ਪੁੱਤਰ ਦੇ ਵਿਛੋੜੇ 'ਚ ਰੋ ਰਹੀ ਮਾਂ ਨੂੰ ਪੁਲਿਸ ਵਾਲੇ ਨੇ ਇੰਝ ਦਿੱਤਾ ਸਹਾਰਾ, ਵੀਡੀਓ ਵਾਇਰਲ

ਏਜੰਸੀ

ਖ਼ਬਰਾਂ, ਰਾਸ਼ਟਰੀ

ਪੰਜਾਬ ਪੁਲਿਸ ਮੁਲਾਜ਼ਮ ਦੀ ਇੱਕ ਬਜ਼ੁਰਗ ਔਰਤ ਨੂੰ ਦਿਲਾਸਾ ਦੇਣ ਵਾਲੀ ਵੀਡੀਓ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਹੀ ਹੈ ਅਤੇ ਵੀਡੀਓ ਨੇ ਇੰਟਰਨੈਟ ਨੂੰ ਕਾਫ਼ੀ

Punjab Police Constable

ਨਵੀਂ ਦਿੱਲੀ : ਪੰਜਾਬ ਪੁਲਿਸ ਮੁਲਾਜ਼ਮ ਦੀ ਇੱਕ ਬਜ਼ੁਰਗ ਔਰਤ ਨੂੰ ਦਿਲਾਸਾ ਦੇਣ ਵਾਲੀ ਵੀਡੀਓ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਹੀ ਹੈ ਅਤੇ ਵੀਡੀਓ ਨੇ ਇੰਟਰਨੈਟ ਨੂੰ ਕਾਫ਼ੀ ਭਾਵਨਾਤਮਕ ਬਣਾ ਦਿੱਤਾ ਹੈ। 56 ਸੈਕਿੰਡ ਦੀ ਕਲਿੱਪ ਨੂੰ ਟਵਿੱਟਰ 'ਤੇ ਇੰਡੀਅਨ ਪੁਲਿਸ ਫਾ ਫਾਊਂਡੇਸ਼ਨ ਦੇ ਵੈਰੀਫਾਈਡ ਅਕਾਊਂਟ ਵੱਲੋਂ ਸਾਂਝਾ ਕੀਤਾ ਗਿਆ ਹੈ।

ਇੰਡੀਅਨ ਪੁਲਿਸ ਫਾਊਂਡੇਸ਼ਨ ਵੱਲੋਂ ਸ਼ੇਅਰ ਕੀਤੇ ਇਕ ਵੀਡੀਓ ਵਿਚ ਪੰਜਾਬ ਪੁਲਿਸ ਦਾ ਕਾਂਸਟੇਬਲ ਬਜ਼ੁਰਗ ਮਾਤਾ ਦੀਆਂ ਗੱਲਾਂ ਬੜੇ ਧਿਆਨ ਨਾਲ ਸੁਣ ਰਿਹਾ ਹੈ।

ਵੀਡੀਓ ਵਿਚ ਬਜ਼ੁਰਗ ਮਾਤਾ ਆਪਣੀ ਕਹਾਣੀ ਸੁਣਾ ਰਹੀ ਹੈ ਕਿ ਉਸਦਾ ਪੁੱਤਰ ਮਲੇਸ਼ੀਆ ਦੀ ਜੇਲ ਵਿਚ ਬੰਦ ਹੈ। ਜਦੋਂ ਮਾਤਾ ਰੋਣ ਲੱਗਦੀ ਹੈ ਤਾਂ ਕਾਂਸਟੇਬਲ ਮਾਂ ਦੀ ਤਰ੍ਹਾਂ ਉਸ ਨੂੰ ਗਲੇ ਨਾਲ ਲਗਾ ਕੇ ਉਨ੍ਹਾਂ ਦੇ ਹੰਝੂ ਪੁਝਦਾ ਹੈ। ਇਸ ਦੇ ਨਾਲ ਉਹ ਮਾਤਾ ਨੂੰ ਹਰ ਤਰ੍ਹਾਂ ਦੀ ਮਦਦ ਦੇਣ ਦਾ ਭਰੋਸਾ ਦਿੰਦਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।