ਕਿਸਾਨ ਦਾ ਪੁੱਤਰ ਹੈ N-95 Mask ਬਣਾਉਣ ਵਾਲਾ ਇਹ ਵਿਗਿਆਨੀ, ਹੁਣ ਉੱਡੀ ਨੀਂਦ

ਏਜੰਸੀ

ਖ਼ਬਰਾਂ, ਰਾਸ਼ਟਰੀ

ਪੂਰੀ ਦੁਨੀਆ ਨੂੰ N-95 ਮਾਸਕ ਦਾ ਤੋਹਫਾ ਦੇਣ ਵਾਲੇ ਤਾਈਵਾਨੀ ਮੂਲ ਦੇ ਵਿਗਿਆਨੀ ਪੀਟਰ ਤਸਾਈ ਇਕ ਗਰੀਬ ਕਿਸਾਨ ਦੇ ਬੇਟੇ ਹਨ।

Photo

ਨਵੀਂ ਦਿੱਲੀ: ਪੂਰੀ ਦੁਨੀਆ ਨੂੰ N-95 ਮਾਸਕ ਦਾ ਤੋਹਫਾ ਦੇਣ ਵਾਲੇ ਤਾਈਵਾਨੀ ਮੂਲ ਦੇ ਵਿਗਿਆਨੀ ਪੀਟਰ ਤਸਾਈ ਇਕ ਗਰੀਬ ਕਿਸਾਨ ਦੇ ਬੇਟੇ ਹਨ। ਕੋਰੋਨਾ ਸੰਕਰਮਣ ਤੋਂ ਬਾਅਦ ਪੂਰੀ ਦੁਨੀਆ ਵਿਚ ਉਹਨਾਂ ਦੀ ਚਰਚਾ ਹੋ ਰਹੀ ਹੈ। ਪਰ ਪਿਛਲੇ ਦੋ ਮਹੀਨਿਆਂ ਤੋਂ ਉਹਨਾਂ ਦੀ ਪੂਰੀ ਨੀਂਦ ਉੱਡ ਗਈ ਹੈ।

ਪੀਟਰ ਤਸਾਈ ਦਾ ਜਨਮ ਸਾਲ 1952 ਦੇ ਕਰੀਬ ਹੋਇਆ ਸੀ। ਉਹਨਾਂ ਦਾ ਪਾਲਣ ਪੋਸ਼ਣ ਇਕ ਕਿਸਾਨ ਪਰਿਵਾਰ ਵਿਚ ਹੋਇਆ। ਤਾਈਵਾਨ ਦੇ ਕਵਿੰਗਹੁਈ ਜ਼ਿਲ੍ਹੇ ਵਿਚ Taichung Municipal Cingshuei Senior High Schoo ਤੋਂ ਉਹਨਾਂ ਨੇ ਗ੍ਰੈਜੂਏਸ਼ਨ ਦੀ ਡਿਗਰੀ ਪ੍ਰਾਪਤ ਕੀਤੀ।

ਉਸ ਤੋਂ ਬਾਅਦ ਉਹਨਾਂ ਨੇ ਤਾਈਪੇ ਇੰਸਟੀਚਿਊਟ ਆਫ ਟੈਕਨੋਲੋਜੀ ਵਿਖੇ ਕੈਮੀਕਲ ਫਾਈਬਰ ਇੰਜੀਨੀਅਰਿੰਗ ਦਾ ਅਧਿਐਨ ਕੀਤਾ। ਪੀਟਰ ਨੇ ਸਾਲ 1992 ਵਿਚ ਇਸ ਮਾਸਕ ਦੀ ਖੋਜ ਕੀਤੀ ਸੀ। ਕੋਰੋਨਾ ਮਹਾਂਮਾਰੀ ਕਾਰਨ ਉਹਨਾਂ ਨੂੰ ਵੱਡੀ ਗਿਣਤੀ ਵਿਚ ਫੋਨ ਅਤੇ ਮੇਲ ਆ ਰਹੇ ਹਨ। ਮਾਸਕ ਨੂੰ ਲੈ ਕੇ ਉਹਨਾਂ ਕੋਲੋਂ ਕਈ ਤਰ੍ਹਾਂ ਦੇ ਸਵਾਲ ਪੁੱਛੇ ਜਾ ਰਹੇ ਹਨ।

ਕਿਹਾ ਜਾ ਰਿਹਾ ਹੈ ਕਿ ਇਹ ਮਾਸਕ ਦੁਬਾਰਾ ਵਰਤਣਯੋਗ ਨਹੀਂ ਹਨ, ਇਸ ਲਈ ਪੀਟਰ N95 ਮਾਸਕ ਨੂੰ ਦੁਬਾਰਾ ਵਰਤਣ ਦੇ ਲਾਇਕ ਬਣਾਉਣ ਵਿਚ ਜੁਟੇ ਹੋਏ ਹਨ। ਦੱਸ ਦਈਏ ਕਿ ਪੀਟਨ ਇਸ ਸਾਲ ਜਨਵਰੀ ਵਿਚ ਰਿਟਾਇਰ ਹੋ ਗਏ ਸੀ ਪਰ ਉਹਨਾਂ ਨੇ ਮਾਸਕ 'ਤੇ ਅਪਣਾ ਕੰਮ ਜਾਰੀ ਰੱਖਿਆ। 

ਪੀਟਰ ਨੇ ਮਾਸਕ N95 ਨੂੰ ਦੁਬਾਰਾ ਵਰਤਣ ਦਾ ਤਰੀਕਾ ਦੱਸਦੇ ਹੋਏ ਕਿਹਾ ਕਿ ਹੀਟ ਟ੍ਰੀਟਮੈਂਟ ਇਸ ਨੂੰ ਵਰਤਣ ਲਈ ਸਭ ਤੋਂ ਚੰਗਾ ਤਰੀਕਾ ਹੈ। ਮਾਸਕ ਨੂੰ 60 ਮਿੰਟ ਲਈ 70 ਡਿਗਰੀ 'ਤੇ ਗਰਮ ਕਰੋ। ਇਸ ਨਾਲ ਮਾਸਕ ਵਿਚ ਮੌਜੂਦ ਵਾਇਰਸ ਮਰ ਜਾਣਗੇ ਅਤੇ ਮਾਸਕ ਨੂੰ ਫਿਰ ਤੋਂ ਵਰਤਿਆ ਜਾ ਸਕਦਾ ਹੈ।