ਦਿੱਲੀ 'ਚ ਕਰੋਨਾ ਟੈਸਟਿੰਗ ਦੀ ਦਰ 'ਚ ਵਾਧਾ, 24 ਘੰਟੇ 'ਚ ਰਿਕਾਰਡ ਤੋੜ 472 ਕੇਸਾਂ ਦੀ ਪੁਸ਼ਟੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦਿੱਲੀ ਵਿਚ ਕਰੋਨਾ ਵਾਇਰਸ ਤੇਜ਼ੀ ਨਾਲ ਵੱਧ ਰਿਹਾ ਹੈ। ਬੀਤੇ ਪਿਛਲੇ 24 ਘੰਟੇ ਵਿਚ 472 ਨਵੇਂ ਮਾਮਲੇ ਸਾਹਮਣੇ ਆਏ ਹਨ।

Covid 19

ਨਵੀਂ ਦਿੱਲੀ : ਦਿੱਲੀ ਵਿਚ ਕਰੋਨਾ ਵਾਇਰਸ ਤੇਜ਼ੀ ਨਾਲ ਵੱਧ ਰਿਹਾ ਹੈ। ਬੀਤੇ ਪਿਛਲੇ 24 ਘੰਟੇ ਵਿਚ 472 ਨਵੇਂ ਮਾਮਲੇ ਸਾਹਮਣੇ ਆਏ ਹਨ। ਜੋ ਕਿ ਇਕ ਦਿਨ ਵਿਚ ਹੁਣ ਤੱਕ ਦੇ ਸਭ ਤੋਂ ਵੱਧ ਮਾਮਲੇ ਦਰਜ਼ ਹੋਏ ਹਨ। ਉੱਥੇ ਹੀ ਦਿੱਲੀ ਵਿਚ ਕਰੋਨਾ ਵਾਇਰਸ ਦੇ ਕੁੱਲ ਮਾਮਲਿਆਂ ਦੀ ਸੰਖਿਆ 8 ਹਜ਼ਾਰ ਨੂੰ ਪਾਰ ਕਰ ਚੁੱਕੀ ਹੈ। ਹਾਲਹੀ ਵਿਚ ਦਿੱਲੀ ਵਿਚ ਕਰੋਨਾ ਵਾਇਰਸ ਦੇ ਟੈਸਟਾਂ ਦੀ ਰਫਤਾਰ ਵੱਧੀ ਹੈ, ਜਿਸ ਤੋਂ ਬਾਅਦ ਦਿੱਲੀ ਵਿਚ ਇਸ ਮਹੀਨੇ ਕਰੋਨਾ ਦੇ ਕੇਸਾਂ ਵਿਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਜੇਕਰ ਦਿੱਲੀ ਸਰਕਾਰ ਵੱਲੋਂ ਜ਼ਾਰੀ ਕੀਤੇ ਅੰਕੜਿਆਂ ਨੂੰ ਜੋੜਿਆ ਜਾਵੇ ਤਾਂ ਮਈ ਮਹੀਨੇ ਵਿਚ ਇੱਥੇ 4945 ਮਾਮਲੇ ਸਾਹਮਣੇ ਆ ਚੁੱਕੇ ਹਨ।

ਉਧਰ ਸਿਹਤ ਮੰਤਰੀ ਸਤਿੰਦਰ ਜੈਂਨ ਦੇ  ਮੁਤਾਬਿਕ ਦਿੱਲੀ ਵਿਚ ਡਬਲਿੰਗ ਰੇਟ 11 ਦਿਨ ਦਾ ਹੈ, ਮਤਲਬ ਕਿ ਦਿੱਲੀ ਵਿਚ 11 ਦਿਨ ਬਾਅਦ ਕਰੋਨਾ ਕੇਸ ਦੁਗਣੇ ਹੋ ਰਹੇ ਹਨ। ਉੱਥੇ ਹੀ ਅਪ੍ਰੈਲ ਦੇ ਅੰਤਰ ਤੱਕ ਇਹ ਰੇਟ 13 ਦਿਨ ਸੀ। ਦੱਸ ਦੱਈਏ ਕਿ ਹੁਣ ਦਿੱਲੀ ਵਿਚ ਕਰੋਨਾ ਟੈਸਟਿੰਗ ਦੀ ਸਪੀਡ ਕਾਫੀ ਤੇਜ਼ ਹੋਈ ਹੈ। ਦਿੱਲੀ ਸਰਕਾਰ ਦੁਆਰਾ ਦਿੱਤੇ ਅੰਕੜੇ ਦੱਸਦੇ ਹਨ ਕਿ 2 ਮਈ ਤੱਕ ਕਰੋਨਾ ਵਾਇਰਸ  ਦੇ 58,210 ਟੈਸਟ ਹੋਏ ਸਨ। ਜਦੋਂ ਕਿ ਹੁਣ 14 ਮਈ ਤੱਕ 119736 ਤੱਕ ਇਨ੍ਹਾਂ ਟੈਸਟਾਂ ਦੀ ਗਿਣਤੀ ਪਹੁੰਚ ਚੁੱਕੀ ਹੈ। ਜਿਹੜੀ ਕਿ 2 ਮਈ ਦੇ ਹਿਸਾਬ ਨਾਲ ਹੁਣ ਦੁਗਣੀ ਤੋਂ ਵੀ ਜ਼ਿਆਦਾ ਹੋ ਗਈ ਹੈ।

ਦੱਸ ਦੱਈਏ ਕਿ ਦਿੱਲੀ ਵਿਚ 7 ਮਈ 2020 ਨੂੰ ਜਾਰੀ ਹੋਏ ਇਕ ਆਦੇਸ਼ ਚ ਇੰਡੀਅਨ ਕੌਂਸਲ ਫਾਰ ਮੈਡੀਕਲ ਰਿਸਰਚ (ICMR) ਨੇ ਦਿੱਲੀ ਵਿਚ ਕਰੋਨਾ ਟੈਸਟ ਦੇ ਲਈ ਪ੍ਰਾਈਵੇਟ ਟੈਸਟਿੰਗ ਲੈਬ ਦੀ ਸਮਰੱਥਾ 8 ਤੋਂ 13 ਕਰ ਦਿੱਤੀ ਸੀ। ਜਿਸ ਤੋਂ ਬਾਅਦ ਦਿੱਲੀ ਸਰਕਾਰ ਵੱਲੋਂ ਇਹ ਆਦੇਸ਼ ਜਾਰੀ ਕੀਤਾ ਗਿਆ ਸੀ, ਕਿ ਜੇਕਰ ਸਰਕਾਰੀ ਲੈਬ ਦੀ ਸਮਰੱਥਾ ਤੋਂ ਜ਼ਿਆਦਾ ਸੈਂਪਲ ਟੈਸਟ ਕਰਵਾਉਂਣ ਦੀ ਸਮਰੱਥਾ ਬਣਦੀ ਹੈ, ਤਾਂ ਹਸਪਤਾਲ ਅਤੇ ਅਥਾਰਟੀ ਆਪਣੇ ਜ਼ਿਲ੍ਹੇ ਦੇ ਹਿਸਾਬ ਨਾਲ ਪ੍ਰਾਈਵੇਟ ਲੈਬ ਵਿਚ ਟੈਸਟ ਕਰਵਾਉਂਣ ਲਈ ਭੇਜੇ।

ਫਿਲਹਾਲ ਦਿੱਲੀ ਸਰਕਾਰ ਵੱਲ਼ੋਂ ਹਰ ਜ਼ਿਲੇ ਵਿਚ ਇਕ ਪ੍ਰਾਈਵੇਟ ਲੈਬ ਨੂੰ ਚੁਣਿਆ ਗਿਆ ਹੈ। ਜਿੱਥੇ ਸਰਕਾਰੀ ਹਸਪਤਾਲ/ਸਰਕਾਰੀ ਸੰਸਥਾਨ ਦੁਆਰਾ ਲਏ ਸੈਂਪਲਾਂ ਦਾ ਟੈਸਟ ਕਰਵਾਇਆ ਜਾਵੇਗਾ। ਦੱਸ ਦੱਈਏ ਕਿ ਮਈ ਮਹੀਨੇ ਦੇ ਸ਼ੁਰੂ ਵਿਚ ਹੀ ਦਿੱਲੀ ਵਿਚ ਟੈਸਟਾਂ ਦੀ ਰਿਪੋਰਟ ਦੇਰੀ ਨਾਲ ਆਉਂਣ ਤੇ ਕਾਫੀ ਸਵਾਲ ਉਠੇ ਸਨ। ਜਿਸ ਤੋਂ ਬਾਅਦ ਸਰਕਾਰ ਵੱਲੋਂ ਇਹ ਆਦੇਸ਼ ਜਾਰੀ ਕੀਤੇ ਗਏ ਸਨ ਕਿ ਹੁਣ ਸਾਰੀਆਂ ਲੈਬਾਂ ਲਈ 24 ਘੰਟੇ ਦੇ ਵਿਚ-ਵਿਚ ਰਿਪੋਰਟ ਜ਼ਾਰੀ ਕਰਨਾ ਲਾਜ਼ਮੀ ਹੋਵੇਗਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।