JNU ਯੂਨੀਵਰਸਿਟੀ ‘ਚ ਫਿਰ ਹੰਗਾਮਾ, ਹੋਸਟਲ ਫ਼ੀਸ ਦੇ ਖ਼ਿਲਾਫ਼ ਇਕੱਠੇ ਹੋਏ ਵਿਦਿਆਰਥੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਚ ਹੋਸਟਲ ਫ਼ੀਸ ਦਾ ਵਾਧੇ ਨੂੰ ਲੈ ਕੇ ਵਿਦਿਆਰਥੀਆਂ...

Student Protest

ਜੰਮੂ-ਕਸ਼ਮੀਰ: ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਚ ਹੋਸਟਲ ਫ਼ੀਸ ਦਾ ਵਾਧੇ ਨੂੰ ਲੈ ਕੇ ਵਿਦਿਆਰਥੀਆਂ ਦਾ ਪ੍ਰਦਰਸ਼ਨ ਜਾਰੀ ਹੈ। ਵਾਇਸ ਚਾਂਸਲਰ ਦੇ ਖ਼ਿਲਾਫ਼ ਵਿਦਿਆਰਥੀ ਗੁੰਮਸ਼ੁਦਗੀ ਦੀ ਰਿਪੋਰਟ ਲਿਖਾਉਣ ਬਸੰਤ ਕੁੰਜ ਥਾਣੇ ਜਾ ਰਹੇ ਸੀ। ਉਦੋਂ ਹੀ ਸਾਰੇ ਵਿਦਿਆਰਥੀ ਜੇਐਨਯੂ ਕੈਂਪਸ ਦੇ ਗੇਟ ‘ਤੇ ਤੈਨਾਤ ਸੀਆਰਪੀਐਫ਼ ਅਤੇ ਦਿੱਲੀ ਪੁਲਿਸ ਦੇ ਜਵਾਨਾਂ ਨੇ ਰੋਕ ਲਿਆ।

ਇਸ ਤੋਂ ਬਾਅਦ ਵਿਦਿਆਰਥੀ ਕੈਂਪਸ ਦੇ ਅੰਦਰ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਪਿਛਲੇ ਕਈ ਦਿਨਾਂ ਤੋਂ ਹਾਸਟਲ ਫ਼ੀਸ ਵਾਧਾ ਖਿਲਾਫ਼ ਵਿਦਿਆਰਥੀ ਪ੍ਰਦਰਸ਼ਨ ਕਰ ਰਹੇ ਹਨ। ਵਿਦਿਆਰਥੀਆਂ ਦੇ ਪ੍ਰਦਰਸ਼ਨ ਦੇ ਮੱਦੇਨਜਰ ਸੋਮਵਾਰ ਨੂੰ ਕੈਂਪਸ ‘ਚ ਸੀਆਰਪੀਐਫ਼ ਦੀ ਤੈਨਾਤੀ ਕੀਤੀ ਗਈ। ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਵੀਸੀ ਅੰਦੋਲਨ ਨੂੰ ਭਜਾਉਣ ਦੀ ਕੋਸ਼ਿਸ਼ ਕਰ ਰਹੇ ਹਨ ਹਾਲਾਂਕਿ ਪ੍ਰਾਕਟਰ ਦਾ ਕਹਿਣਾ ਹੈ ਕਿ ਅਸੀਂ ਸੀਆਰਪੀਐਫ਼ ਨੂੰ ਨਹੀਂ ਬੁਲਾਇਆ।

ਪ੍ਰਦਰਸ਼ਨ ਵਿਚ ਏਬੀਵੀਪੀ ਵੀ ਸ਼ਾਮਲ

ਖ਼ਾਸ ਗੱਲ ਹੈ ਕਿ ਇਸ ਪ੍ਰਦਰਸ਼ਨ ਵਿਚ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਵੀ ਸ਼ਾਮਲ ਹੈ ਹਾਲਾਂਕਿ , ਜੇਐਨਯੂ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਜਿਸ ਨਿਯਮ ਦੇ ਖਿਲਾਫ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ, ਉਹ 14 ਸਾਲ ਤੋਂ ਲਾਗੂ ਹੈ।