ਰਾਹੁਲ ਗਾਂਧੀ ਦੇ ‘ਰੇਪ ਇਨ ਇੰਡੀਆ’ ਵਾਲੇ ਬਿਆਨ ‘ਤੇ ਲੋਕਸਭਾ ਵਿਚ ਹੰਗਾਮਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਚੋਣ ਰੈਲੀ ਨੂੰ ਸੰਬੋਧਨ ਕਰਨ ਦੌਰਾਨ ਦਿੱਤਾ ਸੀ ਬਿਆਨ

Photo

ਨਵੀਂ ਦਿੱਲੀ : ਕਾਂਗਰਸ ਪਾਰਟੀ ਦੇ ਲੀਡਰ ਰਾਹੁਲ ਗਾਂਧੀ ਦੇ ਬਲਾਤਕਾਰ ਸਬੰਧੀ ਦਿੱਤੇ ਗਏ ਬਿਆਨ 'ਤੇ ਅੱਜ ਸ਼ੁੱਕਰਵਾਰ ਨੂੰ ਲੋਕ ਸਭਾ ਦੇ ਸਰਦ ਰੁੱਤ ਸੈਸ਼ਨ ਵਿਚ ਹੰਗਾਮਾ ਮੱਚ ਗਿਆ। ਇਸ 'ਤੇ ਕੇਂਦਰੀ ਮੰਤਰੀ ਸਮ੍ਰਿਤੀ ਈਰਾਨੀ ਨੇ ਕਿਹਾ ਕਿ ''ਆਪਣੇ ਬਿਆਨ 'ਤੇ ਰਾਹੁਲ ਗਾਂਧੀ ਮਾਫ਼ੀ ਮੰਗੇ''। ਈਰਾਨੀ ਨੇ ਕਿਹਾ ਕਿ ''ਰਾਹੁਲ ਗਾਂਧੀ ਨੇ ਦੇਸ਼ ਦੀ ਔਰਤਾਂ ਦਾ ਅਪਮਾਨ ਕੀਤਾ ਹੈ''। ਸਪੀਕਰ ਬਿਰਲਾ ਦੀ ਮੌਜ਼ੂਦਗੀ ਵਿਚ ਸਮ੍ਰਿਤੀ ਨੇ ਕਿਹਾ ''ਇਤਿਹਾਸ ਵਿਚ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਕੋਈ ਲੀਡਰ ਇਹ ਕਹਿ ਰਿਹਾ ਹੈ ਕਿ ਭਾਰਤੀ ਮਹਿਲਾਵਾਂ ਦੇ ਨਾਲ ਬਲਾਤਕਾਰ ਕੀਤਾ ਜਾਣਾ ਚਾਹੀਦਾ ਹੈ। ਕੀ ਰਾਹੁਲ ਗਾਂਧੀ ਦਾ ਦੇਸ਼ ਦੇ ਲੋਕਾਂ ਲਈ ਇਹੀ ਸੰਦੇਸ਼ ਹੈ ''?

ਦੱਸ ਦਈਏ ਕਿ ਰਾਹੁਲ ਗਾਂਧੀ ਨੇ ਝਾਰਖੰਡ ਵਿਚ ਚੋਣ ਰੈਲੀ ਦੇ ਦੌਰਾਨ ਕਿਹਾ ਸੀ ''ਮੇਕ ਇਨ ਇੰਡੀਆ ਬਣਿਆ ਰੇਪ ਇਨ ਇੰਡੀਆ''। ਉਨ੍ਹਾਂ ਕਿਹਾ ਕਿ ''ਹਰ ਦਿਨ ਦੇਸ਼ ਦੇ ਕੋਨੇ-ਕੋਨੇ ਤੋਂ ਔਰਤਾਂ ਨਾਲ ਬਲਾਤਕਾਰ ਦੀ ਖਬਰਾਂ ਆਉਂਦੀਆਂ ਹਨ। ਮੋਦੀ ਜੀ ਇਕ ਸ਼ਬਦ ਨਹੀਂ ਕਹਿੰਦੇ। ਮੋਦੀ ਜੀ ਨੇ ਕਿਹਾ ਸੀ ਕਿ ਬੇਟੀ ਬਚਾਓ ਪਰ ਉਨ੍ਹਾਂ ਇਹ ਨਹੀਂ ਕਿਹਾ ਕਿ ਬੇਟੀਆਂ ਨੂੰ ਆਪਣੇ ਵਿਧਾਇਕਾਂ ਤੋਂ ਬਚਾਉਣ ਦੀ ਜ਼ਰੂਰਤ ਹੈ''।

 



 

 

ਇਸ ਪੂਰੇ ਘਟਨਾਕ੍ਰਮ ਦਾ ਭਾਰਤੀ ਜਨਤਾ ਪਾਰਟੀ ਵੱਲੋਂ ਇਕ ਵੀਡੀਓ ਟਵੀਟ ਕੀਤਾ ਗਿਆ ਹੈ। ਇਸ ਵਿਚ ਰਾਹੁਲ ਗਾਂਧੀ ਕਹਿ ਰਹੇ ਹਨ ''ਦੇਖੋ ਜਿੱਥੇ ਵੀ ਤੁਸੀ ਦੇਖੋ ਦੇਸ਼ ਵਿਚ ਨਰਿੰਦਰ ਮੋਦੀ ਨੇ ਕਿਹਾ ਸੀ ਮੇਕ ਇਨ ਇੰਡੀਆ ਕਿਹਾ ਸੀ ਨਾ... ਤੁਸੀ ਜਿੱਥੇ ਵੀ ਦੇਖੋ..ਮੇਕ ਇਨ ਇੰਡੀਆ ਨਹੀਂ ਭਾਈ..ਰੇਪ ਇਨ ਇੰਡੀਆ..ਰੇਪ ਇਨ ਇੰਡੀਆ ਜਿੱਥੇ ਵੀ ਦੇਖੋ''।