ਆਪਰੇਸ਼ਨ ਥੀਏਟਰ ਵਿਚ ਅਸ਼ਲੀਲ ਗਾਣੇ 'ਤੇ ਬਣਾ ਰਹੇ ਸਨ Tik-Tok ਵੀਡੀਓ ,ਫਿਰ...

ਏਜੰਸੀ

ਖ਼ਬਰਾਂ, ਰਾਸ਼ਟਰੀ

ਹਸਪਤਾਲ ਪ੍ਰਬੰਧਨ ਕਾਰਵਾਈ ਦੀ ਕਰ ਰਿਹਾ ਹੈ ਗੱਲ

Photo

ਨਵੀਂ ਦਿੱਲੀ : ਬਿਹਾਰ ਦੇ ਆਰਾ ਜਿਲ੍ਹੇ ਦੇ ਸਦਰ ਹਸਪਤਾਲ ਦੇ ਆਪਰੇਸ਼ਨ ਥੀਏਟਰ ਵਿਚ ਮਰੀਜ਼ਾਂ ਦਾ ਇਲਾਜ ਹੋਵੇ ਜਾਂ ਨਾਂ ਹੋਵੇ ਪਰ ਟਿਕ ਟੋਕ ਵੀਡੀਓ ਦੇ ਲਈ ਭੋਜਪੁਰੀ ਗਾਣਿਆ 'ਤੇ ਕੁੱਝ ਲੋਕ ਡਾਂਸ ਕਰਦੇ ਹੋਏ ਜ਼ਰੂਰ ਵਿਖਾਈ ਦੇ ਰਹੇ ਹਨ।  ਗਾਣੇ ਵੀ ਇੰਨੇ ਅਸ਼ਲੀਲ ਕਿ ਲੋਕਾਂ ਦੀ ਨਜ਼ਰ ਸ਼ਰਮ ਨਾਲ ਝੁੱਕ ਜਾਵੇ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਹਸਪਤਾਲ ਦੀ ਕਾਰਜਸ਼ੈਲੀ ਉੱਤੇ ਸਵਾਲ ਉੱਠਣ ਲੱਗੇ ਹਨ। ਹਾਲਾਕਿ ਇਹ ਪਤਾ ਨਹੀਂ ਚੱਲਿਆ ਕਿ ਵੀਡੀਓ ਕਦੋਂ ਬਣਾਇਆ ਗਿਆ ਅਤੇ ਕਿਸ ਦਿਨ ਬਣਾਇਆ ਗਿਆ ਹੈ।

ਇਸ ਟਿਕ-ਟੋਕ ਵੀਡਿਓ ਵਿਚ ਕੁੱਝ ਲੜਕੇ ਭੋਜਪੁਰੀ ਅਸ਼ਲੀਲ ਗਾਣਿਆ 'ਤੇ ਜਮ ਕੇ ਠੁੱਮਕੇ ਲਗਾਉਂਦੇ ਹੋਏ ਨਜ਼ਰ ਆ ਰਹੇ ਹਨ। ਇਹ ਪਤਾ ਨਹੀਂ ਚੱਲਿਆ ਕਿ ਨੱਚਣ ਵਾਲੇ ਵਿਅਕਤੀ ਹਸਪਤਾਲ ਦੇ ਕਰਮਚਾਰੀ ਹਨ ਜਾਂ ਬਾਹਰੀ ਲੋਕ। ਜਿਸ ਆਪਰੇਸ਼ਨ ਥੀਏਟਰ ਵਿਚ ਇਹ ਟਿਕ ਟੋਕ ਵੀਡੀਓ ਬਣਾਇਆ ਗਿਆ ਇਹ ਐਮਰਜਂਸੀ ਵਾਰਡ ਦਾ ਹੈ। ਜਿੱਥੇ ਮਰੀਜ਼ਾਂ ਨੂੰ 24 ਘੰਟੇ ਡਾਕਟਰੀ ਸਹੂਲਤਾਂ ਦਿੱਤੀ ਜਾਂਦੀਆ ਹਨ।

ਹਸਪਤਾਲ ਪ੍ਰਬੰਧਨ ਨੂੰ ਜਦੋਂ ਇਸ ਵੀਡੀਓ ਦੇ ਬਾਰੇ ਪਤਾ ਚੱਲਿਆ ਤਾਂ ਕਿਹਾ ਗਿਆ ਕਿ ਦੋਸ਼ੀਆਂ 'ਤੇ ਕਾਰਵਾਈ ਕੀਤੀ ਜਾਵੇਗੀ। ਵੀਡੀਓ ਵਿਚ ਡਾਂਸ ਕਰਦੇ ਹੋਏ ਵਿਅਕਤੀਆਂ ਨੂੰ ਦੇਖ ਕੇ ਹਸਪਤਾਲ ਦੀ ਸੁਰੱਖਿਆ ਵਿਵਸਥਾ 'ਤੇ ਵੀ ਸਵਾਲ ਉੱਠਣ ਲੱਗੇ ਹਨ।

ਸਥਾਨਕ ਲੋਕ ਕਹਿੰਦੇ ਹਨ ਕਿ ਸਦਰ ਹਸਪਤਾਲ ਵਿਚ ਅਜਿਹੀ ਘਟਨਾਵਾਂ ਹੋਣੀ ਆਮ ਗੱਲ ਹੈ। ਇੱਥੇ ਪਹਿਲਾਂ ਵੀ ਸੱਪ - ਬਿੱਛੂ ਵਰਗੇ ਜ਼ਹਿਰੀਲੇ ਜੀਵ ਨਿਕਲ ਚੁੱਕੇ ਹਨ। ਸੁਰੱਖਿਆ ਦਾ ਕੋਈ ਪ੍ਰਬੰਧ ਨਹੀਂ ਰਹਿੰਦਾ। ਆਰਾ ਸਦਰ ਹਸਪਤਾਲ ਦੇ ਸਿਵਲ ਸਰਜਨ ਲਲੀਤਵੇਸ਼ਵਰ ਪ੍ਰਸਾਦ ਝਾ ਤੋਂ ਇਸ ਵਾਇਰਲ ਵੀਡੀਓ ਦੇ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਮਾਮਲੇ ਦੀ ਜਾਣਕਾਰੀ ਨਹੀਂ ਹੈ ਪਰ ਉਹ ਦੋਸ਼ੀਆ 'ਤੇ ਸਖ਼ਤ ਕਾਰਵਾਈ ਕਰਨਗੇ।