਟ ਵਿਚ ਜਲਦੀ ਸਿੱਖਣ ਦੀ ਸਮਰੱਥਾ ਵਿਕਸਤ ਕਰਨਾ। ਇਸ ਦਿਸ਼ਾ ਵਿਚ ਵਿਗਿਆਨੀਆਂ ਨੇ ਇਕ ਵੱਡਾ ਕਦਮ ਚੁੱਕਿਆ ਹੈ। ਦਰਅਸਲ ਵਿਗਿਆਨੀ ਅਜੋਕੇ ਸਮੇਂ ਵਿਚ ਦੋ ਅਜਿਹੇ ਫਰੇਮਵਰਕਸ ਤੇ ਕੰਮ ਕਰ ਰਹੇ ਹਨ ਜਿਨ੍ਹਾਂ ਰਾਹੀ ਰੋਬੋਟ ਕਿਸੇ ਕੰਮ ਨੂੰ ਇੰਨਸਾਨਾਂ ਤੋਂ ਜਲਦੀ ਸਿੱਖ ਸਕਣ।

ਮਿਸਾਲ ਦੇ ਤੌਰ ਤੇ ਜਿਸ ਤਰ੍ਹਾਂ ਅਸੀਂ ਕਿਸੇ ਸਮਾਨ ਨੂੰ ਅਪਣੇ ਹੱਥਾਂ ਨਾਲ ਚੁੱਕਦੇ ਹਾਂ, ਹੁਣ ਰੋਬੋਟ ਸਾਡੇ ਰਾਹੀ ਇਸ ਕੰਮ ਨੂੰ ਤੇਜ ਗਤੀ ਅਤੇ ਸੌਖੇ ਤਰੀਕੇ ਨਾਲ ਸਿੱਖ ਸਕਣਗੇ। ਅਹਿਮ ਗੱਲ ਇਹ ਹੈ ਕਿ ਇਸ ਵਿਚ ਕੰਮ ਕਰ ਰਹੇ ਵਿਗਿਆਨੀਆਂ ਦੇ ਦਲ ਵਿਚ ਇਕ ਭਾਰਤੀ ਮੂਲ ਦੇ ਵਿਗਿਆਨੀ ਵੀ ਸ਼ਾਮਲ ਹਨ। ਅਮਰੀਕਾ ਸਥਿਤ ਸਟੈਨਫੋਰਡ ਯੂਨੀਵਰਸਿਟੀ ਵਿਚ ਪੀਐਚਡੀ ਦੇ ਵਿਦਿਆਰਥੀ ਅਜੇ ਮੰਡੇਲਕਰ ਕਹਿੰਦੇ ਹਨ ਕਿ ਅਸੀਂ ਰੋਬੋਟਰਕ ਨਾਮ ਦਾ ਫਰੇਮਵਰਕ ਤਿਆਰ ਕਰ ਰਹ ਹਾਂ। ਇਸ ਦੀ ਮਦਦ ਨਾਲ ਲੋਕ ਸਮਾਰਟਫੋਨ ਅਤੇ ਬਰਾਊਜ਼ਰ ਦੀ ਵਰਤੋਂ ਕਰਕੇ ਰੋਬੋਟ ਨੂੰ ਅਸਲ ਸਮੇਂ ਵਿਚ ਕਿਸੀ ਕੰਮ ਬਾਰੇ ਨਿਰਦੇਸ਼ ਦੇ ਸਕਣਗੇ। ਉਥੇ ਹੀ ਇਸ ਤੋਂ ਇਲਾਵਾ ਇਕ ਹੋਰ ਫਰੇਮਵਰਕ ਤਿਆਰ ਕੀਤਾ ਗਿਆ ਹੈ

ਜਿਸ ਦਾ ਨਾਮ ਸੁਪਰਰੀਅਲ ਹੈ। ਇਸ ਨੂੰ ਤਿਆਰ ਕਰਨ ਵਾਲੇ ਵਿਗਿਆਨੀਆਂ ਦਾ ਕਹਿਣਾ ਹੈ ਕਿ ਇਹ ਫਰੇਮਵਰਕ ਰੋਬੋਟ ਦੇ ਸਿੱਖਣ ਦੀ ਗਤੀ ਨੂੰ ਵਧਾਉਣ ਦੀ ਸਮਰੱਥਾ ਰੱਖਦਾ ਹੈ। ਇਨ੍ਹਾਂ ਹੀ ਨਹੀਂ ਇਸ ਫਰੇਮਵਰਕ ਦੀ ਮਦਦ ਨਾਲ ਰੋਬੋਟ ਨੂੰ ਇਕ ਵਾਰ ਵਿਚ ਕਈ ਕੰਮ ਦੱਸੇ ਜਾ ਸਕਦੇ ਹਨ ਜਿਸ ਨੂੰ ਉਹ ਸੌਖੇ ਤਰੀਕੇ ਨਾਲ ਕਰ ਸਕਦਾ ਹੈ। ਅਜੇ ਦੱਸਦੇ ਹਨ ਕਿ ਰੋਬੋਟਰਕ ਅਤੇ ਸੁਪਰਰੀਅਲ ਦੀ ਮਦਦ ਨਾਲ ਅਸੀਂ ਰੋਬੋਟਸ ਨੂੰ ਸਿਖਾਉਣ ਦੀਆਂ ਅਪਣੀਆਂ ਸੀਮਾਵਾਂ ਨੂੰ ਤੋੜ ਸਕਦੇ ਹਾਂ। ਇਸ ਫਰੇਮਵਰਕ ਦਾ ਵਰਤੋਂ ਕਰ ਕੇ ਅਸੀਂ ਉਸ ਨੂੰ ਵਧਾ ਸਕਦੇ ਹਾਂ। ਇਸ ਨਾਲ ਭਵਿੱਖ ਵਿਚ ਹੋਰ ਬਿਹਤਰ ਰੋਬੋਟ ਤਿਆਰ ਕੀਤੇ ਜਾ ਸਕਦੇ ਹਨ।