ਗੈਰ ਕਾਨੂੰਨੀ ਤਰੀਕੇ ਨਾਲ ਭਾਰਤ ਆਈ ਔਰਤ ਬਣੀ ਕਸ਼ਮੀਰੀ ਪਿੰਡ ਦੀ ਸਰਪੰਚ
ਅਧਿਕਾਰੀਆਂ ਨੇ ਸਰਪੰਚ ਅਤੇ ਪੰਚ ਦੇ ਅਹੁਦਿਆਂ ਦੇ ਲਈ ਆਰਿਫਾ ਬੇਗਮ ਨੂੰ ਬਿਨਾਂ ਕਿਸੇ ਵਿਰੋਧ ਤੋਂ ਚੁਣ ਲਿਆ ਐਲਾਨ ਕੀਤਾ ਹੈ।
ਜੰਮੂ-ਕਸ਼ਮੀਰ, (ਭਾਸ਼ਾ ) : ਜੰਮੂ-ਕਸ਼ਮੀਰ ਸਰਕਾਰ ਦੇ ਅਧਿਕਾਰੀਆਂ ਦੀ ਇਕ ਗੰਭੀਰ ਗਲਤੀ ਨਾਲ (ਪੋਕ) ਪਾਕਿਸਤਾਨ ਵਾਲੇ ਕਬਜ਼ੇ ਵਾਲੇ ਕਸ਼ਮੀਰ ਦੀ ਇਕ ਔਰਤ ਨੂੰ ਉਤਰ-ਕਸ਼ਮੀਰ ਦੇ ਅਤਿਵਾਦੀ ਪ੍ਰਭਾਵਿਤ ਕੁਪਵਾੜਾ ਜ਼ਿਲ੍ਹੇ ਦੇ ਖੁਮਿਅਲ ਇਲਾਕੇ ਵਿਚ ਬਿਨਾਂ ਕਿਸੇ ਵਿਰੋਧ ਤੋਂ ਸਰਪੰਚ ਚੁਣ ਲਿਆ ਗਿਆ। ਅਧਿਕਾਰੀਆਂ ਨੇ ਸਰਪੰਚ ਅਤੇ ਪੰਚ ਦੇ ਅਹੁਦਿਆਂ ਦੇ ਲਈ ਆਰਿਫਾ ਬੇਗਮ ਨੂੰ ਬਿਨਾਂ ਕਿਸੇ ਵਿਰੋਧ ਤੋਂ ਚੁਣ ਲਿਆ ਐਲਾਨ ਕੀਤਾ ਹੈ। ਇਹ ਖੇਤਰ ਇਕ ਗੰਭੀਰ ਮੁੱਦਾ ਮੰਨਿਆ ਜਾ ਰਿਹਾ ਹੈ ਕਿਉਂਕਿ ਇਹ ਖੇਤਰ ਨਿਯੰਤਰਣ ਰੇਖਾ ਦੇ ਨੇੜੇ ਹੈ।
ਜਿਥੋਂ ਅਤਿਵਾਦੀ ਭਾਰਤ ਵਿਚ ਘੁਸਪੈਠ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਕੁਪਵਾੜਾ ਦੇ ਡਿਪਟੀ ਕਮਿਸ਼ਨਰ ਖਲੀਦ ਜਹਾਂਗੀਰ ਨਾਲ ਵਾਰ-ਵਾਰ ਕੋਸਿਸ਼ਾਂ ਦੇ ਬਾਅਦ ਵੀ ਸੰਪਰਕ ਨਹੀਂ ਹੋ ਪਾਇਆ। ਪੂੰਛ ਦੇ ਡਿਪਟੀ ਕਮਿਸ਼ਨਰ ਰਾਹੁਲ ਯਾਦਵ ਨੇ ਪਿਛਲੇ ਹਫਤੇ ਸਾਜਿਅਨ ਪਿੰਡ ਵਿਚ ਪੰਚਾਇਤ ਚੋਣ ਲੜਨ ਤੋਂ ਪੋਕ ਦੀ ਔਰਤ ਨੌਸੀਨ ਨੂੰ ਰੋਕ ਦਿਤਾ ਸੀ। ਉਹ ਗੈਰ ਕਾਨੂੰਨੀ ਤਰੀਕੇ ਨਾਲ ਪਤੀ ਰਫੀਕ ਭੱਟ ਅਤੇ ਚਾਰ ਬੱਚਿਆੰ ਨਾਲ ਨੇਪਾਲ ਰਾਹੀ ਪੂੰਛ ਆ ਗਈ ਸੀ।
ਰੀਪੋਰਟਾਂ ਮੁਤਾਬਕ 35 ਸਾਲ ਦੀ ਆਰਿਫਾ ਬੇਗਮ, ਮੂਲ ਰੂਪ ਤੌ ਪੋਕ ਰਾਜਧਾਨੀ ਮੁਜ਼ਫੱਰਾਬਾਦ ਦੇ ਪਲੰਦਾਰੀ ਪਿੰਡ ਦੀ ਨਿਵਾਸੀ ਹੈ, ਨੇ ਕੁਪਵਾੜਾ ਜ਼ਿਲ੍ਹੇ ਦੇ ਖੁਮਿਅਲ-ਬੀ ਖੇਤਰ ਦੇ ਪੰਚ ਅਤੇ ਸਰਪੰਚ ਦੇ ਸਲਾਟ ਦੇ ਲਈ ਨਾਮਜ਼ਦਗੀ ਦਾਖਲ ਕੀਤੀ ਸੀ। ਅਲਗਾਵਵਾਦੀਆਂ ਅਤੇ ਪਾਕਿਸਤਾਨ ਸਮਰਥਕ ਅਤਿਵਾਦੀ ਸਗੰਠਨਾਂ ਵੱਲੋਂ ਚੋਣਾਂ ਦਾ ਬਾਇਕਾਟ ਕਰਨ ਕਾਰਨ ਉਨ੍ਹਾਂ ਵਿਰੁਧ ਕਿਸੇ ਨੇ ਨਾਮਜ਼ਦਗੀ ਦਾਖਲ ਨਹੀਂ ਕੀਤੀ ਤੇ ਉਸ ਨੂੰ ਬਿਨਾਂ ਵਿਰੋਧ ਦੇ ਚੁਣੀ ਹੋਈ ਐਲਾਨ ਕਰ ਦਿਤਾ ਗਿਆ।