Royal pardon to 17 Indians serving sentences in Oman India thank
 		 		ਨਵੀਂ ਦਿੱਲੀ: ਓਮਾਨ ਦੇ ਸੁਲਤਾਨ ਕਬੂਸ ਨੇ ਉਹਨਾਂ ਦੇ ਦੇਸ਼ ਵਿਚ ਸਜ਼ਾ ਭੁਗਤ ਰਹੇ 17 ਭਾਰਤੀਆਂ ਨੂੰ ਈਦ ਦੇ ਮੌਕੇ 'ਤੇ ਸ਼ਾਹੀ ਮੁਆਫ਼ੀ ਦਿੱਤੀ ਹੈ। ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਟਵੀਟ ਕੀਤਾ ਕਿ ਉਹ ਈਦ-ਉਲ-ਫ਼ਿਤਰ ਦੇ ਮੁਕੱਦਸ ਮੌਕੇ 'ਤੇ ਦਿਖਾਈ ਗਈ ਓਮਾਨ ਦੇ ਮਾਣਯੋਗ ਸੁਲਤਾਨ ਕਬੂਸ ਦੀ ਇਸ ਰਹਿਮਦਿਲੀ ਦੀ ਪ੍ਰਸ਼ੰਸ਼ਾ ਕਰਦੇ ਹਨ।
 
ਓਮਾ ਨੇ ਭਾਰਤੀ ਸਫ਼ਾਰਤਖ਼ਾਨਾ ਨੇ ਦਸਿਆ ਕਿ ਸੁਲਤਾਨ ਕਬੂਸ ਨੇ ਓਮਾਨ ਵਿਚ ਸਜ਼ਾ ਭੁਗਤ ਰਹੇ 17 ਭਾਰਤੀਆਂ ਨੂੰ ਈਦ ਦੇ ਮੌਕੇ ਤੇ ਸ਼ਾਹੀ ਮੁਆਫ਼ੀ ਦੇ ਦਿੱਤੀ ਹੈ। ਸਫ਼ਾਰਤਖ਼ਾਨੇ ਨੇ ਟਵੀਟ ਕੀਤਾ ਕਿ ਭਾਰਤ ਸਰਕਾਰ ਇਕ ਮਿੱਤਰ ਦੇਸ਼ ਦੁਆਰਾ ਦਿਖਾਈ ਗਈ ਇਸ ਭਾਵਨਾ ਦੀ ਪ੍ਰਸ਼ੰਸ਼ਾ ਕਰਦੀ ਹੈ। ਵਿਸ਼ਵ ਵਿਚ ਪਿਛਲੇ ਹਫ਼ਤੇ ਈਦ ਮਨਾਈ ਗਈ ਸੀ।