ਟਿਕਟ ਨਾ ਮਿਲਣ ’ਤੇ ਕੇਰਲਾ ਮਹਿਲਾ ਕਾਂਗਰਸ ਦੀ ਪ੍ਰਧਾਨ ਨੇ ਅਸਤੀਫ਼ਾ ਦੇ ਕੇ ਕਰਵਾਇਆ ਮੁੰਡਨ 

ਏਜੰਸੀ

ਖ਼ਬਰਾਂ, ਰਾਸ਼ਟਰੀ

ਕਿਹਾ, ਸੂਚੀ ਵਿਚ ਬਹੁਤ ਘੱਟ ਮਹਿਲਾ ਉਮੀਦਵਾਰ ਹਨ  

Congress candidate

ਤਿਰੂਵਨੰਤਪੁਰਮ : ਕੇਰਲਾ ਵਿਧਾਨ ਸਭਾ ਚੋਣਾਂ ਲਈ ਏਟੂਮੰਨੌਰ ਹਲਕੇ ਤੋਂ ਸੀਟ ਨਾ ਮਿਲਣ ’ਤੇ ਕੇਰਲਾ ਮਹਿਲਾ ਕਾਂਗਰਸ ਦੀ ਪ੍ਰਧਾਨ ਲਾਥਿਕਾ ਸੁਭਾਸ਼ ਨੇ ਅੱਜ ਅਪਣੇ ਅਹੁਦਾ ਤੋਂ ਅਸਤੀਫ਼ਾ ਦੇ ਦਿਤਾ। ਸੂਬੇ ’ਚ 6 ਅਪਰੈਲ ਨੂੰ ਹੋਣ ਵਾਲੀਆਂ ਚੋਣਾਂ ਲਈ ਪਾਰਟੀ ਵਲੋਂ ਅੱਜ ਨਵੀਂ ਦਿੱਲੀ ਤੋਂ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਹੈ।

ਟਿਕਟ ਮਿਲਣ ਤੋਂ ਨਾਂਹ ਹੋਣ ’ਤੇ ਲਾਥਿਕਾ ਨੇ ਅਸਤੀਫ਼ਾ ਦੇਣ ਮਗਰੋਂ ਕੇਰਲਾ ਪ੍ਰਦੇਸ਼ ਕਾਂਗਰਸ ਕਮੇਟੀ (ਕੇਪੀਸੀਸੀ) ਦੇ ਦਫ਼ਤਰ ਦੇ ਸਾਹਮਣੇ ਜਨਤਕ ਤੌਰ ’ਤੇ ਅਪਣਾ ਸਿਰ ਵੀ ਮੁੰਨਵਾ ਲਿਆ। 

ਪਾਰਟੀ ਦੇ ਮੁੱਲਾਪੱਲੀ ਰਾਮਚੰਦਰਨ ਵਲੋਂ ਦਿੱਲੀ ’ਚ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੇ ਜਾਣ ਤੋਂ ਤੁਰਤ ਮਗਰੋਂ ਲਾਥਿਕਾ ਨੇ ਇਥੇ ਪਾਰਟੀ ਦੇ ਹੈੱਡਕੁਆਰਟਰ ਇੰਦਰਾ ਭਵਨ ’ਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੂਚੀ ਵਿਚ ਬਹੁਤ ਘੱਟ ਮਹਿਲਾ ਉਮੀਦਵਾਰ ਹਨ।