ਹੇਮਾ ਮਾਲਿਨੀ ਲਈ ਧਰਮਿੰਦਰ ਕਰਨਗੇ ਚੋਣ ਪ੍ਰਚਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਹੇਮਾ ਮਾਲਿਨੀ ਨੇ ਖੁਦ ਕੀਤਾ ਐਲਾਨ

Hema Malini tweet Dharmendra Campaign BJP in Mathura Lok Sabha Election

ਨਵੀਂ ਦਿੱਲੀ: ਲੋਕ ਸਭਾ ਚੋਣਾਂ ਤੇ ਬੀਜੇਪੀ ਵਿਚ ਜੋਰਾਂ ਸ਼ੋਰਾਂ ਤੇ ਪ੍ਰਚਾਰ ਕਰਨ ਵਿਚ ਜੁਟੀ ਹੋਈ ਹੈ। ਬੀਜੇਪੀ ਦੇ ਸਾਰੇ ਉਮੀਦਵਾਰ ਵੀ ਲੋਕਾਂ ਨੂੰ ਭਰਮਾਉਣ ਦਾ ਲਈ ਅੱਡੀ ਚੋਟੀ ਦਾ ਜੋਰ ਲਗਾ ਰਹੀ ਹੈ। ਇਸ ਵਿਚ ਬੀਜੇਪੀ ਦੀ ਮਥੁਰਾ ਤੋਂ ਉਮੀਦਵਾਰ ਹੇਮਾ ਮਾਲਿਨੀ ਵੀ ਸ਼ਾਮਲ ਹੈ। ਹੇਮਾ ਮਾਲਿਨੀ ਨੇ ਅਪਣੇ ਚੋਣ ਪ੍ਰਚਾਰ ਤੇ ਇੱਕ ਟਵੀਟ ਕੀਤਾ ਹੈ ਜਿਸ ਤੇ ਲੋਕਾਂ ਦੇ ਬਹੁਤ ਕਮੈਂਟ ਆਏ ਹਨ। ਅਸਲ ਵਿਚ ਹੇਮਾ ਮਾਲਿਨੀ ਲਈ ਉਸ ਦੇ ਪਤੀ ਧਰਮਿੰਦਰ ਪ੍ਰਚਾਰ ਕਰਨਗੇ।

ਧਰਮਿੰਦਰ ਇਹਨਾਂ ਦਿਨਾਂ ਵਿਚ ਬਾਲੀਵੁੱਡ ਤੋਂ ਦੂਰ ਅਪਣੇ ਫਾਰਮ ਹਾਉਸ ਵਿਚ ਫਲ ਅਤੇ ਸਬਜ਼ੀਆਂ ਉਗਾਉਣ ਵਿਚ ਵਿਅਸਤ ਹਨ। ਹਰ ਰੋਜ਼ ਉਹਨਾਂ ਦੇ ਵੀਡੀਓ ਵਾਇਰਲ ਹੁੰਦੇ ਹਨ। ਹੇਮਾ ਮਾਲਿਨੀ ਨੇ ਟਵੀਟ ਕਰ ਕੇ ਲਿਖਿਆ ਅੱਜ ਦਾ ਦਿਨ ਮੇਰੇ ਲਈ ਬਹੁਤ ਖਾਸ ਹੈ। ਧਰਮਿੰਦਰ ਅੱਜ ਮਥੁਰਾ ਵਿਚ ਰਹਿਣਗੇ ਅਤੇ ਮੇਰੇ ਪੱਖ ਵਿਚ ਚੋਣ ਪ੍ਰਚਾਰ ਕਰਨਗੇ। ਜਨਤਾ ਉਹਨਾਂ ਦੀ ਇਕ ਝਲਕ ਵੇਖਣ ਨੂੰ ਬੇਸਰਬੀ ਨਾਲ ਇੰਤਜ਼ਾਰ ਕਰਦੀ ਹੈ ਅਤੇ ਉਹ ਇਹ ਸੁਣਨਾ ਚਾਹੁੰਦੀ ਹੈ ਕਿ ਉਹ ਇਸ ਦੌਰਾਨ ਕੀ ਕਹਿਣਗੇ। 

 



 

 

ਹੇਮਾ ਮਾਲਿਨੀ ਨੇ ਅੱਗੇ ਲਿਖਿਆ ਕਿ ਧਰਮਿੰਦਰ ਉਹਨਾਂ ਲਈ ਅੱਜ ਚੋਣ ਪ੍ਰਚਾਰ ਕਰਨਗੇ। ਹੇਮਾ ਮਾਲਿਨੀ ਦੇ ਇਸ ਟਵੀਟ ਤੇ ਲੋਕ ਬਹੁਤ ਪ੍ਰਕਿਰਿਆਵਾਂ ਵਖਾ ਰਹੇ ਹਨ। ਦੱਸ ਦਈਏ ਕਿ ਹੇਮਾ ਮਾਲਿਨੀ ਭਾਰਤੀ ਜਨਤਾ ਪਾਰਟੀ ਦੀ ਟਿਕਟ ਤੇ ਉੱਤਰ ਪ੍ਰਦੇਸ਼ ਦੇ ਮਥੁਰਾ ਤੋਂ ਚੋਣ ਲੜ ਰਹੀ ਹੈ। ਹਾਲ ਹੀ ਵਿਚ ਉਹਨਾਂ ਦੀ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਵਿਚ ਹੇਮਾ ਮਾਲਿਨੀ ਤੋਂ ਬਾਂਦਰਾਂ ਦੇ ਅਟੈਕ ਤੋਂ ਬਚਾਉਣ ਲਈ ਮਦਦ ਮੰਗੀ ਗਈ ਸੀ।

 



 

 

ਇਸ ਵੀਡੀਓ ਵਿਚ ਹੇਮਾ ਮਾਲਿਨੀ ਕਹਿੰਦੀ ਹੈ ਜ਼ਾਹਿਰ ਹੈ ਨਾ ਕਿ ਮੰਕੀ ਕਿੱਥੇ ਜਾਣਗੇ? ਪਰੇਸ਼ਾਨੀ ਕੀ ਹੈ ਕਿ ਇੱਥੇ ਆਉਣ ਵਾਲੇ ਯਾਤਰੀ ਫਰੂਟੀ ਦਿੰਦੇ ਹਨ ਸਮੋਸੇ ਦੇ ਦੇ ਕੇ ਉਹਨਾਂ ਨੂੰ ਖਰਾਬ ਕਰ ਦਿੱਤਾ ਹੈ। ਉਹਨਾਂ ਨੂੰ ਸਿਰਫ ਫਲ ਦੇਣੇ ਚਾਹੀਦੇ ਹਨ। ਵੈਸੇ ਵੀ ਹੇਮਾ ਮਾਲਿਨੀ ਵੋਟਰਾਂ ਨੂੰ ਭਰਮਾਉਣ ਲਈ ਕਦੇ ਖੇਤਾਂ ਵਿਚ ਕੰਮ ਕਰਦੀ ਨਜ਼ਰ ਆਉਂਦੀ ਹੈ ਤੇ ਕਦੇ ਉਹ ਨਲਕਾ ਗੇੜਦੀ ਨਜ਼ਰ ਆਉਂਦੀ ਹੈ। ਹੇਮਾ ਮਾਲਿਨੀ 2003-2009 ਤੱਕ ਰਾਜ ਸਭਾ ਵਿਚ ਰਹੀ ਸੀ ਅਤੇ ਬੀਜੇਪੀ ਨੇ ਉਹਨਾਂ ਨੂੰ ਰਾਜ ਸਭਾ ਵਿਚ ਭੇਜਿਆ ਸੀ। 2014 ਵਿਚ ਹੇਮਾ ਮਾਲਿਨੀ ਨੇ ਮਥੁਰਾ ਤੋਂ ਲੋਕ ਸਭਾ ਚੋਣਾਂ ਲੜੀਆਂ ਸਨ ਅਤੇ ਉਹਨਾਂ ਨੇ ਜਿੱਤ ਵੀ ਹਾਸਲ ਕੀਤੀ ਸੀ।