ਚੀਨ 'ਚ ਸਿੱਖ ਫ਼ੌਜੀਆਂ ਨੇ ਪੰਜਾਬੀ ਬੋਲੀਆਂ 'ਤੇ ਨਚਾਏ ਚੀਨੀ ਫ਼ੌਜੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਰਤ ਦੀ ਸਿੱਖ ਰੈਜੀਮੈਂਟ ਦੇ ਫ਼ੌਜੀਆਂ ਅਤੇ ਚੀਨੀ ਫ਼ੌਜੀਆਂ ਵਲੋਂ ਪਾਏ ਜਾ ਰਹੇ ਭੰਗੜੇ ਦੀਆਂ ਇਹ ਤਸਵੀਰਾਂ ਚੀਨ ਦੇ ਚੇਗੜੂ ਦੀਆਂ ਹਨ। ਜਿੱਥੇ ਭਾਰਤੀ ਫ਼ੌਜੀਆਂ...

Chinese soldiers dance

ਚੰਡੀਗੜ੍ਹ (ਭਾਸ਼ਾ) : ਭਾਰਤ ਦੀ ਸਿੱਖ ਰੈਜੀਮੈਂਟ ਦੇ ਫ਼ੌਜੀਆਂ ਅਤੇ ਚੀਨੀ ਫ਼ੌਜੀਆਂ ਵਲੋਂ ਪਾਏ ਜਾ ਰਹੇ ਭੰਗੜੇ ਦੀਆਂ ਇਹ ਤਸਵੀਰਾਂ ਚੀਨ ਦੇ ਚੇਗੜੂ ਦੀਆਂ ਹਨ। ਜਿੱਥੇ ਭਾਰਤੀ ਫ਼ੌਜੀਆਂ ਵਲੋਂ ਚੀਨੀ ਫ਼ੌਜੀਆਂ ਨਾਲ ਸਾਂਝੀ ਜੰਗੀ ਮਸ਼ਕ ਕੀਤੀ ਜਾ ਰਹੀ ਹੈ, ਪਰ ਜਿੱਥੇ ਭਾਰਤ ਦੇ ਸਿੱਖ ਫ਼ੌਜੀਆਂ ਨੇ ਜੰਗੀ ਮਸ਼ਕ ਵਿਚ ਅਪਣੀ ਕਾਰਗੁਜ਼ਾਰੀ ਦਿਖਾਈ। ਉਥੇ ਹੀ ਉਨ੍ਹਾਂ ਨੇ ਫੁਰਸਤ ਦੇ ਪਲਾਂ ਵਿਚ ਪੰਜਾਬੀ ਬੋਲੀਆਂ ਅਤੇ ਗੀਤਾਂ 'ਤੇ ਚੀਨੀ ਫ਼ੌਜੀਆਂ ਨੂੰ ਵੀ ਨੱਚਣ ਲਈ ਮਜਬੂਰ ਕਰ ਦਿਤਾ।

ਦਸ ਦਈਏ ਕਿ ਸਿੱਖ ਰੈਜੀਮੈਂਟ ਸਿਨੋ-ਇੰਡੀਅਨ ਸੰਯੁਕਤ ਅਭਿਆਸ 23 ਦਸੰਬਰ ਤਕ ਚੱਲੇਗਾ। ਪੰਜਾਬੀ ਸਿੱਖ ਫ਼ੌਜੀਆਂ ਵਲੋਂ ਚੀਨੀ ਫ਼ੌਜੀਆਂ ਨਾਲ ਪਾਏ ਜਾ ਰਹੇ ਭੰਗੜੇ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ, ਜਿਸ ਨੂੰ ਲੈ ਕੇ ਪੰਜਾਬੀਆਂ ਦੇ ਮਿਲਣਸਾਰ ਸੁਭਾਅ ਦੀਆਂ ਤਾਰੀਫ਼ਾਂ ਵੀ ਕੀਤੀਆਂ ਜਾ ਰਹੀਆਂ ਹਨ।