ਹਰਿਆਣਾ ਸਰਕਾਰ ਦੀ ਹਦਾਇਤ: ਬੱਚਿਆਂ ਕੋਲੋਂ ਦਾਖਲਾ ਫੀਸ ਲੈਣ ਵਾਲੇ ਨਿੱਜੀ ਸਕੂਲਾਂ ਨੂੰ ਹੋਵੇਗਾ 10 ਗੁਣਾ ਜੁਰਮਾਨਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਅਕਾਦਮਿਕ ਸੈਸ਼ਨ 2022-23 ਦੌਰਾਨ ਹਰਿਆਣਾ ਦੇ ਮਾਨਤਾ ਪ੍ਰਾਪਤ ਪ੍ਰਾਈਵੇਟ ਸਕੂਲਾਂ ਵਿਚ ਬੱਚਿਆਂ ਨੂੰ ਸਿੱਖਿਆ ਦੇ ਅਧਿਕਾਰ (ਆਰਟੀਈ) ਤਹਿਤ ਦਾਖਲਾ ਦਿੱਤਾ ਜਾਵੇਗਾ।

School Students

 

ਚੰਡੀਗੜ੍ਹ: ਅਕਾਦਮਿਕ ਸੈਸ਼ਨ 2022-23 ਦੌਰਾਨ ਹਰਿਆਣਾ ਦੇ ਮਾਨਤਾ ਪ੍ਰਾਪਤ ਪ੍ਰਾਈਵੇਟ ਸਕੂਲਾਂ ਵਿਚ ਬੱਚਿਆਂ ਨੂੰ ਸਿੱਖਿਆ ਦੇ ਅਧਿਕਾਰ (ਆਰਟੀਈ) ਤਹਿਤ ਦਾਖਲਾ ਦਿੱਤਾ ਜਾਵੇਗਾ। ਹਰਿਆਣਾ ਸਰਕਾਰ ਨੇ ਨਿਯਮ 134-ਏ ਨੂੰ ਖਤਮ ਕਰਕੇ RTE ਦੀ ਧਾਰਾ 12(1)(c) ਨੂੰ ਲਾਗੂ ਕੀਤਾ ਹੈ। ਇੰਨਾ ਹੀ ਨਹੀਂ ਸੂਬੇ ਦੇ ਸਿੱਖਿਆ ਵਿਭਾਗ ਨੇ ਆਰਟੀਈ ਤਹਿਤ ਬੱਚਿਆਂ ਨੂੰ ਦਾਖ਼ਲਾ ਦੇਣ ਦਾ ਮਨ ਬਣਾ ਲਿਆ ਹੈ। ਇਹੀ ਕਾਰਨ ਹੈ ਕਿ ਡਾਇਰੈਕਟੋਰੇਟ ਆਰਟੀਈ ਤਹਿਤ ਜਾਰੀ ਸ਼ਡਿਊਲ ਅਨੁਸਾਰ ਕੰਮ ਕਰ ਰਿਹਾ ਹੈ।

Students

ਸ਼ਡਿਊਲ ਅਨੁਸਾਰ ਬੱਚਿਆਂ ਦੇ ਬਿਨੈ-ਪੱਤਰ ਫਾਰਮ ਜਮ੍ਹਾਂ ਕਰਾਉਣ ਦੀ ਆਖਰੀ ਮਿਤੀ 25 ਅਪ੍ਰੈਲ ਰੱਖੀ ਗਈ ਹੈ। ਇਸ ਦੇ ਨਾਲ ਹੀ ਬਲਾਕ ਪੱਧਰ 'ਤੇ ਬਲਾਕ ਸਿੱਖਿਆ ਅਫ਼ਸਰ ਦੀ ਪ੍ਰਧਾਨਗੀ ਹੇਠ ਇਕ ਨਿਗਰਾਨ ਸੈੱਲ ਬਣਾਇਆ ਜਾਵੇਗਾ, ਜੋ ਸਕੂਲ ਵਿਚ ਕਮਜ਼ੋਰ ਵਰਗਾਂ ਅਤੇ ਪਛੜੇ ਵਰਗਾਂ ਨਾਲ ਸਬੰਧਤ ਬੱਚਿਆਂ ਦੀਆਂ ਅਰਜ਼ੀਆਂ ਸਬੰਧੀ ਸਵਾਲਾਂ ਅਤੇ ਸ਼ਿਕਾਇਤਾਂ ਦਾ ਨਿਪਟਾਰਾ ਕਰੇਗਾ। ਹਾਲਾਂਕਿ ਅਜੇ ਤੱਕ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਵੱਲੋਂ ਨਿਯਮ 134 ਏ ਦੇ ਸਬੰਧ ਵਿਚ ਦੂਜੀ ਤੋਂ ਅਗਲੀਆਂ ਜਮਾਤਾਂ ਵਿਚ ਦਾਖ਼ਲੇ ਸਬੰਧੀ ਕੋਈ ਹੁਕਮ ਨਹੀਂ ਆਇਆ ਹੈ। ਅਧਿਕਾਰੀ ਇਸ ਅਕਾਦਮਿਕ ਸੈਸ਼ਨ ਵਿਚ ਬੱਚਿਆਂ ਨੂੰ ਆਰਟੀਈ ਤਹਿਤ ਦਾਖਲ ਕਰਨ ਲਈ ਕੰਮ ਕਰ ਰਹੇ ਹਨ।

School Students

ਜੇਕਰ ਸਕੂਲ ਵਿਚ ਦਾਖਲੇ ਲਈ ਬਿਨੈਕਾਰਾਂ ਦੀ ਗਿਣਤੀ ਕਮਜ਼ੋਰ ਵਰਗਾਂ ਅਤੇ ਪਛੜੇ ਵਰਗਾਂ ਦੇ ਬੱਚਿਆਂ ਲਈ ਰਾਖਵੀਆਂ ਸੀਟਾਂ ਦੀ ਗਿਣਤੀ ਤੋਂ ਵੱਧ ਹੈ ਤਾਂ ਦਾਖਲਾ ਡਰਾਅ ਦੁਆਰਾ ਕੀਤਾ ਜਾਵੇਗਾ। ਕੋਈ ਵੀ ਸਕੂਲ ਜਾਂ ਵਿਅਕਤੀ ਬੱਚਿਆਂ ਨੂੰ ਦਾਖਲਾ ਦਿੰਦੇ ਸਮੇਂ ਕੋਈ ਵੀ ਰਕਮ, ਦਾਨ, ਯੋਗਦਾਨ ਜਾਂ ਪੈਸੇ ਪ੍ਰਾਪਤ ਕਰਦਾ ਹੈ ਤਾਂ ਉਸ ਨੂੰ ਜੁਰਮਾਨਾ ਲਗਾਇਆ ਜਾਵੇਗਾ ਜੋ ਕਿ ਫੀਸ ਦੇ 10 ਗੁਣਾ ਤੱਕ ਵਧ ਸਕਦਾ ਹੈ।

Students

ਇਹ ਹੋਵੇਗੀ ਦਾਖਲਾ ਸਮਾਂ-ਸਾਰਣੀ

16 ਅਪ੍ਰੈਲ: ਆਰਥਿਕ ਤੌਰ 'ਤੇ ਕਮਜ਼ੋਰ, ਕਮਜ਼ੋਰ ਵਰਗ ਦੇ ਬੱਚੇ ਮਾਨਤਾ ਪ੍ਰਾਪਤ ਸਕੂਲਾਂ ਲਈ ਅਪਲਾਈ ਕਰਨਗੇ।
25 ਅਪ੍ਰੈਲ: ਅਰਜ਼ੀਆਂ ਜਮ੍ਹਾਂ ਕੀਤੀਆਂ ਜਾ ਸਕਦੀਆਂ ਹਨ।
29 ਅਪ੍ਰੈਲ: ਲਾਟਰੀ ਡਰਾਅ ਕੱਢਿਆ ਜਾਵੇਗਾ।
5 ਮਈ: ਬੱਚਿਆਂ ਦੇ ਦਾਖ਼ਲੇ ਕੀਤੇ ਜਾਣਗੇ।
10 ਮਈ ਤੋਂ 14 ਮਈ: ਜੇਕਰ ਬੱਚਾ ਦਾਖਲਾ ਨਹੀਂ ਲੈਂਦਾ ਹੈ, ਤਾਂ ਬੱਚੇ ਨੂੰ ਰਾਖਵੀਆਂ ਖਾਲੀ ਸੀਟਾਂ 'ਤੇ ਉਡੀਕ ਸੂਚੀ ਤੋਂ ਦਾਖਲਾ ਦਿੱਤਾ ਜਾਵੇਗਾ।