Covid 19 : ਜਲੰਧਰ ‘ਚ 91 ਸਾਲਾ ਬਜ਼ੁਰਗ ਦੀ ਹੋਈ ਮੌਤ, 13 ਨਵੇਂ ਮਾਮਲੇ ਦਰਜ਼
ਪੰਜਾਬ ਵਿਚ ਅੱਜ (ਸੋਮਵਾਰ) ਨੂੰ ਕਰੋਨਾ ਵਾਇਰਸ ਦੇ ਇਕ ਮਰੀਜ਼ ਦੀ ਮੌਤ ਹੋ ਚੁੱਕੀ ਹੈ ਅਤੇ 13 ਨਵੇਂ ਮਾਮਲੇ ਸਾਹਮਣੇ ਆਏ ਹਨ।
ਜਲੰਧਰ : ਪੰਜਾਬ ਵਿਚ ਅੱਜ (ਸੋਮਵਾਰ) ਨੂੰ ਕਰੋਨਾ ਵਾਇਰਸ ਦੇ ਇਕ ਮਰੀਜ਼ ਦੀ ਮੌਤ ਹੋ ਚੁੱਕੀ ਹੈ ਅਤੇ 13 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸੇ ਨਾਲ ਹੁਣ ਸੂਬੇ ਵਿਚ ਕਰੋਨਾ ਵਾਇਰਸ ਨਾਲ ਮੌਤਾਂ ਦੀ ਗਿਣਤੀ 32 ਹੋ ਗਈ ਹੈ। ਇਹ ਮੌਤ ਜਲੰਧਰ ਦੇ ਇਕ 91 ਸਾਲਾ ਵਿਅਕਤੀ ਦੀ ਹੋਈ ਹੈ। ਜਿਸ ਦਾ ਹਾਲ ਹੀ ਵਿਚ ਕਰੋਨਾ ਟੈਸਟ ਪੌਜਟਿਵ ਆਇਆ ਸੀ।
ਦੱਸ ਦਈਏ ਕਿ ਇਸ ਵਿਅਕਤੀ ਦੀ ਲੁਧਿਆਣਾ ਦੇ ਸੀਐਮਸੀ ਹਸਪਤਾਲ ਵਿਚ ਮੌਤ ਹੋਈ ਹੈ। ਤਾਜ਼ਾ ਮਾਮਲੇ ਦੇ ਨਾਲ, ਜਲੰਧਰ ਵਿਚ ਮੌਤਾਂ ਦੀ ਗਿਣਤੀ ਛੇ ਹੋ ਗਈ ਹੈ। ਉਧਰ ਜਾਣਕਾਰੀ ਤੋਂ ਪਤਾ ਲੱਗਾ ਹੈ ਕਿ ਮ੍ਰਿਤਕ ਵਿਅਕਤੀ ਸਾਹ ਦੀ ਬਿਮਾਰੀ (ਐਸਆਰਆਈ) ਤੋਂ ਪੀੜਿਤ ਸੀ, ਜੋ ਕਿ ਕਰੋਨਾ ਵਾਇਰਸ ਦੀ ਮੌਤ ਦਾ ਮੁੱਖ ਕਾਰਨ ਬਣ ਰਿਹਾ ਹੈ।
ਜ਼ਿਕਰਯੋਗ ਹੈ ਕਿ ਜਲੰਧਰ ਵਿਚ 13 ਨਵੇਂ ਮਾਮਲੇ ਵੀ ਦਰਜ਼ ਕੀਤੇ ਗਏ ਹਨ। ਜਿਸ ਤੋਂ ਬਾਅਦ ਜ਼ਿਲੇ ਵਿਚ ਕਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵੱਧ ਕੇ 188 ਹੋ ਗਈ ਹੈ। ਦੱਸ ਦੱਈਏ ਕਿ ਕਾਜੀ ਮੁਹੱਲਾ ਦੇ ਮਰੀਜ਼ ਸਾਰੇ ਉਸ ਵਿਅਕਤੀ ਦੇ ਸੰਪਰਕ ਵਿਚ ਆਏ ਸਨ, ਜੋ ਪਹਿਲਾਂ ਇਸ ਬਿਮਾਰੀ ਨਾਲ ਪੀੜਿਤ ਸੀ।
ਇਸ ਤਰ੍ਹਾਂ ਅੱਜ ਪੌਜਟਿਵ ਆਏ ਕੇਸਾਂ ਵਿਚੋਂ 8 ਵਿਅਕਤੀ ਅਤੇ 5 ਔਰਤਾਂ ਦੇ ਨਾਲ ਇਕ ਬੱਚਾ ਵੀ ਸ਼ਾਮਿਲ ਹੈ। ਇਸੇ ਨਾਲ ਸੂਬੇ ਵਿਚ ਹੁਣ ਕਰੋਨਾ ਵਾਇਰਸ ਤੋਂ ਪ੍ਰਭਾਵਿਤ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 1900 ਦੇ ਕਰੀਬ ਪੁੱਜ ਗਈ ਹੈ ਅਤੇ 32 ਲੋਕਾਂ ਦੀ ਇਸ ਮਹਾਂਮਾਰੀ ਨਾਲ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ 152 ਲੋਕ ਇਸ ਵਾਇਰਸ ਨੂੰ ਮਾਤ ਦੇ ਕੇ ਠੀਕ ਹੋ ਚੁੱਕੇ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।