ਬਰਫ਼ੀਲੇ ਤੂਫ਼ਾਨ ਨਾਲ ਕਸ਼ਮੀਰ ‘ਚ 8 ਲੋਕਾਂ ਦੀ ਮੌਤ, ਕੁਪਵਾੜਾ ‘ਚ 5 ਜਵਾਨ ਫਸੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜੰਮੂ-ਕਸ਼ਮੀਰ ਵਿੱਚ ਲਗਾਤਾਰ ਹੋ ਰਹੀ ਬਰਫਬਾਰੀ ਜਾਨਲੇਵਾ ਸਾਬਤ ਹੋ ਰਹੀ ਹੈ...

Snowfall

ਜੰਮੂ-ਕਸ਼ਮੀਰ: ਜੰਮੂ-ਕਸ਼ਮੀਰ ਵਿੱਚ ਲਗਾਤਾਰ ਹੋ ਰਹੀ ਬਰਫਬਾਰੀ ਜਾਨਲੇਵਾ ਸਾਬਤ ਹੋ ਰਹੀ ਹੈ। ਕੁਪਵਾੜਾ ਦੇ ਮਾਛਿਲ ਸੈਕਟਰ ਵਿੱਚ ਬਰਫ਼ੀਲੇ ਤੂਫ਼ਾਨ ਕਾਰਨ 3 ਜਵਾਨ ਸ਼ਹੀਦ ਹੋ ਗਏ ਹਨ, ਉਥੇ ਹੀ ਇੱਕ ਜਵਾਨ ਹੁਣ ਵੀ ਲਾਪਤਾ ਹੈ। ਮਾਛਿਲ ਸੈਕਟਰ ‘ਚ ਫੌਜ ਦੀਆਂ ਕਈਂ ਚੌਂਕੀਆਂ ਬਰਫ਼ੀਲੇ ਤੂਫ਼ਾਨ ਦੀ ਚਪੇਟ ‘ਚ ਆ ਗਈਆਂ ਹਨ।

ਫੌਜ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਅਜਿਹੀ ਹੀ ਇੱਕ ਚੌਂਕੀ ‘ਚ ਫੌਜ ਦੇ 5 ਜਵਾਨ ਫਸੇ ਹੋਏ ਹਨ। ਇਹੀ ਨਹੀਂ, ਘਾਟੀ ‘ਚ ਬਰਫ਼ੀਲੇ ਤੂਫ਼ਾਨ ਦੀ ਚਪੇਟ ‘ਚ ਆਉਣ ਨਾਲ 5 ਲੋਕਾਂ ਦੇ ਵੀ ਮਰਨ ਦੀ ਖਬਰ ਹੈ। ਫੌਜ ਦੇ ਸੂਤਰਾਂ ਦੇ ਮੁਤਾਬਿਕ ਰਾਮਪੁਰ ਅਤੇ ਗੁਰੇਜ ਸੈਕਟਰ ‘ਚ ਬਰਫ਼ੀਲੇ ਤੂਫ਼ਾਨ ਦੀਆਂ ਕਈਂ ਘਟਨਾਵਾਂ ਦੀ ਸੂਚਨਾ ਹੈ।  

48 ਘੰਟਿਆਂ ‘ਚ ਕਈ ਥਾਂ ਆਇਆ ਬਰਫ਼ੀਲਾ ਤੂਫ਼ਾਨ

ਫੌਜ ਦੇ ਸੂਤਰਾਂ ਦੇ ਮੁਤਾਬਕ, ਪਿਛਲੇ 48 ਘੰਟਿਆਂ ਵਿੱਚ ਹੋਈ ਭਾਰੀ ਬਰਫਬਾਰੀ ਦੇ ਕਾਰਨ, ਉੱਤਰੀ ਕਸ਼ਮੀਰ ਵਿੱਚ ਕਈ ਥਾਂ ਬਰਫ਼ੀਲੇ ਤੂਫ਼ਾਨ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਇਨ੍ਹਾਂ ਵਿੱਚ 3 ਫ਼ੌਜੀਆਂ ਨੇ ਆਪਣੀ ਜਾਨ ਗੁਆਈ ਹੈ ਜਦ ਕਿ ਇੱਕ ਹੁਣ ਵੀ ਲਾਪਤਾ ਹੈ। ਫੌਜ ਦੇ ਸੂਤਰਾਂ ਦੇ ਮੁਤਾਬਿਕ, ਬਰਫ਼ੀਲੇ ਤੂਫ਼ਾਨ ਵਿੱਚ ਫਸੇ ਕਈ ਜਵਾਨਾਂ ਨੂੰ ਬਚਾਇਆ ਵੀ ਗਿਆ ਹੈ।  

ਬਰਫ਼ੀਲੇ ਤੂਫ਼ਾਨ ਨਾਲ 5 ਲੋਕਾਂ ਦੀ ਮੌਤ

ਇਸਤੋਂ ਇਲਾਵਾ ਮੱਧ ਕਸ਼ਮੀਰ ਦੇ ਗਾਂਦਰਬਲ ਜ਼ਿਲ੍ਹੇ ਵਿੱਚ ਸੋਨਮਰਗ ਦੇ ਗੱਗੇਨੇਰ ਖੇਤਰ ਦੇ ਕੋਲ ਕੁਲਾਨ ਪਿੰਡ ਵਿੱਚ ਬਰਫ਼ੀਲੇ ਤੂਫ਼ਾਨ ਦੀ ਚਪੇਟ ਵਿੱਚ ਆਉਣ ਨਾਲ 5 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਘਰ ਹਾਦਸਾਗ੍ਰਸਤ ਹੋ ਗਏ ਹਨ।   ਹਾਲਾਂਕਿ, ਫੌਜ ਨੇ ਇਸ ਇਲਾਕੇ ਵਿੱਚ ਵੀ ਆਪਣਾ ਬਚਾਅ ਅਭਿਆਨ ਸ਼ੁਰੂ ਕਰ ਦਿੱਤਾ ਹੈ। ਇਹ ਇਲਾਕਾ ਸ਼੍ਰੀਨਗਰ ਤੋਂ ਸੜਕ ਨਾਲ ਕਟਿਆ ਹੋਇਆ ਹੈ,  ਇਹੀ ਕਾਰਨ ਹੈ ਕਿ ਬਚਾਅ ਦਲ ਨੂੰ ਇੱਥੇ ਪੈਦਲ ਹੀ ਪੁੱਜਣਾ ਪਿਆ।

7 ਜਨਵਰੀ ਨੂੰ ਇੱਕ ਪੋਰਟਰ ਦੀ ਹੋਈ ਸੀ ਮੌਤ

ਕੁੱਝ ਦਿਨ ਪਹਿਲਾਂ 7 ਜਨਵਰੀ ਨੂੰ ਜੰਮੂ ਅਤੇ ਕਸ਼ਮੀਰ ਵਿੱਚ ਐਲਓਸੀ ਦੇ ਕੋਲ ਪੁੰਛ ਜ਼ਿਲ੍ਹੇ ਵਿੱਚ ਬਰਫ਼ੀਲਾ ਤੂਫ਼ਾਨ ਆਇਆ ਸੀ।  ਜਿਸ ਵਿੱਚ ਫੌਜ ਦੇ ਇੱਕ ਪੋਰਟਰ ਦੀ ਮੌਤ ਹੋ ਗਈ। ਉਥੇ ਹੀ ਤਿੰਨ ਹੋਰ ਪੋਰਟਰ ਜਖ਼ਮੀ ਹੋ ਗਏ ਸਨ।   ਪੁੰਛ ਜ਼ਿਲ੍ਹੇ ‘ਚ 7 ਜਨਵਰੀ ਦੀ ਰਾਤ ਬਰਫੀਲਾ ਤੂਫਾਨ ਆਇਆ ਸੀ। ਇਸ ਦੌਰਾਨ ਪੋਸਟ ‘ਤੇ ਤੈਨਾਤ ਪੋਰਟਰ ਇਸਦੀ ਚਪੇਟ ਵਿੱਚ ਆ ਗਏ ਸਨ।  

3 ਦਸੰਬਰ ਨੂੰ ਚਾਰ ਜਵਾਨ ਹੋਏ ਸਨ ਸ਼ਹੀਦ

ਇਸਤੋਂ ਪਹਿਲਾਂ ਵੀ 3 ਦਸੰਬਰ 2019 ਨੂੰ ਉੱਤਰੀ ਕਸ਼ਮੀਰ ਵਿੱਚ ਕੰਟਰੋਲ ਰੇਖਾ (ਐਲਓਸੀ) ਦੇ ਕੋਲ ਬਰਫ਼ੀਲੇ ਤੂਫ਼ਾਨ ਦੀਆਂ ਦੋ ਵੱਖ-ਵੱਖ ਘਟਨਾਵਾਂ ਵਿੱਚ ਫੌਜ ਦੇ ਚਾਰ ਜਵਾਨ ਸ਼ਹੀਦ ਹੋ ਗਏ ਸਨ। ਕਸ਼ਮੀਰ ਦੇ ਤੰਗਧਾਰ ਸੈਕਟਰ ‘ਚ ਫੌਜ ਦੀ ਇੱਕ ਚੌਂਕੀ ਮੰਗਲਵਾਰ ਨੂੰ ਬਰਫ਼ੀਲੇ ਤੂਫ਼ਾਨ ਦੀ ਚਪੇਟ ਵਿੱਚ ਆ ਗਈ ਸੀ, ਜਿਸ ਵਿੱਚ ਤਿੰਨ ਫੌਜੀ ਸ਼ਹੀਦ ਹੋ ਗਏ ਸਨ। ਇਸਤੋਂ ਪਹਿਲਾਂ ਗੁਰੇਜ ਸੈਕਟਰ ਵਿੱਚ ਇੱਕ ਗਸ਼ਤੀ ਦਲ ਬਰਫੀਲੇ ਤੂਫਾਨ ਵਿੱਚ ਫਸ ਗਿਆ ਸੀ ਅਤੇ ਫੌਜ ਦਾ ਇੱਕ ਜਵਾਨ ਸ਼ਹੀਦ ਹੋ ਗਿਆ ਸੀ। ਫੌਜ ਨੇ ਕਿਹਾ ਸੀ ਕਿ ਬਚਾਅ ਅਤੇ ਡਾਕਟਰਾਂ ਟੀਮਾਂ ਦੀਆਂ ਵਧੀਆ ਕੋਸਿਸ਼ਾ ਦੇ ਬਾਵਜੂਦ, ਚਾਰ ਸੈਨਿਕਾਂ ਨੇ ਜਾਨ ਗਵਾ ਦਿੱਤੀ।