ਫਰੀਦਾਬਾਦ ਵਿਚ ਚੋਣ ਕਮਿਸ਼ਨ ਨੇ 19 ਮਈ ਨੂੰ ਦੁਬਾਰਾ ਵੋਟਾਂ ਪਾਉਣ ਦੇ ਦਿੱਤੇ ਆਦੇਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਜਪਾ ਪੋਲਿੰਗ ਏਜੰਟ ਨੇ ਲੋਕਾਂ ਤੋਂ ਜ਼ਬਰਦਸਤੀ ਪਵਾਈਆਂ ਸਨ ਵੋਟਾਂ

Faridabad booth capturing voting to be held again at captured Haryana booth

ਨਵੀਂ ਦਿੱਲੀ: ਹਰਿਆਣਾ ਦੇ ਪਲਵਲ ਵਿਚ ਇਕ ਵੋਟਿੰਗ ਕੇਂਦਰ ’ਤੇ ਵੋਟਰਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਦੇ ਅਰੋਪ ਵਿਚ ਭਾਜਪਾ ਦੇ ਇਕ ਪੋਲਿੰਗ ਏਜੰਟ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਘਟਨਾ ਦੀ ਵੀਡੀਉ ਸੋਸ਼ਲ ਮੀਡੀਆ ’ਤੇ ਜਨਤਕ ਹੋਣ ਤੋਂ ਬਾਅਦ ਭਾਜਪਾ ਕਰਮਚਾਰੀ ਦੀ ਗ੍ਰਿਫ਼ਤਾਰੀ ਹੋਈ ਹੈ। ਬਾਅਦ ਵਿਚ ਉਸ ਨੂੰ ਜ਼ਮਾਨਤ ’ਤੇ ਰਿਹਾ ਵੀ ਕਰ ਦਿੱਤਾ ਗਿਆ। ਚੋਣ ਕਮਿਸ਼ਨ ਨੇ ਵੋਟਿੰਗ ਕੇਂਦਰ ’ਤੇ ਫਿਰ ਤੋਂ ਮਤਦਾਨ ਕਰਨ ਦਾ ਅਦੇਸ਼ ਦਿੱਤਾ ਹੈ।

ਸੋਮਵਾਰ ਨੂੰ ਇਕ ਬਿਆਨ ਜਾਰੀ ਕਰਕੇ ਚੋਣ ਕਮਿਸ਼ਨ ਨੇ ਕਿਹਾ ਕਿ ਅਧਿਕਾਰੀਆਂ ਵੱਲੋਂ ਕੀਤੀ ਗਈ ਜਾਂਚ ਵਿਚ ਸ਼ਿਕਾਇਤ ਸਹੀ ਨਿਕਲੀ। ਇਸ ਲਈ ਕਮਿਸ਼ਨ ਨੇ ਵੋਟਿੰਗ ਕੇਂਦਰ ’ਤੇ 19 ਮਈ ਨੂੰ ਦੁਬਾਰਾ ਵੋਟਾਂ ਪਾਉਣ ਦੇ ਅਦੇਸ਼ ਦਿੱਤੇ ਹਨ। ਇਹ ਘਟਨਾ ਫਰੀਦਾਬਾਦ ਲੋਕ ਸਭਾ ਸੀਟਾਂ ਤਹਿਤ ਆਉਣ ਵਾਲੇ ਅਸਾਵਟੀ ਪਿੰਡ ਵਿਚ ਹੋਈ ਜਿੱਥੇ 12 ਮਈ ਨੂੰ ਵੋਟਿੰਗ ਹੋਈ ਸੀ।

ਇਸ ਅਰੋਪੀ ਨੂੰ ਕਾਰਜਕਾਰੀ ਵਿਚ ਘੁਟਾਲਾ ਕਰਨ ਦੇ ਅਰੋਪ ਵਿਚ ਮੁਅੱਤਲ ਕਰ ਦਿੱਤਾ ਅਤੇ ਉਸ ਦੇ ਵਿਰੁੱਧ ਅਪਰਾਧਿਕ ਕਾਰਵਾਈ ਸ਼ੁਰੂ ਕੀਤੀ ਜਾਵੇਗੀ। ਚੋਣ ਕਮਿਸ਼ਨ ਨੇ ਕਿਹਾ ਕਿ ਪੋਲਿੰਗ ਏਜੰਟ ਗਿਰਿਰਾਜ ਸਿੰਘ ਵਿਰੁੱਧ ਭਾਰਤੀ ਪੈਨਲ ਕੋਡ ਦੀ ਧਾਰਾ 171-ਸੀ, 188 ਅਤੇ ਪਬਲਿਕ ਪ੍ਰਤੀਨਿਧਤਾ ਕਾਨੂੰਨ 1951 ਦੀ ਧਾਰਾ 135 ਤਹਿਤ ਪ੍ਰਾਥਮਿਕੀ ਦਰਜ ਕੀਤੀ ਗਈ ਹੈ।

ਬਿਆਨ ਮੁਤਾਬਕ ਪੀਠਾਸੀਨ ਅਧਿਕਾਰੀ ਅਮਿਤ ਸ਼ਾਹ ਨੂੰ ਲੋਕਾਂ ਨੂੰ ਪ੍ਰਭਾਵਿਤ ਕਰਨ ਦੇ ਮਾਮਲੇ ਵਿਚ ਮੁਅੱਤਲ ਕਰ ਦਿੱਤਾ ਗਿਆ ਹੈ। ਉਹਨਾਂ ਵਿਰੁੱਧ ਅਪਰਾਧਿਕ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਹੈ। ਮਾਇਕਰੋ ਆਬਜ਼ਰਵਰ ਸੋਨਲ ਗੁਲਾਟੀ ਨੇ ਸਹੀ ਤਰੀਕੇ ਨਾਲ ਘਟਨਾ ਦੀ ਰਿਪੋਰਟ ਨਹੀਂ ਦਿੱਤੀ ਜਿਸ ਕਾਰਨ ਉਹਨਾਂ ’ਤੇ ਚੋਣਾਂ ਨਾਲ ਜੁੜੇ ਕੋਈ ਵੀ ਕੰਮ ਨਾ ਕਰਨ ਲਈ ਤਿੰਨ ਸਾਲ ਤਕ ਦੀ ਰੋਕ ਲਗਾ ਦਿੱਤੀ ਗਈ ਹੈ।

ਘਟਨਾ ’ਤੇ ਤੁਰੰਤ ਕਾਰਵਾਈ ਨਾ ਕਰਨ ਲਈ ਫਰੀਦਾਬਾਦ ਦੇ ਸੰਸਦੀ ਖੇਤਰ ਦੇ ਚੋਣ ਅਧਿਕਾਰੀ ਦਾ 10 ਸਾਲ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਆਈਏਐਸ ਅਧਿਕਾਰੀ ਅਸ਼ੋਕ ਕੁਮਾਰ ਗਰਗ ਦੇ ਚੋਣ ਕਮਿਸ਼ਨ ਨੇ ਫਰੀਦਾਬਾਦ ਲੋਕ ਸਭਾ ਖੇਤਰ ਦਾ ਨਵਾਂ ਅਧਿਕਾਰੀ ਨਿਯੁਕਤ ਕੀਤਾ ਹੈ। ਸੋਮਵਾਰ ਦੀ ਰਾਤ ਜਾਰੀ ਇਕ ਹੋਰ ਬਿਆਨ ਵਿਚ ਚੋਣ ਕਮਿਸ਼ਨ ਨੇ ਕਿਹਾ ਕਿ ਉਹਨਾਂ ਨੇ ਕਲ੍ਹ ਦੁਪਿਹਰ ਤੋਂ ਪਹਿਲਾਂ ਕਾਰਜ ਸੰਭਾਲਣ ਦੇ ਨਿਰਦੇਸ਼ ਦਿੱਤੇ ਹਨ।

ਚੋਣ ਕਮਿਸ਼ਨ ਦੀ ਸ਼ਿਕਾਇਤ ’ਤੇ ਪੋਲਿੰਗ ਏਜੰਟ ਨੂੰ ਗ੍ਰਿਫ਼ਤਾਰ ਕਰ ਦਿੱਤਾ ਗਿਆ ਸੀ। ਵੀਡੀਉ ਵਿਚ ਉਹ ਈਵੀਐਮ ਕੋਲ ਗਿਆ ਅਤੇ ਜਾਂ ਤਾਂ ਉਸ ਨੇ ਆਪ ਬਟਨ ਦਬਾਇਆ ਜਾਂ ਘਟ ਤੋਂ ਘਟ ਤਿੰਨ ਵੋਟਰਾਂ ਨੂੰ ਉਸ ਨੇ ਕਿਸੇ ਖ਼ਾਸ ਪਾਰਟੀ ਦਾ ਬਟਨ ਦਬਾਉਣ ਨੂੰ ਕਿਹਾ। ਲੋਕਾਂ ਨੇ ਟਵਿਟਰ ’ਤੇ ਚੋਣ ਕਮਿਸ਼ਨ ਨੂੰ ਟੈਗ ਕੀਤਾ ਅਤੇ ਕਾਰਵਾਈ ਦੀ ਮੰਗ ਕੀਤੀ। ਇਸ ਤੋਂ ਬਾਅਦ ਚੋਣ ਕਮਿਸ਼ਨ ਨੇ ਕਾਰਵਾਈ ਕਰਨੀ ਸ਼ੁਰੂ ਕੀਤੀ।