ਅਰਥ-ਵਿਵਸਥਾ ਨੂੰ ਝਟਕਾ! 3 ਸਾਲ ਵਿਚ ਸਭ ਤੋਂ ਜ਼ਿਆਦਾ ਵਧੀ ਖਾਣ-ਪੀਣ ਵਾਲੀਆਂ ਚੀਜ਼ਾਂ ਦੀ ਮਹਿੰਗਾਈ

ਏਜੰਸੀ

ਖ਼ਬਰਾਂ, ਰਾਸ਼ਟਰੀ

ਅਰਥ-ਵਿਵਸਥਾ ਦੇ ਮੋਰਚੇ ‘ਤੇ ਦੋ ਵੱਡੇ ਝਟਕੇ ਲੱਗੇ ਹਨ। ਨਵੰਬਰ ਮਹੀਨੇ ਵਿਚ ਮਹਿੰਗਾਈ 4.62 ਫੀਸਦੀ ਤੋਂ ਵਧ ਕੇ 5.54 ਫੀਸਦੀ ਹੋ ਗਈ ਹੈ।

Retail inflation shoots up to over 3-year high of 5.54 percent in November

ਨਵੀਂ ਦਿੱਲੀ: ਅਰਥ-ਵਿਵਸਥਾ ਦੇ ਮੋਰਚੇ ‘ਤੇ ਦੋ ਵੱਡੇ ਝਟਕੇ ਲੱਗੇ ਹਨ। ਨਵੰਬਰ ਮਹੀਨੇ ਵਿਚ ਮਹਿੰਗਾਈ 4.62 ਫੀਸਦੀ ਤੋਂ ਵਧ ਕੇ 5.54 ਫੀਸਦੀ ਹੋ ਗਈ ਹੈ। ਉੱਥੇ ਹੀ ਅਕਤੂਬਰ ਵਿਚ ਇੰਡਸਟ੍ਰੀਅਲ ਗ੍ਰੋਥ ਫਿਰ ਤੋਂ ਨੈਗੇਟਿਵ ਜ਼ੋਨ ਵਿਚ ਜਾ ਰਹੀ ਹੈ। ਹਾਲਾਂਕਿ ਸਤੰਬਰ ਦੇ ਮੁਕਾਬਲੇ ਇਸ ਵਿਚ ਕੁਝ ਸੁਧਾਰ ਦੇਖਣ ਨੂੰ ਮਿਲਿਆ ਹੈ।ਇਹ -5.4 ਫੀਸਦੀ ਦੇ ਮੁਕਾਬਲੇ -3.8 ਫੀਸਦੀ ਹੋ ਗਈ ਹੈ। ਜਦਕਿ ਪਿਛਲੇ ਸਾਲ ਅਕਤੂਬਰ 2018 ਵਿਚ ਇਹ 8.4 ਫੀਸਦੀ ਸੀ।

ਦੱਸ ਦਈਏ ਕਿ ਉਦਯੋਗਿਕ ਉਤਪਾਦਨ ਇੰਡੈਕਸ (Industrial production index) ਦਾ ਕਿਸੇ ਵੀ ਦੇਸ਼ ਦੀ ਅਰਥ ਵਿਵਸਥਾ ਵਿਚ ਖ਼ਾਸ ਮਹੱਤਵ ਹੁੰਦਾ ਹੈ। ਇਸ ਨਾਲ ਪਤਾ ਚੱਲਦਾ ਹੈ ਕਿ ਉਸ ਦੇਸ਼ ਦੀ ਅਰਥ ਵਿਵਸਥਾ ਵਿਚ ਉਦਯੋਗਿਕ ਵਾਧਾ ਕਿਸ ਗਤੀ ਨਾਲ ਹੋ ਰਿਹਾ ਹੈ। ਅਰਥ ਸ਼ਾਸਤਰੀ ਦੱਸਦੇ ਹਨ ਕਿ ਦੇਸ਼ ਦੇ ਨਿਰਮਾਣ, ਸੇਵਾਵਾਂ ਖੇਤਰ ਵਿਚ ਆਰਥਕ ਸੁਸਤੀ ਦਾ ਦੌਰ ਜਾਰੀ ਹੈ।

 

ਦੇਸ਼ ਵਿਚ ਹਾਲੇ ਤੱਕ ਪ੍ਰਾਈਵੇਟ ਪਲੇਅਰ ਨਿਵੇਸ਼ ਕਰਨ ਤੋਂ ਝਿਜਕ ਰਹੇ ਹਨ। ਇਸੇ ਲਈ ਕਈ ਸੈਕਟਰਾਂ ਦੀਆਂ ਕੰਪਨੀਆਂ ਵਿਚ ਛਾਂਟੀ ਹੋ ​​ਰਹੀ ਹੈ। ਪ੍ਰਚੂਨ ਮਹਿੰਗਾਈ ਨਵੰਬਰ ਵਿਚ ਵਧ ਕੇ 5.54 ਪ੍ਰਤੀਸ਼ਤ ਹੋ ਗਈ ਹੈ। ਇਹ ਪਿਛਲੇ 3 ਸਾਲਾਂ ਵਿਚ ਸਭ ਤੋਂ ਜ਼ਿਆਦਾ ਹੈ। ਮਾਹਰਾਂ ਦਾ ਕਹਿਣਾ ਹੈ ਕਿ ਮਹਿੰਗਾਈ ਦਰ ਆਰਬੀਆਈ ਦੇ ਦਰਮਿਆਨੇ ਮੀਡੀਅਮ ਟਰਮ ਟਾਰਗੇਟ (4%) ਨਾਲੋਂ ਜ਼ਿਆਦਾ ਰਹੀ ਹੈ।

ਅਜਿਹੀ ਸਥਿਤੀ ਵਿਚ ਵਿਆਜ ਦਰਾਂ ਦੀ ਕਟੌਤੀ ਨੂੰ ਲੈ ਕੇ ਕੀਤੀਆਂ ਜਾ ਰਹੀਆਂ ਉਮੀਦਾਂ ਨੂੰ ਝਟਕਾ ਲੱਗ ਸਕਦਾ ਹੈ। ਕੇਂਦਰੀ ਅੰਕੜੇ ਦਫਤਰ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਖਾਣ-ਪੀਣ ਦੀ ਮਹਿੰਗਾਈ ਦਰ 10.1 ਫੀਸਦੀ ਰਹੀ, ਜੋ ਅਕਤੂਬਰ ਵਿਚ 7.89 ਫੀਸਦੀ ਸੀ ਅਤੇ ਸਾਲ ਭਰ ਪਹਿਲਾਂ -2.61 ਫੀਸਦੀ ਸੀ। ਇਸ ਨਾਲ ਜ਼ਿਆਦਾ ਖੁਦਰਾ ਮਹਿੰਗਾਈ ਦਰ ਜੁਲਾਈ 2016 ਵਿਚ 6.07 ਫੀਸਦੀ ਦਰਜ ਕੀਤੀ ਗਈ ਸੀ।

 

-ਜੂਨ ਮਹੀਨੇ ਵਿਚ ਮਹਿੰਗਾਈ ਦਰ 3.18 ਫੀਸਦੀ ਰਹੀ।
-ਜੁਲਾਈ ਮਹੀਨੇ ਵਿਚ ਮਹਿੰਗਾਈ ਦਰ 3.15 ਫੀਸਦੀ ਰਹੀ।
-ਅਗਸਤ ਮਹੀਨੇ ਵਿਚ ਮਹਿੰਗਾਈ ਦਰ 3.28 ਫੀਸਦੀ ਹੋ ਗਈ।

-ਸਤੰਬਰ ਮਹੀਨੇ ਵਿਚ ਮਹਿੰਗਾਈ ਦਰ 3.99 ਫੀਸਦੀ ਹੋ ਗਈ।
-ਅਕਤੂਬਰ ਮਹੀਨੇ ਵਿਚ ਮਹਿੰਗਾਈ ਦਰ 4.62 ਫੀਸਦੀ ‘ਤੇ ਪਹੁੰਚ ਗਈ।
-ਉੱਥੇ ਹੀ ਨਵੰਬਰ ਮਹੀਨੇ ਵਿਚ ਇਹ ਅੰਕੜਾ ਵਧ ਕੇ 5.54 ਫੀਸਦੀ ਹੋ ਗਿਆ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।