ਕੋਲਕਾਤਾ: ਪੱਛਮ ਬੰਗਾਲ ਵਿਚ ਭਾਰਤੀ ਜਨਤਾ ਪਾਰਟੀ ਪ੍ਰਧਾਨ ਅਮਿਤ ਸ਼ਾਹ ਦੀ ਰੈਲੀ ਰੱਦ ਹੋਣ ਤੋਂ ਬਾਅਦ ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿਤਾਨਾਥ ਦੀ ਚੋਣ ਸਭਾ ਵੀ ਰੱਦ ਕਰ ਦਿੱਤੀ ਗਈ ਹੈ। ਪਾਰਟੀ ਦੇ ਸੀਨੀਅਰ ਨੇਤਾਵਾਂ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਅਦਿਤਿਆਨਾਥ ਦੀ 15 ਮਈ ਨੂੰ ਦੱਖਣ ਪੱਛਮ ਕੋਲਕਾਤਾ ਵਿਚ ਬੇਹਾਲਾ ਇਲਾਕੇ ਵਿਚ ਜੇਮਸ ਲਾਗ ਸਾਰਾਨੀ ਵਿਚ ਜਨ ਸਭਾ ਨੂੰ ਸਥਾਨਕ ਪ੍ਰਸ਼ਾਸ਼ਨ ਦੁਆਰਾ ਰੱਦ ਕਰ ਦਿੱਤਾ ਗਿਆ ਹੈ।
ਅਦਿਤਿਆਨਾਥ ਨੇ ਇਸ ਦਿਨ 24 ਪਰਗਨੇ ਜ਼ਿਲ੍ਹੇ ਦੇ ਹਾਵੜਾ ਵਿਚ ਅਤੇ ਉਤਰ ਕੋਲਕਾਤਾ ਦੇ ਫੁਲਬਾਗਾਨ ਵਿਚ ਰੈਲੀ ਨੂੰ ਸੰਬੋਧਨ ਕਰਨਾ ਸੀ। ਰਾਜ ਵਿਚ ਚੋਣਾਂ ਦੇ ਆਖਰੀ ਪੜਾਅ ਵਿਚ 19 ਮਈ ਨੂੰ ਵੋਟਾਂ ਪਾਈਆਂ ਜਾਣਗੀਆਂ। ਭਾਜਪਾ ਦੇ ਕੌਮੀ ਸਕੱਤਰ ਸੁਨੀਲ ਦੇਵਧਰ ਨੇ ਕਿਹਾ ਕਿ ਪੱਛਮ ਬੰਗਾਲ ਵਿਚ ਅਮਿਤ ਸ਼ਾਹ ਨੂੰ ਜਾਧਵਪੁਰ ਰੈਲੀ ਲਈ ਦਿੱਤੀ ਗਈ ਆਗਿਆ ਨੂੰ ਰੱਦ ਕਰ ਦਿੱਤਾ ਗਿਆ ਹੈ। ਇਕ ਵਾਰ ਫਿਰ ਯੋਗੀ ਅਦਿਤਿਆਨਾਥ ਦੀ ਦੱਖਣ ਕੋਲਕਾਤਾ ਰੈਲੀ ਨੂੰ ਰੱਦ ਕੀਤਾ ਗਿਆ ਹੈ।
ਜ਼ਿਲ੍ਹਾ ਅਧਿਕਾਰੀ ਅਤੇ ਸੀਈਓ ਦੋਵਾਂ ਸੱਤਾਗੜ੍ਹ ਤ੍ਰਣਮੂਲ ਕਾਂਗਰਸ ਦੇ ਏਜੰਟ ਦੇ ਤੌਰ ’ਤੇ ਕੰਮ ਕਰ ਰਹੇ ਹਨ। ਭਾਜਪਾ ਨੇ ਦਾਅਵਾ ਕੀਤਾ ਕਿ ਰਾਜ ਸਰਕਾਰ ਨੇ ਸ਼ਾਹ ਨੂੰ ਸਭਾ ਕਰਨ ਲਈ ਅਤੇ ਉਹਨਾਂ ਦੇ ਹੈਲੀਕਾਪਟਰ ਉਤਾਰਨ ਦੀ ਆਗਿਆ ਨੂੰ ਵਾਪਸ ਲੈ ਲਿਆ ਸੀ। ਅਮਿਤ ਸ਼ਾਹ ਨੇ ਪੱਛਮ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਚੁਣੌਤੀ ਦਿੱਤੀ ਕਿ ਉਹ ਜੈ ਸ਼੍ਰੀ ਰਾਮ ਕਹਿਣ ਲਈ ਉਸ ਨੂੰ ਗ੍ਰਿਫ਼ਤਾਰ ਕਰਕੇ ਦਿਖਾਵੇ।
ਸ਼ਾਹ ਨੇ ਦਾਅਵਾ ਕੀਤਾ ਕਿ ਤ੍ਰਣਮੂਲ ਕਾਂਗਰਸ ਸੁਪਰੀਮੋ ਪੱਛਮ ਬੰਗਾਲ ਵਿਚ ਉਹਨਾਂ ਨੂੰ ਰੈਲੀਆਂ ਕਰਨ ਲਈ ਰੋਕ ਸਕਦੇ ਹਨ। ਪਰ ਰਾਜ ਵਿਚ ਉਹ ਭਾਜਪਾ ਦੀ ਜਿੱਤ ਯਾਤਰਾ ਨੂੰ ਨਹੀਂ ਰੋਕ ਸਕਦੀ। ਸ਼ਾਹ ਨੇ ਕਿਹਾ ਕਿ ਜੇਕਰ ਕੋਈ ਜੈ ਸ਼੍ਰੀ ਰਾਮ ਬੋਲਦਾ ਹੈ ਤਾਂ ਮਮਤਾ ਜੀ ਨਰਾਜ਼ ਹੋ ਜਾਂਦੀ ਹੈ। ਅੱਜ ਇੱਥੇ ਉਹ ਜੈ ਸ਼੍ਰੀ ਰਾਮ ਬੋਲ ਰਹੇ ਹਨ। ਜੇਕਰ ਤੁਹਾਡੇ ਵਿਚ ਹਿੰਮਤ ਹੈ ਤਾਂ ਉਹਨਾਂ ਨੂੰ ਗ੍ਰਿਫ਼ਤਾਰ ਕਰਕੇ ਦਿਖਾਵੇ। ਉਹ ਕੱਲ੍ਹ ਕੋਲਕਾਤਾ ਵਿਚ ਹੋਣਗੇ।