ਯੋਗੇਂਦਰ ਯਾਦਵ ਨੇ ਅਖਿਲ ਗੋਗੋਈ ਨਾਲ ਕੀਤੀ ਮੁਲਾਕਾਤ 

ਏਜੰਸੀ

ਖ਼ਬਰਾਂ, ਰਾਸ਼ਟਰੀ

ਕਿਹਾ, ਭਾਜਪਾ ਨੂੰ ਹਰਾਉਣਾ ਹੀ ਟੀਚਾ

Yogendra Yadav

ਗੁਹਾਟੀ : ਕਾਰਕੁਨ ਯੋਗੇਂਦਰ ਯਾਦਵ ਨੇ ਐਤਵਾਰ ਨੂੰ ਜੇਲ ਵਿਚ ਬੰਦ ਰੈਜਰ ਦਲ ਦੇ ਪ੍ਰਧਾਨ ਅਖਿਲ ਗੋਗੋਈ ਨਾਲ ਮੁਲਾਕਾਤ ਕੀਤੀ ਅਤੇ ਲੋਕਾਂ ਨੂੰ ਆਸਾਮ ਵਿਚ ਭਾਜਪਾ ਨੂੰ ਹਰਾਉਣ ਦੀ ਅਪੀਲ ਕੀਤੀ। ਯਾਦਵ ਅਤੇ ਕਿਸਾਨ ਸੰਘਰਸ਼ ਸੰਮਤੀ ਦੇ ਆਗੂ ਸੁਨੀਲਮ ਨੇ ਗੁਹਾਟੀ ਮੈਡੀਕਲ ਕਾਲਜ ਅਤੇ ਹਸਪਤਾਲ ਵਿਖੇ ਗੋਗੋਈ ਨਾਲ ਮੁਲਾਕਾਤ ਕੀਤੀ।

ਯਾਦਵ ਨੇ ਕਿਹਾ ਕਿ ਪ੍ਰਦੇਸ਼ ਵਿਚ ਜਿਹੜੀਆਂ ਸੀਟਾਂ ਉੱਤੇ ਪਹਿਲੇ ਦੋ ਗੇੜ ਵਿਚ ਵੋਟਿੰਗ ਹੋਣੀ ਹੈ ਉਨ੍ਹਾਂ ਵਿਚੋਂ 19 ਸੀਟਾਂ ਉੱਤੇ ਗੋਗੋਈ ਨੇ ਉਮੀਦਵਾਰ ਉਤਾਰੇ ਹਨ। ਉਨ੍ਹਾਂ ਦਾ ਟੀਚਾ ਭਾਜਪਾ ਦੀ ਹਾਰ ਨੂੰ ਯਕੀਨੀ ਬਣਾਉਣਾ ਹੈ।

ਸੰਯੁਕਤ ਕਿਸਾਨ ਮੋਰਚੇ ਦੇ ਆਗੂ ਨੇ ਕਿਹਾ ਕਿ ਅਸੀਂ ਇਕ ਸੰਦੇਸ਼ ਲੈ ਕੇ ਆਏ ਹਾਂ ਕਿ ਭਾਜਪਾ ਨੇ ਕਿਸਾਨੀ ਨਾਲ ਜਿਸ ਤਰ੍ਹਾਂ ਨਾਲ ਸਲੂਕ ਕੀਤਾ ਹੈ, ਉਸ ਕਾਰਨ ਉਨ੍ਹਾਂ ਹਿਤਾਂ ਅਤੇ ਭਲਾਈ ਵਿਰੁਧ ਫ਼ੈਸਲੇ ਲੈਣ ਦੇ ਤਰੀਕਿਆਂ ਲਈ ਉਨ੍ਹਾਂ ਨੂੰ ਸੱਤਾ ਤੋਂ ਬਾਹਰ ਕਰ ਦੇਣਾ ਚਾਹੀਦਾ ਹੈ। 

ਯਾਦਵ ਨੇ ਕਿਹਾ ਕਿ ਉਹ ਪਿਛਲੇ ਸਾਲ ਫ਼ਰਵਰੀ ਵਿਚ ਗੋਗੋਈ ਨੂੰ ਮਿਲਿਆ ਸੀ ਅਤੇ ਉਦੋਂ ਤੋਂ ਉਸ ਦੀ ਸਿਹਤ ਵਿਗੜਦੀ ਜਾ ਰਹੀ ਹੈ। ਉਨ੍ਹਾਂ ਨੇ ਦੋਸ਼ ਲਾਇਆ ਕਿ ਗੋਗੋਈ ਨੂੰ ਜੇਲ ਵਿਚ ਰਖਿਆ ਗਿਆ ਹੈ ਤਾਕਿ ਉਹ ਚੋਣਾਂ ਦੌਰਾਨ ਕਿਸੇ ਨਾਲ ਗੱਲਬਾਤ ਨਾ ਕਰ ਸਕਣ।