ਗੌਰੀ ਲੰਕੇਸ਼ ਹੱਤਿਆ ਕਾਂਡ ਸੁਲਝਾਉਣ ਦੇ ਨੇੜੇ ਪੁੱਜੀ ਐਸਆਈਟੀ ਪਰ ਚੁਣੌਤੀ ਅਜੇ ਵੀ ਬਰਕਰਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਖੱਬੇ ਪੱਖੀ ਲੇਖਕ ਅਤੇ ਪੱਤਰਕਾਰ ਗੌਰੀ ਲੰਕੇਸ਼ ਹੱਤਿਆ ਕਾਂਡ ਵਿਚ ਪਰਸ਼ੂਰਾਮ ਵਾਘਮਾਰੇ ਦੀ ਗ੍ਰਿਫ਼ਤਾਰੀ ਦੇ ਨਾਲ ਹੀ ਕਰਨਾਟਕ ...

gauri lankesh

ਨਵੀਂ ਦਿੱਲੀ : ਖੱਬੇ ਪੱਖੀ ਲੇਖਕ ਅਤੇ ਪੱਤਰਕਾਰ ਗੌਰੀ ਲੰਕੇਸ਼ ਹੱਤਿਆ ਕਾਂਡ ਵਿਚ ਪਰਸ਼ੂਰਾਮ ਵਾਘਮਾਰੇ ਦੀ ਗ੍ਰਿਫ਼ਤਾਰੀ ਦੇ ਨਾਲ ਹੀ ਕਰਨਾਟਕ ਪੁਲਿਸ ਦੀ ਐਸਆਈਟੀ ਦਾ ਦਾਅਵਾ ਹੈ ਕਿ ਉਹ ਇਸ ਮਾਮਲੇ ਨੂੰ ਸੁਲਝਾਉਣ ਦੇ ਕਾਫ਼ੀ ਨੇੜੇ ਪਹੁੰਚ ਗਈ ਹੈ। ਇਸ ਮਾਮਲੇ ਵਿਚ ਅਜੇ ਤਕ 6 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ ਅਤੇ ਉਨ੍ਹਾਂ ਵਿਚੋਂ ਪਰਸ਼ੂਰਾਮ ਵਾਘਮਾਰੇ, ਅਮੋਲ ਕਾਲੇ ਅਤੇ ਪ੍ਰਵੀਨ ਕੁਮਾਰ ਦੀ ਭੂਮਿਕਾ ਇਸ ਹੱਤਿਆ ਕਾਂਡ ਵਿਚ ਅਹਿਮ ਮੰਨੀ ਜਾ ਰਹੀ ਹੈ।ਲਗਭਗ 26 ਸਾਲ ਦਾ ਪਰਸ਼ੂਰਾਮ ਵਾਘਮਾਰੇ ਐਸਆਈਟੀ ਦੀ 14 ਦਿਨਾਂ ਦੀ ਹਿਰਾਸਤ ਵਿਚ ਹੈ।

ਇਹ ਗੌਰੀ ਲੰਕੇਸ਼ ਹੱਤਿਆ ਕਾਂਡ ਵਿਚ ਛੇਵੀਂ ਗ੍ਰਿਫ਼ਤਾਰੀ ਹੈ। ਇਨ੍ਹਾਂ 6 ਸ਼ੱਕੀਆਂ ਵਿਚੋਂ ਤਿੰਨ ਯਾਨੀ ਵਾਘਮਾਰੇ ਪ੍ਰਵੀਨ ਅਤੇ ਕਾਲੇ ਦੀ ਇਸ ਹੱਤਿਆ ਕਾਂਡ ਵਿਚ ਕੀ ਭੂਮਿਕਾ ਸੀ। ਹਾਲਾਂਕਿ ਐਸਆਈਟੀ ਨੇ ਅਧਿਕਾਰਕ ਤੌਰ 'ਤੇ ਨਵੀਨ ਕੁਮਾਰ ਤੋਂ ਇਲਾਵਾ ਹੋਰ ਕਿਸੇ ਦੇ ਬਾਰੇ ਵਿਚ ਬਿਆਨ ਨਹੀਂ ਦਿਤਾ ਪਰ ਕਿਹਾ ਜਾ ਰਿਹਾ ਹੈ ਕਿ ਪਰਸ਼ੂਰਾਮ ਵਾਘਮਾਰੇ ਨੇ ਗੌਰੀ ਲੰਕੇਸ਼ 'ਤੇ ਗੋਲੀ ਚਲਾਈ ਅਤੇ ਉਹ ਵਾਰਦਾਤ ਵਾਲੇ ਦਿਨ ਯਾਨੀ 5 ਸਤੰਬਰ ਤੋਂ ਕਾਫ਼ੀ ਪਹਿਲਾਂ ਤੋਂ ਬੰਗਲੁਰੂ ਵਿਚ ਰਹਿ ਰਿਹਾ ਸੀ। ਉਥੇ ਉਸ ਦੇ ਪਿਤਾ ਦਾ ਕਹਿਣਾ ਹੈ ਕਿ ਪਰਸ਼ੂਰਾਮ ਵਾਘਮਾਰੇ ਕਦੇ ਬੰਗਲੁਰੂ ਗਿਆ ਹੀ ਨਹੀਂ। ਦੂਜਾ ਨਾਮ ਪ੍ਰਵੀਨ ਕੁਮਾਰ ਦਾ ਹੈ,

ਜਿਸ ਦੇ ਬਾਰੇ ਵਿਚ ਐਸਆਈਟੀ ਨੇ ਚਾਰਜਸ਼ੀਟ ਵਿਚ ਲਿਖਿਆ ਹੈ ਕਿ ਉਸ ਨੇ ਨਵੀਨ ਕੁਮਾਰ ਨੂੰ ਗੌਰੀ ਲੰਕੇਸ਼ ਦੀ ਹੱਤਿਆ ਕਰਨ ਦੇ ਲਈ ਕਿਹਾ ਕਿਉਂਕਿ ਉਸ ਦੀ ਨਜ਼ਰ ਵਿਚ ਗੌਰੀ ਲੰਕੇਸ਼ ਹਿੰਦੂ ਵਿਰੋਧੀ ਸੀ। ਦਸਿਆ ਜਾ ਰਿਹਾ ਹੈ ਕਿ ਇਸੇ ਪ੍ਰਵੀਨ ਕੁਮਾਰ ਨੇ ਗੌਰੀ ਲੰਕੇਸ਼ ਦੀ ਹੱਤਿਆ ਲਈ ਬੰਗਲੁਰੂ ਵਿਚ ਕਾਤਲਾਂ ਨੂੰ ਘਰ ਮੁਹੱਈਆ ਕਰਵਾਇਆ। ਕਰਨਾਟਕ ਦੇ ਗ੍ਰਹਿ ਮੰਤਰੀ ਜੀ ਪਰਮੇਸ਼ਵਰ ਨੇ ਕਿਹਾ ਕਿ ਪਰਸ਼ੂਰਾਮ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਜਾਂਚ ਚੱਲ ਰਹੀ ਹੈ, ਉਸ ਤੋਂ ਜ਼ਿਆਦਾ ਮੈਂ ਤੁਹਾਨੂੰ ਜਾਣਕਾਰੀ ਨਹੀਂ ਦੇ ਸਕਦਾ।

ਪਰਸ਼ੂਰਾਮ ਅਤੇ ਪ੍ਰਵੀਨ ਕੁਮਾਰ ਤੋਂ ਬਾਅਦ ਤੀਜਾ ਨਾਮ ਵਿਪੁਲ ਕਾਲੇ ਦਾ ਹੈ, ਜਿਸ ਨੂੰ ਐਸਆਈਟੀ ਨੇ ਮਹਾਰਾਸ਼ਟਰ ਤੋਂ ਗ੍ਰਿਫ਼ਤਾਰ ਕੀਤਾ ਹੈ। ਕਿਹਾ ਜਾ ਰਿਹਾ ਹੈ ਕਿ ਪ੍ਰੋਫੈਸਰ ਕਲਬੁਰਗੀ ਹੱਤਿਆ ਕਾਂਡ ਵਿਚ ਵੀ ਉਸ ਦੀ ਭੂਮਿਕਾ ਸੀ। ਹਿੰਦੂ ਸੰਗਠਨਾਂ ਦੇ ਵਕੀਲ ਐਚ ਵਿਰੇਂਦਰ ਨੇ ਕਿਹਾ ਕਿ ਪੁਲਿਸ ਨੇ ਨਵੀਨ ਨਾਲ ਜੁੜੀ ਚਾਰਜਸ਼ੀਟ ਫਾਈਲ ਕੀਤੀ, ਕਿਸੇ ਨਾਲ ਕਿਸੇ ਨੂੰ ਤਾਂ ਸ਼ਾਮਲ ਕਰਨਾ ਹੀ ਸੀ। ਇਸ ਲਈ ਕਾਲੇ ਨੂੰ ਬਲੀ ਦਾ ਬੱਕਰਾ ਬਣਾਇਆ। ਪਰਸ਼ੂਰਾਮ ਵਾਘਮਾਰੇ ਦੀ ਗ੍ਰਿਫ਼ਤਾਰੀ ਦੇ ਨਾਲ ਹੀ ਐਸਆਈਟੀ ਗੌਰੀ ਲੰਕੇਸ਼ ਹੱਤਿਆ ਕਾਂਡ ਨੂੰ ਸੁਲਝਾਉਣ ਦੇ ਕਾਫ਼ੀ ਨੇੜੇ ਪਹੁੰਚ ਗਈ ਹੈ। ਹੁਣ ਐਸਆਈਟੀ ਦੀ ਸਭ ਤੋਂ ਵੱਡੀ ਚੁਣੌਤੀ ਉਸ ਹਥਿਆਰ ਨੂੰ ਬਰਾਮਦ ਕਰਨ ਦੀ ਹੈ, ਜਿਸ ਨਾਲ ਗੌਰੀ ਲੰਕੇਸ਼ ਦੀ ਹੱਤਿਆ ਕੀਤੀ ਗਈ ਸੀ।