ਕੋਰੋਨਾ ਵਾਇਰਸ ਦੇ ਬੁਰੇ ਪ੍ਰਭਾਵ, ਭਾਰਤ ਵਿਚ ਮਹਿੰਗੀ ਹੋ ਸਕਦੀ ਹੈ ਇਹ ਚੀਜ਼

ਏਜੰਸੀ

ਖ਼ਬਰਾਂ, ਰਾਸ਼ਟਰੀ

ਕੋਰੋਨਾ ਵਾਇਰਸ ਦੇ ਚਲਦੇ ਭਾਰਤ ਵਿਚ ਕਈ ਵਾਰ ਮੈਨਿਊਫੈਕਚਰਿੰਗ ਕੰਪਨੀਆਂ ਵੀ ਉਤਪਾਦਨ...

Mobile phones can be expensive in india

ਨਵੀਂ ਦਿੱਲੀ: ਕੋਰੋਨਾ ਵਾਇਰਸ ਦਾ ਚਾਹੇ ਭਾਰਤ ਵਿਚ ਅਸਰ ਘਟ ਹੈ ਪਰ ਇਸ ਪ੍ਰਭਾਵ ਬਹੁਤ ਪਰੇਸ਼ਾਨ ਕਰ ਰਹੇ ਹਨ। ਇਕ ਰਿਪੋਰਟ ਮੁਤਾਬਕ ਕੋਰੋਨਾ ਵਾਇਰਸ ਦੇ ਚਲਦੇ ਚੀਨ ਤੋਂ ਆਉਣ ਵਾਲੇ ਮੋਬਾਇਲਾਂ ਦੀ ਸਪਲਾਈ ਠੱਪ ਹੋ ਗਈ ਹੈ ਅਤੇ ਇਹਨਾਂ ਦੀ ਕਮੀ ਕਾਰਨ ਅਗਲੇ ਕੁੱਝ ਦਿਨਾਂ ਵਿਚ ਭਾਰਤ ਵਿਚ ਮੋਬਾਇਲ ਬਣਨੇ ਬੰਦ ਹੋ ਸਕਦੇ ਹਨ। ਇਕ ਰਿਪੋਰਟ ਮੁਤਾਬਕ ਚੀਨ ਦੀ ਸਮਾਰਟਫੋਨ ਕੰਪਨੀਆਂ ਦੀ ਕੀਮਤਾਂ ਵਧ ਸਕਦੀਆਂ ਹਨ।

ਕੋਰੋਨਾ ਵਾਇਰਸ ਦੇ ਚਲਦੇ ਭਾਰਤ ਵਿਚ ਕਈ ਵਾਰ ਮੈਨਿਊਫੈਕਚਰਿੰਗ ਕੰਪਨੀਆਂ ਵੀ ਉਤਪਾਦਨ ਰੋਕ ਚੁੱਕੀਆਂ ਹਨ। ਹੁਣ ਮੋਬਾਇਲ ਕੰਪਨੀਆਂ ਕੋਲ ਵੀ ਪਾਟਰਸ ਦੀ ਕਮੀ ਹੋਣ ਦੇ ਚਲਦੇ ਪ੍ਰੋਡਕਸ਼ਨ ਪ੍ਰਭਾਵਿਤ ਹੋ ਰਿਹਾ ਹੈ। ਮਾਰਕਿਟ ਦੇ ਸੂਤਰਾਂ ਮੁਤਾਬਕ ਐਪਲ ਦੇ ਆਈਫੋਨ 11 ਅਤੇ 11 ਪ੍ਰੋ ਦੇ ਪਾਰਟਸ ਪੂਰੀ ਤਰ੍ਹਾਂ ਖ਼ਤਮ ਹੋ ਚੁੱਕੇ ਹਨ ਅਤੇ ਚੀਨ ਤੋਂ ਇਸ ਦੀ ਸਪਲਾਈ ਨਹੀਂ ਕੀਤੀ ਜਾ ਸਕਦੀ। ਅਜਿਹੇ ਵਿਚ ਇਹਨਾਂ ਦੀ ਮੈਨਿਊਫੈਕਚਰਿੰਗ ਨੂੰ ਠੱਪ ਕਰ ਦਿੱਤਾ ਗਿਆ ਹੈ।

ਇੰਡਸਟ੍ਰੀ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਜੇ ਚੀਨ ਤੋਂ ਸਪਲਾਈ ਸ਼ੁਰੂ ਨਹੀਂ ਹੋਈ ਤਾਂ ਦੁਨੀਆ ਦੀ ਦੂਜੀ ਸਭ ਤੋਂ ਵੱਡੀ ਸਮਾਰਟਫੋਨ ਮਾਰਕਿਟ ਵਿਚ ਅਗਲੇ ਹਫ਼ਤੇ ਉਤਪਾਦਨ ਪੂਰੀ ਤਰ੍ਹਾਂ ਠੱਪ ਹੋ ਸਕਦਾ ਹੈ। ਦਰਅਸਲ ਸਮਾਰਟਫੋਨ ਵਿਚ ਇਸਤੇਮਾਲ ਹੋਣ ਵਾਲੀਆਂ ਬੈਟਰੀਆਂ ਦੇ ਵੱਡੇ ਹਿੱਸੇ ਦਾ ਉਤਪਾਦਨ ਵਿਅਤਨਾਮ ਵਿਚ ਹੁੰਦਾ ਹੈ। ਇਸ ਤੋਂ ਇਲਾਵਾ ਕੁੱਝ ਕੈਮਰਾ ਮਾਡਿਊਲਸ ਵੀ ਉੱਥੇ ਹੀ ਤਿਆਰ ਕੀਤੇ ਜਾਂਦੇ ਹਨ ਪਰ ਡਿਸਪਲੇ ਅਤੇ ਕਨੈਕਟਰਸ ਲਈ ਚੀਨ ਤੇ ਵੀ ਨਿਰਭਰਤਾ ਹੈ।

ਇਹੀ ਨਹੀਂ ਚਿਪ ਵੀ ਸ਼ੁਰੂਆਤੀ ਤੌਰ ਤੇ ਵਿਅਤਨਾਮ ਵਿਚ ਤਿਆਰ ਹੁੰਦੀ ਹੈ ਪਰ ਇਹਨਾਂ ਨੂੰ ਫਾਈਨਲ ਟਚ ਚੀਨ ਵਿਚ ਹੀ ਦਿੱਤਾ ਜਾਂਦਾ ਹੈ। ਸ਼ਾਪੂਰਜੀ ਪਾਲੋਨਜੀ ਸਮੂਹ ਦੀ ਕੰਪਨੀ ਸਟਾਲੈਗ ਐਂਡ ਵਿਲਸਨ ਸੋਲਰ ਲਿਮਟਿਡ ਨੇ ਕਿਹਾ ਕਿ ਉਸ ਨੂੰ ਡਰ ਹੈ ਕਿ ਕੋਰੋਨਾ ਵਾਇਰਸ ਦਾ ਨੇੜਲੇ ਸਮੇਂ ਵਿਚ ਉਸ ਦੇ ਕਾਰੋਬਾਰ ਤੇ ਅਸਰ ਪੈ ਸਕਦਾ ਹੈ।

ਗਲੋਬਲ ਅਤੇ ਵਿਲਸਨ ਸੋਲਰ ਲਿਮਟਿਡ ਦੇ ਡਾਇਰੈਕਟਰ ਅਤੇ ਗਲੋਬਲ ਸੀ.ਈ.ਓ. ਬਿਕਸ਼ ਓਗਰਾ ਨੇ ਸਟਾਕ ਬਾਜ਼ਾਰਾਂ ਨੂੰ ਦੱਸਿਆ ਕਿ ਅਸੀਂ ਕੋਰੋਨਾ ਵਾਇਰਸ ਕਾਰਨ ਚੀਨ ਵਿੱਚ ਮੌਜੂਦਾ ਹਾਲਤਾਂ ਦਾ ਮੁਲਾਂਕਣ ਕਰ ਰਹੇ ਹਾਂ। ਵਰਤਮਾਨ ਵਿਚ ਸਾਡੇ ਕੁਝ ਵੱਡੇ ਸਪਲਾਇਰਾਂ ਨੇ ਉਤਪਾਦਨ ਦੀਆਂ ਗਤੀਵਿਧੀਆਂ ਬੰਦ ਕਰ ਦਿੱਤੀਆਂ ਹਨ ਅਤੇ ਮਹੀਨੇ ਦੇ ਅੰਤ ਵਿਚ ਸ਼ੁਰੂ ਹੋਣ ਦੀ ਸੰਭਾਵਨਾ ਹੈ। ਓਗਾਰਾ ਨੇ ਕਿਹਾ ਕਿ ਜ਼ਿਆਦਾਤਰ ਚੀਜ਼ਾਂ ਫਰਵਰੀ/ਮਾਰਚ 2020 ਵਿਚ ਭੇਜਣ ਦੀ ਉਮੀਦ ਸੀ। ਇਸ ਦੇ ਪ੍ਰਭਾਵ ਦੀ ਸੰਭਾਵਨਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ   Facebook  ਤੇ ਲਾਈਕ Twitter  ਤੇ follow  ਕਰੋ।