ਆਈ.ਐਸ.ਆਈ. ਲਈ ਜਾਸੂਸੀ ਕਰਨ ਵਾਲਾ ਗੁਜਰਾਤੀ ਗ੍ਰਿਫ਼ਤਾਰ 

ਏਜੰਸੀ

ਖ਼ਬਰਾਂ, ਰਾਸ਼ਟਰੀ

ਅਹਿਮ ਜਾਣਕਾਰੀ ਬਦਲੇ ਅਧਿਕਾਰੀਆਂ ਅਤੇ ਹੋਰ ਲੋਕਾਂ ਨੂੰ ਦਿੰਦਾ ਸੀ ਪੈਸੇ

Image

 

ਨਵੀਂ ਦਿੱਲੀ - ਗੁਜਰਾਤ ਪੁਲਿਸ ਨੇ ਮੰਗਲਵਾਰ ਨੂੰ ਸੂਰਤ ਤੋਂ ਇੱਕ 33 ਸਾਲਾ ਵਿਅਕਤੀ ਨੂੰ ਪਾਕਿਸਤਾਨੀ ਜਾਸੂਸੀ ਏਜੰਸੀ ਇੰਟਰ-ਸਰਵਿਸ ਇੰਟੈਲੀਜੈਂਸ (ਆਈ.ਐਸ.ਆਈ.) ਲਈ ਕਥਿਤ ਤੌਰ 'ਤੇ ਕੰਮ ਕਰਨ ਅਤੇ ਜਾਸੂਸੀ ਕਰਨ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਹੈ। ਅਧਿਕਾਰਤ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ।

ਉਨ੍ਹਾਂ ਦੱਸਿਆ ਕਿ ਫ਼ੌਜ ਦੀ ਪੁਣੇ ਸਥਿਤ ਦੱਖਣੀ ਕਮਾਨ ਨੂੰ ਮਿਲੀ ਖ਼ੁਫ਼ੀਆ ਸੂਚਨਾ ਦੇ ਆਧਾਰ 'ਤੇ ਅਪਰਾਧ ਸ਼ਾਖਾ ਦੀ ਟੀਮ ਨੇ ਸੂਰਤ ਤੋਂ ਦੀਪਕ ਕਿਸ਼ੋਰ ਭਾਈ ਸਾਲੁੰਖੇ ਨਾਂ ਦੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ।

ਸੂਰਤ ਦੇ ਭੁਵਨੇਸ਼ਵਰੀ ਨਗਰ ਦਾ ਰਹਿਣ ਵਾਲਾ ਇਹ ਵਿਅਕਤੀ ਦੁਕਾਨਦਾਰ ਹੈ, ਅਤੇ ਸੂਤਰਾਂ ਨੇ ਉਸ ਦੀ ਦੁਕਾਨ ਦੀ ਪਛਾਣ 'ਸਾਈ ਫੈਸ਼ਨਜ਼' ਵਜੋਂ ਕੀਤੀ ਹੈ।

ਇੱਕ ਸੂਤਰ ਨੇ ਕਿਹਾ, "ਆਈ.ਐਸ.ਆਈ. ਏਜੰਟ ਨੂੰ ਅਗਲੀ ਕਾਰਵਾਈ ਲਈ ਗੁਜਰਾਤ ਪੁਲਿਸ ਦੇ ਸਪੈਸ਼ਲ ਆਪ੍ਰੇਸ਼ਨ ਗਰੁੱਪ (ਐਸ.ਓ.ਜੀ.) ਨੂੰ ਸੌਂਪਿਆ ਜਾ ਰਿਹਾ ਹੈ।"

ਸੂਤਰਾਂ ਨੇ ਕਿਹਾ ਕਿ ਸਲੂੰਖੇ "ਮਨੀ ਲਾਂਡਰਿੰਗ ਕਰਦਾ ਸੀ ਅਤੇ ਮਹੱਤਵਪੂਰਣ ਜਾਣਕਾਰੀ ਦੇ ਬਦਲੇ ਮੌਜੂਦਾ ਅਧਿਕਾਰੀਆਂ ਅਤੇ ਹੋਰ ਲੋਕਾਂ ਨੂੰ ਪੈਸੇ ਦਿੰਦਾ ਸੀ"।

ਸੂਤਰ ਨੇ ਕਿਹਾ, "ਉਹ ਪਾਕਿਸਤਾਨ ਵਿੱਚ ਆਪਣੇ ਦੋ ਆਕਾ ਹਾਮਿਦ ਅਤੇ ਕਾਸ਼ਿਫ਼ ਦੇ ਸੰਪਰਕ ਵਿੱਚ ਸੀ, ਅਤੇ ਉਨ੍ਹਾਂ ਨਾਲ ਸੰਵੇਦਨਸ਼ੀਲ ਜਾਣਕਾਰੀ ਸਾਂਝੀ ਕਰਨ ਦੀ ਪ੍ਰਕਿਰਿਆ ਵਿੱਚ ਸੀ।"