ਕਰਜ਼ਾ ਵਾਪਸ ਨਾ ਕਰਨ 'ਤੇ ਔਰਤ ਨੂੰ ਖੰਭੇ ਨਾਲ ਬੰਨ੍ਹ ਕੇ ਕੁੱਟਿਆ, ਵੀਡੀਓ ਵਾਇਰਲ

ਏਜੰਸੀ

ਖ਼ਬਰਾਂ, ਰਾਸ਼ਟਰੀ

ਇਕ ਮਹਿਲਾ ਨੂੰ ਕਰਜ਼ ਅਦਾ ਨਾ ਕਰਨ ਦੀ ਸਜ਼ਾ ਮਿਲੀ, ਉਸ ਨੂੰ ਬਿਜਲੀ ਦੇ ਖੰਭੇ ਨਾਲ ਬੰਨ੍ਹ ਕੇ ਬੁਰੀ ਤਰ੍ਹਾਂ ਕੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ।

7 arrested for tying woman to pole, harrasing her

ਨਵੀਂ ਦਿੱਲੀ : ਇਕ ਮਹਿਲਾ ਨੂੰ ਕਰਜ਼ ਅਦਾ ਨਾ ਕਰਨ ਦੀ ਸਜ਼ਾ ਮਿਲੀ ਕਿ ਉਸ ਨੂੰ ਬਿਜਲੀ ਦੇ ਖੰਭੇ ਨਾਲ ਬੰਨ੍ਹ ਕੇ ਬੁਰੀ ਤਰ੍ਹਾਂ ਕੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਔਰਤ ਨੇ ਕਈ ਪਿੰਡ ਵਾਲਿਆਂ ਤੋਂ ਉਧਾਰ ਲਿਆ ਸੀ ਅਤੇ ਉਹ ਇਹ ਉਧਾਰ ਵਾਪਸ ਨਹੀਂ ਕਰ ਪਾ ਰਹੀ ਸੀ। ਉਧਾਰ ਦੇਣ ਵਾਲਿਆਂ ਨੇ ਔਰਤ ਨੂੰ ਫੜ ਕੇ ਖੰਭੇ ਨਾਲ ਬੰਨ੍ਹ ਦਿਤਾ। ਉਹ ਕਾਫੀ ਦੇਰ ਤੱਕ ਇਸੇ ਤਰ੍ਹਾਂ ਬੱਝੀ ਰਹੀ। ਉੱਥੇ ਆਉਂਦੇ-ਜਾਂਦੇ ਲੋਕ ਉਸ ਨੂੰ ਦੇਖਦੇ ਰਹੇ ਪਰ ਕਿਸੇ ਨੇ ਵੀ ਉਸ ਨੂੰ ਨਹੀਂ ਬਚਾਇਆ। ਬਾਅਦ 'ਚ ਪੁੱਜੀ ਪੁਲਿਸ ਨੇ ਔਰਤ ਨੂੰ ਛੁਡਵਾਇਆ ਅਤੇ ਇਸ ਮਾਮਲੇ 'ਚ 8 ਲੋਕਾਂ ਵਿਰੁਧ ਕੇਸ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। 


ਇਹ ਮਾਮਲਾ ਜ਼ਿਲੇ ਦੇ ਕੋਡਿਗੇਹੱਲੀ ਪਿੰਡ ਦਾ ਹੈ। ਪੁਲਿਸ ਨੇ ਦੱਸਿਆ ਕਿ ਰਾਜਾਮਾ ਮੂਲ ਰੂਪ ਤੋਂ ਚਮਰਾਜਨਗਰ ਦੇ ਕੋਲੇਗਲ ਦੀ ਰਹਿਣ 'ਵਾਲੀ ਹੈ। ਉਹ ਕਈ ਸਾਲ ਪਹਿਲਾਂ ਕੇਡਿਗੇਹੱਲੀ 'ਚ ਆਪਣੀ ਬੇਟੀ ਨਾਲ ਆ ਕੇ ਰਹਿਣ ਲੱਗੀ ਸੀ। ਉਸ ਨੇ ਕਈ ਪਿੰਡ ਵਾਲਿਆਂ ਤੋਂ ਉਧਾਰ ਲਿਆ ਸੀ। ਇਨ੍ਹਾਂ ਉਧਾਰ ਲਏ ਰੁਪਿਆਂ ਤੋਂ ਉਸ ਨੇ ਇਕ ਹੋਟਲ ਖੋਲ੍ਹਿਆ ਸੀ। ਕਾਫ਼ੀ ਕੋਸ਼ਿਸ਼ ਤੋਂ ਬਾਅਦ ਵੀ ਉਸ ਦਾ ਹੋਟਲ ਨਹੀਂ ਚੱਲਿਆ। ਔਰਤ ਨੂੰ ਕਾਫ਼ੀ ਨੁਕਸਾਨ ਹੋ ਗਿਆ। ਉਸ ਨੂੰ ਨੁਕਸਾਨ ਹੁੰਦਾ ਰਿਹਾ ਅਤੇ ਉਹ ਕਰਜ਼ ਲੈਂਦੀ ਰਹੀ। ਹੌਲੀ-ਹੌਲੀ ਉਸ ਦੇ ਉੱਪਰ 12 ਲੱਖ ਰੁਪਏ ਦਾ ਕਰਜ਼ ਹੋ ਗਿਆ।

ਪੁਲਿਸ ਨੇ ਦੱਸਿਆ ਕਿ ਰਾਜਾਮਾ 'ਤੇ ਪਿੰਡ ਵਾਲਿਆਂ ਨੇ ਉਧਾਰ ਚੁਕਾਉਣ ਦਾ ਦਬਾਅ ਬਣਾਇਆ। ਪਹਿਲਾਂ ਉਹ ਜ਼ਲਦ ਹੀ ਕਰਜ਼ ਉਤਾਰਨ ਦੀ ਗੱਲ ਕਹਿੰਦੀ ਰਹੀ ਪਰ ਉਹ ਅਜਿਹਾ ਨਾ ਕਰ ਸਕੀ। ਪਿੰਡ ਵਾਲਿਆਂ ਨੇ ਉਸ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਤਾਂ ਉਹ ਕੁਝ ਮਹੀਨੇ ਪਹਿਲਾਂ ਕੋਡਿਗੇਹੱਲੀ ਪਿੰਡ ਤੋਂ ਦੌੜ ਗਈ। ਪੁਲਿਸ ਨੇ ਦੱਸਿਆ ਕਿ ਰਾਜਾਮਾ ਨੂੰ ਕਰਜ਼ ਦੇਣ ਵਾਲੇ ਕੁਝ ਲੋਕਾਂ ਨੂੰ ਪਤਾ ਲੱਗਾ ਕਿ ਉਹ ਧਰਮਸਥਲਾ 'ਚ ਲੁਕੀ ਹੈ। ਉਹ ਲੋਕ ਉੱਥੇ ਗਏ ਅਤੇ ਉਸ ਨੂੰ ਖਿੱਚ ਕੇ ਉੱਥੋਂ ਪਿੰਡ ਵਾਪਸ ਲੈ ਗਏ।

ਵੀਰਵਾਰ ਨੂੰ ਉਸ ਨੂੰ ਪਿੰਡ 'ਚ ਲੱਗੇ ਇਕ ਬਿਜਲੀ ਦੇ ਖੰਭੇ ਨਾਲ ਬੰਨ੍ਹ ਦਿੱਤਾ ਗਿਆ ਅਤੇ ਫਿਰ ਪਿੰਡ ਵਾਲਿਆਂ ਨੇ ਉਸ ਨੂੰ ਤੰਗ ਕੀਤਾ। ਕਿਸੇ ਨੇ ਇਸ ਘਟਨਾ ਦਾ ਵੀਡੀਓ ਬਣਾ ਕੇ ਵਾਇਰਲ ਕਰ ਦਿੱਤਾ। ਦੂਜੇ ਪਾਸੇ ਸੂਚਨਾ ਮਿਲਣ ਤੋਂ ਮੌਕੇ 'ਤੇ ਪੁੱਜੀ ਪੁਲਿਸ ਨੇ ਰਾਜਾਮਾ ਨੂੰ ਖੰਭੇ ਤੋਂ ਛੁਡਾਇਆ ਅਤੇ ਇਸ ਮਾਮਲੇ 'ਚ ਐੱਫ.ਆਈ.ਆਰ. ਦਰਜ ਕੀਤੀ। ਪੁਲਿਸ ਨੇ ਦੱਸਿਆ ਕਿ 8 ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਬਾਕੀ ਲੋਕਾਂ ਦੀ ਤਲਾਸ਼ ਜਾਰੀ ਹੈ। ਪੁਲਿਸ ਉਨ੍ਹਾਂ ਲੋਕਾਂ ਦੀ ਤਲਾਸ਼ ਕਰ ਰਹੀ ਹੈ। ਜ਼ਲਦ ਹੀ ਹੋਰ ਦੋਸ਼ੀਆਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।