ਮਜ਼ਦੂਰ ਨੇ 1600 ਕਿਲੋਮੀਟਰ ਤੈਅ ਕੀਤਾ ਸਫ਼ਰ, ਘਰ ਨੇੜੇ ਪਹੁੰਚ ਕੇ ਹੋਈ ਮੌਤ, ਕਰੋਨਾ ਰਿਪੋਰਟ ਪੌਜਟਿਵ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮੁੰਬਈ ਤੋਂ ਚਾਰ ਦਿਨ ਪਹਿਲਾਂ ਆਪਣੇ ਪਿੰਡ ਨੂੰ ਜਾਣ ਲਈ ਤੁਰਿਆ 68 ਸਾਲਾ ਰਾਮ ਕੁਪਾਲ ਘਰ ਪਹੁੰਚਣ ਤੋਂ ਸਿਰਫ 30 ਕਿਲੋਮੀਟਰ ਪਹਿਲਾਂ ਹੀ ਉਸ ਦੀ ਮੌਤ ਹੋ ਗਈ।

Photo

ਉਤਰ ਪ੍ਰਦੇਸ਼ : ਮੁੰਬਈ ਤੋਂ ਚਾਰ ਦਿਨ ਪਹਿਲਾਂ ਆਪਣੇ ਪਿੰਡ ਨੂੰ ਜਾਣ ਲਈ ਤੁਰਿਆ 68 ਸਾਲਾ ਰਾਮ ਕੁਪਾਲ ਘਰ ਪਹੁੰਚਣ ਤੋਂ ਸਿਰਫ 30 ਕਿਲੋਮੀਟਰ ਪਹਿਲਾਂ ਹੀ ਉਸ ਦੀ ਮੌਤ ਹੋ ਗਈ। ਉਹ ਮੁੰਬਈ ਵਿਚ ਟਰੱਕ ਚਲਾਉਂਦਾ ਸੀ। ਉਸ ਦੀ ਹਾਲਤ ਮੁੰਬਈ-ਗੋਰਖਪੁਰ ਹਾਈ-ਵੇਅ ਕੋਲ ਆ ਕੇ ਖਰਾਬ ਹੋਈ। ਉਹ ਜਿਵੇਂ ਹੀ ਟਰੱਕ ਤੋਂ ਖਲੀਲੀਬਾਦ ਬਾਈਪਾਸ ਕੋਲ ਉਤਰਿਆ ਹਾਲੇ ਉਹ ਕੁਝ ਕਦਮ ਹੀ ਚੱਲਿਆ ਹੋਵੇਗਾ ਤੇ ਲੜਖੜਾ ਕੇ ਡਿੱਗ ਪਿਆ। ਉਸ ਤੋਂ ਬਾਅਦ ਉੱਥੇ ਖੜੇ ਪ੍ਰਸ਼ਾਸ਼ਨ ਦੇ ਅਧਿਕਾਰੀਆਂ ਵੱਲੋਂ ਤੁਰੰਤ ਹੀ ਉਸ ਨੂੰ ਚੁੱਕ ਕੇ ਜ਼ਿਲੇ ਹਸਪਤਾਲ ਸੰਤ ਕਬੀਰ ਨਗਰ ਲੈ ਗਏ ਜਿੱਥੇ ਜਾ ਕਿ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਉਸ ਤੋਂ ਬਾਅਦ ਬੁੱਧਵਾਰ ਨੂੰ ਰਾਮ ਕੋਪਾਲ ਦੀ ਕਰੋਨਾ ਰਿਪੋਰਟ ਪੌਜਟਿਵ ਨਿਕਲੀ।

ਟਰੱਕ ਰਾਹੀਂ ਖਲੀਲਾਬਾਦ ਬਾਈ-ਪਾਸ ਤੇ ਉਤਰਨ ਤੋਂ ਬਾਅਦ, ਉਹ ਸੰਤ ਕਬੀਰ ਨਗਰ ਦੀ ਜੇਲ੍ਹ ਵਿਚ ਕੋਵਿਡ -19 ਦੀ ਸਕ੍ਰੀਨਿੰਗ ਲਈ ਜਾ ਰਿਹਾ ਸੀ। ਉੱਥੇ ਮੌਜੂਦ ਇਕ ਪੁਲਿਸ ਕਰਮੀ ਜਿਸ ਨੇ ਰਾਮ ਕੁਪਾਲ ਨੂੰ ਗਿਰਦੇ ਦੇਖਿਆ ਸੀ। ਉਸ ਨੇ ਦੱਸਿਆ ਕਿ ਜਿਵੇਂ ਹੀ ਉਹ ਗਿਰਿਆ ਤਾਂ ਤੁਰੰਤ ਹੀ ਉਸ ਨੂੰ ਹਸਪਤਾਲ ਵਿਖੇ ਲਿਜਾਇਆ ਗਿਆ। ਉਸ ਦੇ ਕੋਲ ਉਸ ਸਮੇਂ ਇਕ ਖਾਲੀ ਪਾਣੀ ਦੀ ਬੋਤਲ ਅਤੇ ਦਵਾਈ ਸੀ। ਉਸ ਨਾਲ ਆ ਰਹੇ ਕਈ ਲੋਕਾਂ ਦਾ ਕਹਿਣਾ ਹੈ ਕਿ ਗਿਰਨ ਤੋਂ ਪਹਿਲਾਂ ਉਸ ਨੇ ਪਾਣੀ ਦੀ ਮੰਗ ਕੀਤੀ ਸੀ। ਉਸ ਤੋਂ ਬਾਅਦ ਜ਼ਿਲਾ ਹਸਪਤਾਲ ਵਿਚ ਉਨ੍ਹਾਂ ਦਾ ਪੋਸਟਮਾਟਮ ਕੀਤਾ ਗਿਆ ਅਤੇ ਨਾਲ ਹੀ ਉਨ੍ਹਾਂ ਦੇ ਕਰੋਨਾ ਸੈਂਪਲ ਲੈ ਕੇ ਜਾਂਚ ਲਈ ਭੇਜੇ ਗਏ। ਇਸ ਤੋਂ ਬਾਅਦ ਡਰਾਇਵਰ ਦੀ ਮ੍ਰਿਤਕ ਦੇਹ ਨੂੰ ਐਂਬੂਲੈਸ ਰਾਹੀ ਉਸ ਦੇ ਪਿੰਡ ਹੈਂਸਰ ਲਈ ਰਾਵਾਨਾ ਕਰ ਦਿੱਤਾ ਗਿਆ। ਡਿਪ੍ਰਿਪਟ ਦੀ ਟੀਮ ਨੇ ਹਸਪਤਾਲ ਤੋਂ ਅੰਤਮ ਸੰਸਕਾਰ ਤੱਕ ਰਾਮ ਕ੍ਰਿਪਾਲ ਦੇ ਯਾਤਰਾ ਵਿਚ ਸ਼ਾਮਲ ਸਨ।

ਅੰਬੂਲਸ ਦੇ ਨਾਲ, ਦੋ ਪੁਲਿਸ ਜਿਪਸੀ ਵੀ ਉਨ੍ਹਾਂ ਵਿੱਚ ਸ਼ਾਮਲ ਹੋ ਗਏ ਅਤੇ ਉਨ੍ਹਾਂ ਦੇ ਪਿੰਡ ਦੀ ਬਜਾਏ ਸਸਕਾਰ ਲਈ ਨੇੜਲੇ ਪਿੰਡ ਬਿਧਰ ਸ਼ਮਸ਼ਾਨਘਾਟ ਵਿੱਚ ਲਿਜਾਇਆ ਗਿਆ। ਰਾਮ ਕ੍ਰਿਪਾਲ ਦੇ ਪਰਿਵਾਰ ਦੇ ਲੋਕਾਂ ਨੂੰ ਅੱਧਾ ਕਿਲੋਮੀਟਰ ਦੀ ਦੂਰੀ 'ਤੇ ਰੱਖਿਆ ਗਿਆ ਸੀ, ਜਿਨ੍ਹਾਂ ਨੂੰ ਪਿੰਡ ਤੋਂ ਤਿੰਨ ਘੰਟੇ ਪਹਿਲਾਂ ਟਰੈਕਟਰ ਰਾਹੀਂ ਘਾਟ ਲਿਆਂਦਾ ਗਿਆ ਸੀ। ਉਧਰ ਰਾਮ ਕੁਪਾਲ ਦੀ ਪਤਨੀ ਨੇ ਦੱਸਿਆ ਕਿ ਉਹ ਘਰ ਤੋਂ 30 ਕਿਲੋਮੀਟਰ ਦੂਰ ਵੀ ਨਹੀਂ ਸੀ ਅਤੇ ਉਨ੍ਹਾਂ ਨੇ ਮੈਨੂੰ ਫੋਨ ਕਰਕੇ ਦੱਸਿਆ ਕਿ ਘਬਰਾਉ ਨਾ ਮੈਂ ਪਹੁੰਚਣ ਹੀ ਵਾਲਾ ਹਾਂ।

ਇਸ ਤੋਂ ਇਲਾਵਾ ਪਤਨੀ ਨੇ ਦੱਸਿਆ ਕਿ ਮੇਰੀ ਟਰੱਕ ਡਰਾਇਵਰ ਨਾਲ ਵੀ ਗੱਲ ਹੋਈ ਸੀ ਮੈਂ ਉਸ ਦਾ ਧੰਨਵਾਦ ਕਰਦਿਆਂ ਕਿਹਾ ਕਿ ਖਲੀਲਾਬਾਦ ਬਾਈਪਾਸ ਤੇ ਇਨ੍ਹਾਂ ਨੂੰ ਲਾ ਦਿਉ। ਉਧਰ ਹੁਣ ਮ੍ਰਿਤਕ ਰਾਮ ਕੁਪਾਲ ਨਾਲ ਟਰੱਕ ਵਿਚ ਸਫ਼ਰ ਕਰਨ ਵਾਲੇ ਲੋਕਾਂ ਨੂੰ ਟ੍ਰੇਸ ਕੀਤਾ ਜਾ ਰਿਹਾ ਹੈ ਅਤੇ ਨਾਲ ਹੀ ਉਨ੍ਹਾਂ ਦੇ ਫੋਨ ਕਾੱਲ ਦੀ ਵੀ ਟ੍ਰੈਕਿੰਗ ਕੀਤੀ ਜਾ ਰਹੀ ਹੈ। ਪਰ ਟਰੱਕ ਤੇ ਮੌਜੂਦ ਲੋਕਾਂ ਦੀ ਪੂਰੀ ਜਾਣਕਾਰੀ ਹਾਲੇ ਤੱਕ ਨਹੀਂ ਮਿਲ ਸਕੀ ਹੈ। ਇਸ ਤੋਂ ਇਲਾਵਾ ਹੁਣ ਮ੍ਰਿਤਕ ਦੇ ਪਰਿਵਾਰ ਦੇ ਤਿੰਨ ਮੈਂਬਰਾਂ ਨੂੰ ਕੁਆਰੰਟੀਨ ਕੀਤਾ ਗਿਆ ਹੈ। ਇਸ ਦੇ ਨਾਲ ਇਹ ਵੀ ਦੱਸ ਦੱਈਏ ਕਿ ਉਸ ਦੇ ਨਾਲ ਆ ਰਹੇ ਤਿੰਨ ਲੋਕਾਂ ਨੂੰ ਟ੍ਰੇਸ ਕਰ ਲਿਆ ਗਿਆ ਹੈ। ਜਿਨ੍ਹਾਂ ਵਿਚ ਇੱਕ ਛੋਟੀ ਬੱਚੀ ਵੀ ਸ਼ਾਮਿਲ ਹੈ। ਹੁਣ ਤੱਕ 6 ਲੋਕਾਂ ਨੂੰ ਕੁਆਰੰਟੀਨ ਕੀਤਾ ਗਿਆ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।