ਨਕਸਲ ਪ੍ਰਭਾਵਤ ਛੱਤੀਸਗੜ੍ਹ ਦੀ ਕੁੜੀ ਨੇ ਸਿਵਿਲ ਸਰਵਿਸਿਜ਼ ਦੀ ਪ੍ਰਿਖਿਆ ਵਿਚ ਹਾਸਲ ਕੀਤਾ 12ਵਾਂ ਰੈਂਕ

ਏਜੰਸੀ

ਖ਼ਬਰਾਂ, ਰਾਸ਼ਟਰੀ

ਨਮਰਤਾ ਜੈਨ ਨੇ ਸਾਲ 2016 ਦੀ ਸਿਵਿਲ ਸੇਵਾ ਪ੍ਰਿਖਿਆ 'ਚ 99ਵਾਂ ਰੈਂਕ ਹਾਸਲ ਕੀਤਾ ਸਾ

Namrata Jain

ਨਵੀਂ ਦਿੱਲੀ : ਛੱਤੀਸਗੜ੍ਹ ਦੇ ਦੰਤੇਵਾੜਾ ਜ਼ਿਲ੍ਹੇ ਦੀ 25 ਸਾਲਾ ਇਕ ਲੜਕੀ ਨੂੰ ਸੰਘ ਲੋਕ ਸੇਵਾ ਆਯੋਗ ਵਲੋਂ ਆਯੋਜਿਤ ਸਿਵਿਲ ਸੇਵਾ ਦੀ ਪ੍ਰਿਖਿਆ ਵਿਚ 12ਵਾਂ ਰੈਂਕ ਪ੍ਰਾਪਤ ਕੀਤਾ ਹੈ। ਦੰਤੇਵਾੜਾ ਜ਼ਿਲ੍ਹਾ ਦੇਸ਼ ਵਿਚ ਨਕਸਲਵਾਦ ਤੋਂ ਪ੍ਰਭਾਵਤਾ ਸਭ ਤੋਂ ਬੁਰੇ ਖੇਤਰਾਂ ਵਿਚੋਂ ਇਕ ਹੈ। ਜ਼ਿਲ੍ਹੇ ਦੇ ਗੀਦਮ ਸੂਬੇ ਦੀ ਨਿਵਾਸੀ ਨਮਰਤਾ ਜੈਨ ਨੂੰ 2016 ਦੀ ਸਿਵਿਲ ਸੇਵਾ ਪ੍ਰਿਖਿਆ ਵਿਚ 99ਵਾਂ ਰੈਂਕ ਹਾਸਲ ਹੋਇਆ ਸੀ।

ਉਨ੍ਹਾਂ ਦੀ ਚੋਣ ਭਾਰਤੀ ਪੁਲਿਸ ਸੇਵਾ ਲਈ ਹੋਈ ਸੀ ਅਤੇ ਉਹ ਫ਼ਿਲਹਾਲ ਹੈਦਰਾਬਾਦ ਦੇ ਸਰਦਾਰ ਵੱਲਭਭਾਈ ਪਟੇਲ ਰਾਸ਼ਟਰੀ ਪੁਲਿਸ ਅਕਾਦਮੀਂ ਵਿਚ ਟ੍ਰੇਨਿੰਗ ਹਾਸਪ ਕਰ ਰਹੀ ਹੈ। ਜੈਨ ਨੇ ਪੀਟੀਆਈ ਨੂੰ ਕਿਹਾ, ''ਮੈਂ ਹਮੇਸ਼ਾਂ ਹੀ ਕਲੈਕਟਰ ਬਣਨਾ ਚਾਹੁੰਦੀ ਸੀ। ਜਦੋਂ ਮੈਂ ਅਠਵੀਂ ਜਮਾਤ ਵਿਚ ਸੀ, ਇਕ ਮਹਿਲਾ ਅਧਿਕਾਜਰੀ ਮੇਰੇ ਸਕੂਲ ਆਈ ਸੀ। ਬਾਅਦ ਵਿਚ ਮੈਨੂੰ ਪਤਾ ਚਲਿਆ ਕਿ ਉਹ ਕਲੈਕਟਰ ਸੀ ਮੈਂ ਉਸ ਤੋਂ ਕਾਫ਼ੀ ਪ੍ਰਭਾਵਤ ਹੋਈ।  ਉਸੇ ਵਕਤਾ ਮੈ ਤੈਅ ਕਰ ਲਿਆ ਸੀ ਕਿ ਮੈਂ ਕਲੈਕਟਰ ਬਣਾਂਗੀ।''

 ਜੈਨ ਨੇ ਕਿਹਾ ਕਿ ਕੁਝ ਸਮਾਂ ਪਹਿਲਾਂ ਉਨ੍ਹਾਂ ਦੇ ਕਸਬੇ ਵਿਚ ਇਕ ਪੁਲਿਸ ਸਟੈਸ਼ਨ ਵਿਚ ਨਕਸਲੀਆਂ ਨੇ ਵਿਸਫ਼ੋਟ ਕਰ ਦਿਤਾ ਸੀ ਜਿਸ ਨੇ ਉਸ ਨੂੰ ਸਿਵਿਲ ਸੇਵਾ ਵਿਚ ਸ਼ਾਮਲ ਹੋ ਕੇ ਗ਼ਰੀਬਾਂ ਦੀ ਸੇਵਾ ਕਰਨ ਅਤੇ ਮਾਓਵਾਦ ਪ੍ਰਭਾਵਤਾ ਖੇਤਰ ਵਿਚ ਵਿਕਾਸ ਲਿਆਉਂਣ ਲਈ ਪ੍ਰੇਰਤ ਕੀਤਾ ਸੀ। ਇਸ ਬਾਰ ਭਾਰਤੀ ਪ੍ਰਸ਼ਾਸਨਿਕ ਸੇਵਾ (ਆਈਏਐਸ) ਵਿਚ ਚੁਣੇ ਜਾਣ ਦੀ ਉਮੀਂਦ ਕਰ ਰਹੀ ਜੈਨ ਨੇ ਕਿਹਾ ਕਿ ਮੈਂ ਜਿਸ ਜਗ੍ਹਾ ਤੋਂ ਆਈ ਹਾਂ ਉਹ ਨਕਸਲਵਾਦ ਤੋਂ ਬੁਰੀ ਤਰ੍ਹਾਂ ਪ੍ਰਭਾਵਤਾ ਹੈ। ਉਥੋਂ ਦੇ ਲੋਕਾਂ ਕੋਲ ਸਿਖਿਆ ਵਰਗੀਆਂ  ਬੁਲਿਆਦੀ ਸਹੁਲਤਾਂ ਨਹੀਂ ਹਨ। ਮੈਂ ਅਪਣੇ ਰਾਜ ਦੇ ਲੋਕਾਂ ਦੀ ਸੇਵਾ ਕਰਨਾ ਚਾਹੁੰਦੀ ਹਾਂ। (ਪੀਟੀਆਈ)