ਬ੍ਰਿਟੇਨ ‘ਚ ਭਾਰਤੀ ਮੂਲ ਦੇ ਅੰਨ੍ਹੇ ਵਿਅਕਤੀ ਨੂੰ ਰੋਜ਼ਾਨਾ ਮਦਦਗਾਰ ਦੇ ਤੌਰ ‘ਤੇ ਮਿਲਿਆ ਘੋੜਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਉੱਤਰ-ਪੱਛਮੀ ਇੰਗਲੈਂਡ ਵਿਚ ਰਹਿਣ ਵਾਲੇ ਭਾਰਤੀ ਮੂਲ ਦੇ ਇਕ ਅੰਨ੍ਹੇ ਵਿਅਕਤੀ ਨੂੰ ਉਸ ਦੀਆਂ ਰੋਜ਼ਾਨਾ ਦੀਆਂ ਜ਼ਰੂਰਤਾਂ ਵਿਚ ਮਦਦ ਕਰਨ ਲਈ...

Indian-origin blind person in UK given a horse procured as a daily helper

ਲੰਡਨ : ਉੱਤਰ-ਪੱਛਮੀ ਇੰਗਲੈਂਡ ਵਿਚ ਰਹਿਣ ਵਾਲੇ ਭਾਰਤੀ ਮੂਲ ਦੇ ਇਕ ਅੰਨ੍ਹੇ ਵਿਅਕਤੀ ਨੂੰ ਉਸ ਦੀਆਂ ਰੋਜ਼ਾਨਾ ਦੀਆਂ ਜ਼ਰੂਰਤਾਂ ਵਿਚ ਮਦਦ ਕਰਨ ਲਈ ਇਕ ਘੋੜਾ ਦਿਤਾ ਜਾਵੇਗਾ। ਉਹ ਅੱਖ ਦੀ ਅਜਿਹੀ ਬੀਮਾਰੀ ਤੋਂ ਪੀੜਿਤ ਹੈ, ਜਿਸ ਵਿਚ ਉਸ ਦੀਆਂ ਅੱਖਾਂ ਦੀ ਰੋਸ਼ਨੀ ਹੌਲੀ-ਹੌਲੀ ਘੱਟ ਹੁੰਦੀ ਜਾਵੇਗੀ ਅਤੇ ਅੰਤ ਵੇਲੇ ਉਹ ਪੂਰੀ ਤਰ੍ਹਾਂ ਨਾਲ ਅੱਖਾਂ ਤੋਂ ਅੰਨ੍ਹਾ ਹੋ ਜਾਵੇਗਾ। ਇਸ ਲਈ ਦੇਸ਼ ਵਿਚ ਉਹ ਅਜਿਹਾ ਪਹਿਲਾ ਅੰਨ੍ਹਾ ਵਿਅਕਤੀ ਹੋਵੇਗਾ, ਜਿਸ ਨੂੰ ਸਹਾਇਕ ਪਸ਼ੂ  ਦੇ ਰੂਪ ਵਿਚ ਘੋੜਾ ਦਿਤਾ ਜਾਵੇਗਾ। ਲੰਕਾਸ਼ਾਇਰ ਦੇ ਬਲੈਕਬਰਨ ਵਿਚ ਰਹਿਣ ਵਾਲੇ ਪੱਤਰਕਾਰ ਮੋਹੰਮਦ ਸਲੀਮ ਪਟੇਲ ਰੇਟੀਨਾਇਟਿਸ ਪਿਗਮੇਂਟੋਸਾ ਤੋਂ ਪੀੜਿਤ ਹੈ।

ਇਸ ਹਾਲਤ ਦੇ ਕਾਰਨ ਉਸ ਦੀ ਸੱਜੀ ਅੱਖ ਵਿਚ ਬਹੁਤ ਘੱਟ ਨਜ਼ਰ ਬਾਕੀ ਰਹਿ ਗਈ ਹੈ ਅਤੇ ਆਖ਼ਿਰਕਾਰ ਉਹ ਪੂਰੀ ਤਰ੍ਹਾਂ ਤੋਂ ਅੰਨ੍ਹਾ ਹੋ ਜਾਵੇਗਾ। ਬਚਪਨ ਵਿਚ ਇਕ ਹਾਦਸੇ ਦੀ ਵਜ੍ਹਾ ਕਰਾਨ 24 ਸਾਲਾਂ ਪਟੇਲ ਦੇ ਮਨ ਵਿਚ ਕੁੱਤਿਆਂ ਨੂੰ ਲੈ ਕੇ ਇਕ ਡਰ ਜਿਹਾ ਮਨ ਵਿਚ ਬੈਠ ਗਿਆ ਹੈ। ਇਸ ਲਈ ਅੰਨ੍ਹਿਆਂ ਨੂੰ ਉਨ੍ਹਾਂ ਦੀਆਂ ਰੋਜ਼ ਦੀਆਂ ਜ਼ਰੂਰਤਾਂ ਵਿਚ ਮਦਦਗਾਰ ਦੇ ਤੌਰ ‘ਤੇ ਆਮ ਤੌਰ ਉਤੇ ਦਿਤੇ ਜਾਣ ਵਾਲੇ ਕੁੱਤਿਆਂ ਉਤੇ ਉਹ ਭਰੋਸਾ ਨਹੀਂ ਕਰ ਸਕਦਾ ਸੀ ਅਤੇ ਇਹੀ ਕਾਰਨ ਸੀ ਕਿ ਇਕ ਗਾਇਡ ਹੌਰਸ (ਘੋੜਾ) ਦਾ ਵਿਚਾਰ ਉਸ ਦੇ ਮਨ ਵਿਚ ਆਇਆ।

ਪਟੇਲ ਨੇ ਦੱਸਿਆ, “ਡਿਗਬੀ (ਸਹਾਇਕ ਘੋੜਾ) ਅਜੇ ਬੱਚਾ ਹੀ ਹੈ ਅਤੇ ਮਈ 2019 ਵਿਚ ਉਹ ਦੋ ਸਾਲ ਦਾ ਹੋ ਜਾਵੇਗਾ। ਉਸ ਦੀ ਸਿਖਲਾਈ ਵਿਚ ਅਜੇ ਦੋ ਸਾਲ ਦਾ ਸਮਾਂ ਹੋਰ ਲੱਗੇਗਾ। ਇਸਲਈ ਮੈਂ ਉਮੀਦ ਕਰਦਾ ਹਾਂ ਕਿ ਜਿਵੇਂ ਹੀ ਉਸ ਦੀ ਸਿਖਲਾਈ ਮੁਕੰਮਲ ਹੋ ਜਾਵੇਗੀ ਮੈਂ ਉਸ ਨੂੰ ਬਲੈਕਬਰਨ ਸਥਿਤ ਅਪਣੇ ਘਰ ਲੈ ਆਵਾਂਗਾ।” ਉਸ ਨੇ ਕਿਹਾ, “ਇਸ ਵਿਚ ਕੋਈ ਕਾਹਲੀ ਨਹੀਂ ਹੈ ਕਿਉਂਕਿ ਗਾਇਡ ਡਾਗ (ਕੁੱਤਾ) ਦੀ ਮੰਗ ਜ਼ਿਆਦਾ ਰਹਿੰਦੀ ਹੈ। ਡਿਗਬੀ 40 ਸਾਲ ਦੀ ਉਮਰ ਤਕ ਕੰਮ ਕਰ ਸਕੇਗਾ ਜਦੋਂ ਕਿ ਇਕ ਗਾਇਡ ਡਾਗ (ਕੁੱਤਾ) ਅੱਠ ਸਾਲ ਦੀ ਉਮਰ ਵਿਚ ਹੀ ਸੇਵਾ ਮੁਕਤ ਹੋ ਜਾਂਦਾ ਹੈ।

ਡਿਗਬੀ ਦੀ ਕਹਾਣੀ ਵਾਰਸ਼ਿਕ ਐਂਪਲੀਫਾਨ ਅਵਾਰਡਸ ਫਾਰ ਬਰੇਵ ਬਰਿਟੰਸ ਦੇ ਦੌਰਾਨ ਸੂਰਖੀਆਂ ਵਿਚ ਆਈ ਸੀ। ਡਿਗਬੀ ਇਸ ਇਨਾਮ ਦੇ ਤਹਿਤ ‘ਹੀਰੋ ਪੈਟ’ ਵਰਗ ਵਿਚ ਚੁਣੇ ਗਏ ਆਖ਼ਰੀ ਉਮੀਦਵਾਰਾਂ ਵਿਚੋਂ ਇਕ ਸੀ। ਇਸ ਇਨਾਮ ਦਾ ਮਕਸਦ ਉਨ੍ਹਾਂ ਪਸ਼ੂਆਂ ਨੂੰ ਸਨਮਾਨਿਤ ਕਰਨਾ ਹੈ ਜੋ ਅਪਣੇ ਮਾਲਿਕ ਦੇ ਜੀਵਨ ਵਿਚ ਬਦਲਾਅ ਲਿਆਉਂਦੇ ਹਨ। ਉਨ੍ਹਾਂ ਨੇ ਕਿਹਾ, “ਡਿਗਬੀ ਦੀ ਸਿਖਲਾਈ ਅਜੇ ਚੱਲ ਹੀ ਰਹੀ ਹੈ, ਇਸ ਦੇ ਬਾਵਜੂਦ ਉਸ ਦੇ ਬਿਹਤਰ ਕੰਮ ਨੂੰ ਵੇਖਦੇ ਹੋਏ, ਉਸ ਨੂੰ ਪ੍ਰਾਪਤ ਕਰ ਕੇ ਬਹੁਤ ਵਧੀਆ ਲੱਗ ਰਿਹਾ ਹੈ। ਉਹ ਇੱਕ ‘ਸਟਾਰ’ ਹੈ।”

ਬੀਬੀਸੀ ਪੱਤਰਕਾਰ ਪਟੇਲ  ਨੇ ਅਪਣੇ ਸਥਾਨਿਕ ਰੇਡੀਓ ਸਟੇਸ਼ਨ ਬੀਬੀਸੀ ਰੇਡੀਓ ਲੰਕਾਸ਼ਾਇਰ ਤੋਂ ਕੰਮ ਸ਼ੁਰੂ ਕੀਤਾ ਸੀ। ਇਸ ਤੋਂ ਬਾਅਦ ਪੱਤਰਕਾਰ ਦੀ ਸਿਖਲਾਈ ਪੂਰੀ ਕਰਨ ਤੋਂ ਬਾਅਦ ਉਹ ਬੀਬੀਸੀ ਉੱਤਰ-ਪੱਛਮੀ ਟੂਨਾਈਟ ਟੀਵੀ ਨਾਲ ਜੁੜੇ। 

Related Stories