Flipkart ਨੇ ਗ੍ਰਾਹਕ ਨੂੰ ਭੇਜਿਆ 93,900 ਰੁਪਏ ਦਾ ਨਕਲੀ IPHONE11Pro

ਏਜੰਸੀ

ਖ਼ਬਰਾਂ, ਰਾਸ਼ਟਰੀ

ਪਹਿਲਾਂ ਵੀ ਅਜਿਹੇ ਮਾਮਲੇ ਆ ਚੁੱਕ ਹਨ ਸਹਾਮਣੇ

Iphone

ਨਵੀਂ ਦਿੱਲੀ : IPhone 11 Pro  ਵਿਚ ਤਿੰਨ ਰੀਏਰ ਕੈਮਰੇ ਦਿੱਤੇ ਗਏ ਹਨ। ਲੌਂਚ ਤੋਂ ਬਾਅਦ ਲੋਕਾਂ ਨੇ Iphone 11 Pro ਬਾਰੇ ਮੇਮ ਬਣਾਉਣੇ ਸ਼ੁਰੂ ਕੀਤੇ। ਇਸ ਵਾਰ ਕੰਪਨੀ ਨੇ Iphone XS  ਦੇ ਮਕਾਬਲੇ ਡਿਜ਼ਾਇਨ ਵਿਚ ਬਦਲਾਅ ਨਹੀਂ ਕੀਤਾ ਹੈ। ਇਸ ਲਈ ਕੁੱਝ ਲੋਕਾਂ ਨੇ Iphone XS ਦੇ ਪਿੱਛੇ ਤਿੰਨ ਕੈਮਰਿਆਂ ਵਾਲਾ ਸਟੀਕਰ ਲਗਾ ਕੇ ਪੋਸਟ ਕੀਤਾ। ਅਜਿਹਾ ਹੀ ਇਕ Iphone Flipkart ਨੇ ਆਪਣੇ ਗ੍ਰਾਹਕ ਨੂੰ ਭੇਜਿਆ ਹੈ। ਬੈਗਲੁਰੂ ਵਿਚ ਰਹਿਣ ਵਾਲੇ ਇਕ ਵਿਅਕਤੀ ਨੇ ਈ-ਕਰਮਸ ਵੈੱਬਸਾਈਟ Flipkart ਤੋਂ Iphone 11 Pro ਆਰਡਰ ਕੀਤਾ। ਮੀਡੀਆ ਰਿਪੋਰਟਾਂ ਮੁਤਾਬਕ ਬੈਗਲੁਰੂ  ਵਿਚ ਇਕ ਇੰਜੀਨੀਅਰ ਰਜਨੀਕਾਂਤ ਕੁਸ਼ਵਾਹਾ ਨੇ Flipkart ਤੋਂ 64 ਜੀਬੀ ਸਟੋਰੇਜ ਵਾਲਾ Iphone11 Pro ਆਰਡਰ ਕੀਤਾ। ਇਸ ਦੇ ਲਈ ਉਸ ਨੂੰ  93,900 ਰੁਪਏ ਭਰਨੇ ਪਏ।

ਰਿਪੋਰਟਾ ਅਨੁਸਾਰ ਰਜਨੀਕਾਂਤ ਕੁਸ਼ਵਾਹਾ ਦੇ ਲਈ ਜਦੋਂ ਫਲੀਪਕਾਰਟ ਤੋਂ ਆਈਫੋਨ ਦਾ ਆਰਡਰ ਆਇਆ ਤਾਂ ਉਹ ਹੈਰਾਨ ਰਹਿ ਗਿਆ। ਵਜ੍ਹਾਂ ਸੀ ਕਿ ਫਲੀਪਕਾਰਟ ਨੇ ਉਨ੍ਹਾਂ ਨੂੰ ਨਕਲੀ ਆਈਫੋਨ ਭੇਜਿਆ ਸੀ। ਫੋਨ ਉੱਤੇ ਬੈਕ ਪੈਨਲ ਟ੍ਰਿਪਲ ਕੈਮਰਾ ਸੈਟਅੱਪ ਦਾ ਸਟੀਕਰ ਲਗਾ ਹੋਇਆ ਸੀ। ਤੁਸੀ ਇਹ ਤਸਵੀਰ ਵੀ ਦੇਖ ਸਕਦੇ ਹੋ।

ਬੋਕਸ ਖੋਲ੍ਹਣ ਤੋਂ ਬਾਅਦ ਪਹਿਲੀ ਨਜ਼ਰ ਵਿਚ Iphone 11 Pro ਵਰਗਾ ਹੀ ਲੱਗਾ ਪਰ ਧਿਆਨ ਨਾਲ ਵੇਖਣ ਤੇ' ਇਹ ਸਾਫ ਸਮਝ ਆ ਰਿਹਾ ਹੈ ਕਿ ਕੈਮਰਾ ਮੋਡਯੂਲ ਦੇ ਨੇੜੇ ਇਕ ਫੇਕ ਮੋਡਯੂਲ ਚਿਪਕਾਇਆ ਹੋਇਆ ਸੀ।

ਮੀਡੀਆਂ ਰਿਪੋਰਟਾਂ ਮੁਤਾਬਕ ਰਜਨੀਕਾਂਤ ਨੇ ਦੱਸਿਆ ਕਿ ਫੋਨ ਨੂੰ ਚਲਾਉਣ ਤੋਂ ਬਾਅਦ ਪਤਾ ਚੱਲਿਆ ਕਿ ਇਸ ਫੋਨ ਦਾ ਸਾਫਟਵੇਅਰ ਐਪਲ ਦਾ IOS ਨਹੀਂ ਹੈ। ਇਸ ਵਿਚ ਐਂਡਰੋਇਡ ਸਮਾਰਟਫੋਨ ਵਰਗੇ ਫੀਚਰ ਦਿੱਤੇ ਗਏ ਹਨ।

ਰਜਨੀਕਾਂਤ ਨੇ ਫਲੀਪਕਾਰਟ  ਵਿਚ ਇਸ ਪੈਕੇਜ ਨੂੰ ਲੈ ਕੇ ਸ਼ਿਕਾਇਤ ਕੀਤੀ ਤਾਂ ਕੰਪਨੀ ਨੇ ਉਨ੍ਹਾਂ ਨੂੰ ਕਿਹਾ ਕਿ ਨਵਾਂ ਯੂਨਿਟ ਜਲਦੀ ਹੀ ਬਦਲਣ ਲਈ ਭੇਜਿਆ ਜਾਵੇਗਾ। ਦੱਸ ਦਈਏ ਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਜਦੋਂ ਈ-ਕਮਰਸ ਵਰਗੀ ਈ ਵੈੱਬਸਾਇਟ ਤੋਂ ਨਕਲੀ ਪ੍ਰੋਡਕਟ ਡਿਲਿਵਰ ਹੋਏ ਹਨ।