ਕੋਰੋਨਾਵਾਇਰਸ ਨੂੰ ਲੈ ਕੇ ਵੱਡੀ ਅਤੇ ਚੰਗੀ ਖ਼ਬਰ, ਹੁਣ ਤਕ 10 ਮਰੀਜ਼ ਹੋਏ ਠੀਕ

ਏਜੰਸੀ

ਖ਼ਬਰਾਂ, ਰਾਸ਼ਟਰੀ

ਕੋਰੋਨਾਵਾਇਰਸ ਦੇ ਪੀੜਤ ਮਰੀਜ਼ਾਂ ਦੀ ਗਿਣਤੀ ਸ਼ੁੱਕਰਵਾਰ...

Coronavirus good news as 10 patients recover from the deadly infection

ਨਵੀਂ ਦਿੱਲੀ: ਕੋਰੋਨਾ ਵਾਇਰਸ ਨੂੰ ਲੈ ਕੇ ਲੋਕਾਂ ਵਿਚ ਪੂਰਾ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਪਰ ਇਸ ਦੌਰਾਨ ਇਕ ਖੁਸ਼ਖਬਰੀ ਆਈ ਹੈ। ਇਕ ਸਰਕਾਰੀ ਨੇ ਦਸਿਆ ਹੈ ਕਿ ਕੋਰੋਨਾ ਵਾਇਰਸ ਤੋਂ ਸੰਕਰਮਿਤ 10 ਮਰੀਜ਼ ਠੀਕ ਹੋ ਚੁੱਕੇ ਹਨ। ਅਧਿਕਾਰੀਆਂ ਨਿ ਦਸਿਆ ਕਿ ਪੌਜ਼ਟਿਵ ਪਾਏ ਗਏ 71 ਮਰੀਜ਼ਾਂ ਦੀ ਹਾਲਤ ਸਥਿਰ ਹੈ। ਫਿਲਹਾਲ ਕੋਰੋਨਾ ਵਾਇਰਸ ਨਾਲ ਪੀੜਤ/ ਮ੍ਰਿਤਕ ਭਾਰਤੀਆਂ ਦੀ ਗਿਣਤੀ 81 ਹੈ।

ਕੋਰੋਨਾਵਾਇਰਸ ਦੇ ਪੀੜਤ ਮਰੀਜ਼ਾਂ ਦੀ ਗਿਣਤੀ ਸ਼ੁੱਕਰਵਾਰ ਸਵੇਰੇ 75 ਸੀ ਪਰ ਦਿਨ ਵਧਦੇ ਹੀ ਇਹ ਗਿਣਤੀ 81 ਹੋ ਗਈ। ਸਿਹਤ ਮੰਤਰਾਲੇ ਮੁਤਾਬਕ ਮਹਾਰਾਸ਼ਟਰ ਵਿੱਚ 3, ਕੇਰਲ ਅਤੇ ਕਰਨਾਟਕ ਵਿੱਚ 2 ਅਤੇ 1 ਨਵੇਂ ਮਾਮਲੇ ਸਾਹਮਣੇ ਆਏ ਹਨ ਜਿਸ ਕਰਕੇ ਇਹ ਗਿਣਤੀ ਵੱਧ ਕੇ 81 ਹੋ ਗਈ ਹੈ। ਹਾਲਾਂਕਿ ਇਨ੍ਹਾਂ ਚੋਂ 10 ਮਰੀਜ਼ਾਂ ਦੀ ਸਿਹਤ ਠੀਕ ਹੋ ਗਈ ਹੈ।

ਪਰ ਉਥੇ ਹੀ ਇਸ ਵਾਇਰਸ ਨੂੰ ਲੈ ਕੇ ਕਈ ਲੋਕਾਂ ਦਾ ਕਹਿਣਾ ਹੈ ਕਿ ਜਿਆਦਾ ਠੰਡ ਵਿਚ ਇਹ ਵਾਇਰਸ ਹੋਰ ਵੱਧ ਜਾਵੇਗਾ ਜਾਂ ਗਰਮੀ ਪੈਣ ਨਾਲ ਇਹ ਵਾਇਰਸ ਖ਼ਤਮ ਹੋ ਜਾਵੇਗਾ। ਇਸ ਨੂੰ ਲੋਕ ਸੰਸੋਪੰਜ਼ ਵਿਚ ਪਏ ਹੋਏ ਨੇ। ਅਜਿਹੀਆਂ ਧਾਰਨਾਵਾਂ ਨੂੰ ਲੈ ਕੇ ਹੁਣ ਵਿਸ਼ਵ ਸਿਹਤ ਸੰਸਥਾ (W.H.O) ਨੇ ਨਿਰਦੇਸ਼ ਜਾਰੀ ਕੀਤਾ ਹੈ। ਕਿ COVID-19 ਵਾਇਰਸ ਹਰ ਤਰ੍ਹਾਂ ਦੇ ਮੌਸਮ ਵਿਚ ਫੈਲਦਾ ਹੈ।

W.H.O ਦਾ ਕਹਿਣਾ ਹੈ ਕਿ ਜੇਕਰ ਤੁਸੀਂ ਕਿਤੇ ਬਾਹਰ ਜਾ ਰਹੇ ਹੋ ਤਾਂ ਆਪਣੀ ਸੁਰੱਖਿਆ ਖੁਦ ਕਰੋ। ਇਸ ਦੇ ਨਾਲ ਹੀ W.H.O ਨੇ COVID-19 ਤੋਂ ਬਚਣ ਦਾ ਸਭ ਤੋਂ ਵਧੀਆ ਤਰੀਕਾ ਦੱਸਿਆ ਹੈ ਕਿ ਆਪਣੀ ਵੱਧ ਤੋਂ ਵੱਧ ਸਫ਼ਾਈ ਰੱਖੋ। ਇਸ ਲਈ ਹੱਥਾਂ ਨੂੰ ਬਾਰ-ਬਾਰ ਸਾਫ਼ ਕਰਦੇ ਰਹਿਣਾ ਚਾਹੀਦਾ ਹੈ ਕਿਉਂਕਿ ਅਜਿਹਾ ਕਰਨ ਨਾਲ ਤੁਸੀਂ ਆਪਣੇ ਹੱਥਾਂ ਤੇ ਲੱਗਣ ਵਾਲੇ ਬੈਕਟੀਰੀਆ ਨੂੰ ਸਾਫ਼ ਕਰ ਸਕੋਂਗੇ।

ਜਿਸ ਨਾਲ ਇਸ ਤੋਂ ਬਚਾ ਹੋ ਸਕਦਾ ਹੈ।  ਦੱਸ ਦੱਈਏ ਕਿ W.H.O ਨੇ ਇਹ ਸਾਫ਼ – ਸਾਫ਼ ਸਪੱਸ਼ਟ ਕੀਤਾ ਹੈ ਕਿ ਠੰਡ ਜਾਂ ਗਰਮੀ ਨਾਲ ਇਸ ਵਾਇਰਸ ਦਾ ਕੋਈ ਵੀ ਸਬੰਧ ਨਹੀਂ। ਇਹ ਲੋਕਾਂ ਦਾ ਇਕ ਵਹਿਮ ਹੈ ਕਿ ਕਰੋਨਾ ਵਾਇਰਸ ਜਾਂ ਕੋਈ ਹੋਰ ਬੀਮਾਰੀ ਮੌਸਮ ਦੇ ਬਦਲਣ ਨਾਲ ਖ਼ਤਮ ਹੋ ਸਕਦਾ ਹੈ । ਲੋਕਾਂ ਦੇ ਸਰੀਰ ਦਾ ਸਧਾਰਨ ਤਾਪਮਾਨ 36.5°C ਤੋਂ 37°C ਤੱਕ ਰਹਿੰਦਾ ਹੈ। ਇਸ ਲਈ ਅਫ਼ਵਾਹਾਂ ਨੂੰ ਛੱਡ ਕੇ ਆਪਣੇ ਸਰੀਰ ਦੀ ਸਫਾਈ ‘ਤੇ ਧਿਆਨ ਦੇਣਾ ਚਾਹੀਦਾ ਹੈ, ਤਾਂ ਜੋ ਇਸ ਬਿਮਾਰੀ ਤੋਂ ਬਚਿਆ ਜਾ ਸਕੇ।

https://www.mohfw.gov.in/

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।