ਕੂੜੇ ਤੋਂ ਬਣੇਗੀ ਹਾਈਡ੍ਰੋਜਨ, ਪੁਣੇ ਵਿੱਚ ਲੱਗੇਗਾ ਦੇਸ਼ ਦਾ ਪਹਿਲਾ ਪਲਾਂਟ 

ਏਜੰਸੀ

ਖ਼ਬਰਾਂ, ਰਾਸ਼ਟਰੀ

430 ਕਰੋੜ ਰੁਪਏ ਦੀ ਆਵੇਗੀ ਲਾਗਤ 

Image For Representational Purpose Only

 

ਗੁਹਾਟੀ - ਦੇਸ਼ ਵਿੱਚ ਠੋਸ ਰਹਿੰਦ-ਖੂੰਹਦ (ਕੂੜੇ) ਤੋਂ ਹਾਈਡ੍ਰੋਜਨ ਬਣਾਉਣ ਵਾਲਾ ਪਹਿਲਾ ਪਲਾਂਟ ਮਹਾਰਾਸ਼ਟਰ ਦੇ ਪੁਣੇ ਵਿੱਚ ਸਥਾਪਿਤ ਕੀਤਾ ਜਾਵੇਗਾ। ਇਸ 'ਤੇ ਕੁੱਲ 430 ਕਰੋੜ ਰੁਪਏ ਦੀ ਲਾਗਤ ਆਵੇਗੀ।

ਵਾਤਾਵਰਣ ਅਨੁਕੂਲ ਸਮਾਧਾਨ ਪ੍ਰਦਾਨ ਕਰਨ ਵਾਲੀ ਕੰਪਨੀ 'ਦ ਗ੍ਰੀਨ ਬਿਲੀਅਨਜ਼ ਲਿਮਟਿਡ' (ਟੀ.ਜੀ.ਬੀ.ਐਲ.) ਇੱਕ ਹਾਈਡ੍ਰੋਜਨ ਉਤਪਾਦਨ ਪਲਾਂਟ ਸਥਾਪਿਤ ਕਰੇਗੀ। ਕੰਪਨੀ ਨੇ ਇਸ ਸੰਬੰਧ 'ਚ ਪੁਣੇ ਨਗਰ ਨਿਗਮ ਨਾਲ 30 ਸਾਲਾਂ ਦੇ ਲੰਬੇ ਸਮੇਂ ਦਾ ਸਮਝੌਤਾ ਕੀਤਾ ਹੈ।

ਟੀ.ਜੀ.ਬੀ.ਐਲ. ਦੇ ਚੇਅਰਮੈਨ ਅਤੇ ਸੰਸਥਾਪਕ ਪ੍ਰਤੀਕ ਕਨਾਕੀਆ ਨੇ ਦੱਸਿਆ ਕਿ ਪਲਾਂਟ ਅਗਲੇ ਸਾਲ ਤੱਕ ਪ੍ਰਤੀ ਦਿਨ 350 ਟਨ ਠੋਸ ਰਹਿੰਦ-ਖੂੰਹਦ ਦਾ ਨਿਪਟਾਰਾ ਕਰੇਗਾ।

"ਅਸੀਂ 350 ਟਨ ਠੋਸ ਰਹਿੰਦ-ਖੂੰਹਦ ਤੋਂ ਪ੍ਰਤੀ ਦਿਨ 10 ਟਨ ਹਾਈਡ੍ਰੋਜਨ ਪੈਦਾ ਕਰਨ ਦੀ ਯੋਜਨਾ ਬਣਾ ਰਹੇ ਹਾਂ। ਅਸੀਂ ਹਡਪਸਰ ਇੰਡਸਟਰੀਅਲ ਅਸਟੇਟ ਵਿਖੇ ਪਲਾਂਟ ਸਥਾਪਿਤ ਕਰ ਰਹੇ ਹਾਂ। ਠੋਸ ਰਹਿੰਦ-ਖੂੰਹਦ ਤੋਂ ਹਾਈਡ੍ਰੋਜਨ ਪ੍ਰਾਪਤ ਕਰਨ ਦੀ ਦੇਸ਼ ਵਿੱਚ ਇਹ ਪਹਿਲੀ ਕੋਸ਼ਿਸ਼ ਹੈ।"

ਕਨਾਕੀਆ ਨੇ ਕਿਹਾ ਕਿ ਕੰਪਨੀ ਪਲਾਂਟ ਸਥਾਪਤ ਕਰਨ ਲਈ 350 ਕਰੋੜ ਰੁਪਏ ਦਾ ਨਿਵੇਸ਼ ਕਰੇਗੀ। ਇਸ ਤੋਂ ਇਲਾਵਾ ਸਟੋਰੇਜ ਸਹੂਲਤ ਅਤੇ 'ਲੌਜਿਸਟਿਕ' ਲੋੜਾਂ 'ਤੇ 82 ਕਰੋੜ ਰੁਪਏ ਖਰਚ ਕੀਤੇ ਜਾਣਗੇ।