ਸਾਵਰਕਰ ਨੂੰ ਵੀਰ ਦੀ ਥਾਂ ਅੰਗਰੇਜ਼ਾਂ ਤੋਂ ਮੁਆਫ਼ੀ ਮੰਗਣ ਵਾਲਾ ਦਸਿਆ ਗਿਆ
ਰਾਜਸਥਾਨ ਸਰਕਾਰ ਨੇ ਪਾਠਕਰਮ ਵਿਚ ਕੀਤਾ ਬਦਲਾਅ
ਰਾਜਸਥਾਨ ਸਰਕਾਰ ਦੇ ਸਿੱਖਿਆ ਵਿਭਾਗ ਨੇ ਸਕੂਲੀ ਪਾਠਕਰਮ ਵਿਚ ਵੀਰ ਸਾਵਰਕਰ ਦੀ ਜੀਵਨੀ ਵਾਲੇ ਹਿੱਸੇ ਵਿਚ ਬਦਲਾਅ ਕਰਨ ਦਾ ਐਲਾਨ ਕੀਤਾ ਹੈ। ਤਿੰਨ ਸਾਲ ਪਹਿਲਾਂ ਰਾਜ ਦੀ ਭਾਜਪਾ ਸਰਕਾਰ ਵਿਚ ਦਾਮੋਦਰ ਸਾਵਰਕਰ ਨੂੰ ਵੀਰ, ਮਹਾਨ ਦੇਸ਼ਭਗਤ ਅਤੇ ਮਹਾਨ ਕ੍ਰਾਂਤੀਕਾਰੀ ਦਸਿਆ ਗਿਆ ਸੀ ਪਰ ਹੁਣ ਕਾਂਗਰਸ ਸ਼ਾਸ਼ਨ ਵਿਚ ਨਵੇਂ ਸਿਰੇ ਤੋਂ ਤਿਆਰ ਸਕੂਲੀ ਪਾਠਕਰਮ ਵਿਚ ਉਹਨਾਂ ਨੇ ਵੀਰ ਦੀ ਥਾਂ ਜ਼ੇਲ੍ਹ ਦੇ ਤਸੀਹਿਆਂ ਤੋਂ ਪਰੇਸ਼ਾਨ ਹੋ ਕੇ ਬ੍ਰਿਟਿਸ਼ ਸਰਕਾਰ ਤੋਂ ਰਹਿਮ ਮੰਗਣ ਵਾਲਾ ਦਸਿਆ ਗਿਆ ਹੈ।
ਇਸ ਦੇ ਨਾਲ ਹੀ ਹੋਰ ਵੀ ਤੱਥ ਜੋੜੇ ਗਏ ਹਨ। ਇਕ ਰਿਪੋਰਟ ਮੁਤਾਬਕ ਸਰਕਾਰ ਦਾ ਕਹਿਣਾ ਹੈ ਕਿ ਉਹ ਵਿਦਿਆਰਥੀਆਂ ਨੂੰ ਸਹੀ ਤਰੀਕੇ ਨਾਲ ਇਤਿਹਾਸ ਤੋਂ ਜਾਣੂ ਕਰਵਾਉਣ ਲਈ ਪਾਠਕਰਮ ਵਿਚ ਬਦਲਾਅ ਕਰ ਰਹੇ ਹਨ। ਰਾਜਸਥਾਨ ਦੇ ਸਿੱਖਿਆ ਮੰਤਰੀ ਗੋਵਿੰਦ ਸਿੰਘ ਦੋਤਾਸਰਾ ਦਾ ਕਹਿਣਾ ਹੈ ਕਿ ਪਾਠਕਰਮ ਦੀ ਸਮੀਖਿਆ ਲਈ ਇਕ ਕਮੇਟੀ ਦਾ ਗਠਨ ਕੀਤਾ ਗਿਆ ਸੀ। ਉਹਨਾਂ ਰਾਹੀਂ ਪਾਠਕਰਮ ਤਿਆਰ ਕੀਤਾ ਗਿਆ ਹੈ।
ਇਸ ਵਿਚ ਕਿਸੇ ਪ੍ਰਕਾਰ ਦੀ ਰਾਜਨੀਤੀ ਨਹੀਂ ਹੈ। ਜੇਕਰ ਫਿਰ ਵੀ ਪਾਠਕਰਮ ਵਿਚ ਕੋਈ ਮਾਮਲਾ ਸਾਹਮਣੇ ਆਇਆ ਤਾਂ ਉਸ ’ਤੇ ਅਮਲ ਕੀਤਾ ਜਾਵੇਗਾ। ਭਾਜਪਾ ਨੇ ਇਸ ਨੂੰ ਵੀਰਤਾ ਦਾ ਨਿਰਾਦਰ ਦਸਿਆ ਹੈ। ਜਦਕਿ ਕਾਂਗਰਸ ਦਾ ਕਹਿਣਾ ਹੈ ਕਿ ਪਾਠਕਰਮ ਦੀ ਸਮੀਖਿਆ ਲਈ ਗਠਿਤ ਕਮੇਟੀਆਂ ਦੀਆਂ ਤਜਵੀਜ਼ਾਂ ਅਨੁਸਾਰ ਤਿਆਰ ਕੀਤਾ ਗਿਆ ਹੈ ਅਤੇ ਇਸ ਵਿਚ ਰਾਜਨੀਤੀ ਨਹੀਂ ਕੀਤੀ ਗਈ।
ਪ੍ਰਦੇਸ਼ ਵਿਚ ਕਾਂਗਰਸ ਸਰਕਾਰ ਦੇ ਆਉਂਦੇ ਹੀ ਸਕੂਲ ਪਾਠਕਰਮ ਦੀ ਸਮੀਖਿਆ ਦਾ ਕੰਮ ਸ਼ੁਰੂ ਹੋ ਗਿਆ ਸੀ। ਇਸ ਦੇ ਲਈ ਦੋ ਕਮੇਟੀਆਂ ਬਣਾਈਆਂ ਗਈਆਂ ਸਨ। ਸੈਕੰਡਰੀ ਸਿੱਖਿਆ ਕੋਰਸਾਂ ਦੀ ਪੜਚੋਲ ਕਰਨ ਲਈ ਕਾਇਮ ਕੀਤੀ ਗਈ ਕਮੇਟੀ ਵਿਚ 10 ਵੀਂ ਦੇ ਅਧਿਆਇ -3 'ਰਿਸਟਸੈਂਟ ਐਂਡ ਕਨਿਫਿਟੀ ਆਫ ਦ ਅੰਗਰੇਜ਼ ਐਂਪਾਇਰ' ਵਿਚ ਦੇਸ਼ ਦੇ ਬਹੁਤ ਸਾਰੇ ਮਹਾਨ ਵਿਅਕਤੀਆਂ ਦੀਆਂ ਜੀਵਨੀਆਂ ਸ਼ਾਮਲ ਹਨ। ਸਾਵਰਕਰ ਨਾਲ ਜੁੜੇ ਹਿੱਸੇ ਵਿਚ ਬਹੁਤ ਤਬਦੀਲੀ ਕੀਤੀ ਗਈ ਹੈ।
ਸਾਵਰਕਰ ਦੀ ਜੀਵਨੀ ਦੇ ਪਹਿਲੇ ਕੁਝ ਸਤਰਾਂ ਵਿਚ ਇਹ ਲਿਖਿਆ ਗਿਆ ਸੀ ਕਿ ਵੀਰ ਸਾਵਰਕਰ ਇੱਕ ਮਹਾਨ ਕ੍ਰਾਂਤੀਕਾਰੀ, ਮਹਾਨ ਦੇਸ਼ ਭਗਤ ਅਤੇ ਮਹਾਨ ਸੰਸਥਾਵਾਦੀ ਸੀ। ਉਸ ਨੇ ਦੇਸ਼ ਦੀ ਆਜ਼ਾਦੀ ਲਈ ਤਪ ਅਤੇ ਤਿਆਗ ਕੀਤਾ ਸੀ। ਉਹਨਾਂ ਦੀ ਤਾਰੀਫ ਨੂੰ ਸ਼ਬਦਾਂ ਵਿਚ ਨਹੀਂ ਕੀਤੀ ਜਾ ਸਕਦੀ। ਸਾਵਰਕਰ ਨੂੰ ਜਨਤਾ ਨੇ ਵੀਰ ਦਾ ਆਹੁਦਾ ਦਿੱਤਾ ਅਤੇ ਉਹ ਵੀਰ ਕਹਾਉਣ ਲੱਗੇ। ਭਾਜਪਾ ਸਰਕਾਰ ਵਿਚ ਪੜ੍ਹਾਇਆ ਜਾਂਦਾ ਸੀ ਕਿ ਸਾਵਰਕਰ ਨੇ 1904 ਵਿਚ ਅਭਿਨਵ ਭਾਰਤ ਨਾਮ ਦੀ ਸੰਸਥਾ ਸਥਾਪਿਤ ਕੀਤੀ ਸੀ।
ਬ੍ਰਿਟਿਸ਼ ਸਰਕਾਰ ਨੇ ਪਟੀਸ਼ਨਾਂ ਸਵੀਕਾਰ ਕਰਦੇ ਹੋਏ ਸਾਵਕਰ ਨੂੰ 1921 ਵਿਚ ਸੈਲੁਲਰ ਜੇਲ੍ਹ ਤੋਂ ਰਿਆ ਕਰ ਦਿੱਤਾ ਸੀ ਅਤੇ ਫਿਰ ਉਹਨਾਂ ਨੂੰ ਰਤਨਾਗਿਰੀ ਦੀ ਜੇਲ੍ਹ ਵਿਚ ਰੱਖਿਆ ਗਿਆ। ਇੱਥੋਂ ਰਿਆ ਹੋਣ ਤੋਂ ਬਾਅਦ ਸਾਵਕਰ ਹਿੰਦੂ ਮਹਾਂਸਭਾ ਦੇ ਮੈਂਬਰ ਬਣ ਗਏ ਅਤੇ ਭਾਰਤ ਨੂੰ ਹਿੰਦੂ ਰਾਸ਼ਟਰ ਵਜੋਂ ਸਥਾਪਿਤ ਕਰਨ ਲਈ ਮੁਹਿੰਮ ਜਾਰੀ ਰੱਖੀ।