L Catterton ਨੇ ਜੀਓ ਪਲੇਟਫ਼ਾਰਮ ਵਿਚ 0.39 ਫ਼ੀਸਦੀ ਸਟੇਕ ਲਈ ਕੀਤਾ 1,894.50 ਕਰੋੜ ਰੁਪਏ ਦਾ ਨਿਵੇਸ਼
L Catterton ਦੇ ਨਾਲ ਇਸ ਡੀਲ ਦੇ ਐਲਾਨ ਤੋਂ ਬਾਅਦ ਰਿਲਾਇੰਸ ਇੰਡਸਟਰੀਜ਼ ਨੇ ਜੀਓ ਪਲੇਟਫ਼ਾਰਮ ਦੀ 22.38 ਫ਼ੀਸਦੀ ਸਟੇਕ ਵੇਚ ਕੇ 1 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਰਕਮ ਇਕੱਠੀ.
ਨਵੀਂ ਦਿੱਲੀ - ਦੁਨੀਆ ਦੀ ਸਭ ਤੋਂ ਵੱਡੀ ਕੰਜ਼ਿਊਮਰ ਫੋਕਸਡ ਪ੍ਰਾਈਵੇਟ ਇਕਵਿਟੀ ਫ਼ਰਮ L Catterton ਨੇ ਜੀਓ ਪਲੇਟਫ਼ਾਰਮ ਵਿਚ 0.39 ਫ਼ੀਸਦੀ ਸਟੇਕ ਖ਼ਰੀਦਣ ਲਈ 1,894.50 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ।
ਇਸ ਦੇ ਨਾਲ ਹੀ ਹੁਣ ਰਿਲਾਇੰਸ ਇੰਡਸਟਰੀਜ਼ (RIL) ਦੀ ਡਿਜੀਟਲ ਯੂਨਿਟ ਜੀਓ ਪਲੇਟਫ਼ਾਰਮ (Jio Platforms) ਨੂੰ ਸੱਤ ਹਫ਼ਤਿਆਂ ਦੇ ਅੰਦਰ 10ਵਾਂ ਨਿਵੇਸ਼ ਮਿਲਿਆ ਹੈ। L Catterton ਦੇ ਨਾਲ ਇਸ ਡੀਲ ਦੇ ਐਲਾਨ ਤੋਂ ਬਾਅਦ ਰਿਲਾਇੰਸ ਇੰਡਸਟਰੀਜ਼ ਨੇ ਜੀਓ ਪਲੇਟਫ਼ਾਰਮ ਦੀ 22.38 ਫ਼ੀਸਦੀ ਸਟੇਕ ਵੇਚ ਕੇ 1 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਰਕਮ ਇਕੱਠੀ ਕਰ ਲਈ ਹੈ।
ਇਨ੍ਹਾਂ ਸਟੇਕ ਹੋਲਡਰਸ ਨਾਲ ਜੀਓ ਪਲੇਟਫ਼ਾਰਮ ਕੋਲ ਹੁਣ ਤੱਕ 104,326.65 ਕਰੋੜ ਰੁਪਏ ਆ ਗਏ ਹਨ। L Catterton ਨੇ ਭਾਰਤ ਦੇ ਮੁੱਖ ਕੰਜ਼ਿਊਮਰ ਬ੍ਰਾਂਡ ਵਿਚੋਂ 200 ਤੋਂ ਜ਼ਿਆਦਾ ਨਿਵੇਸ਼ ਕੀਤਾ ਹੈ।
L Catterton ਨੇ ਜੀਓ ਇਕਵਿਟੀ ਵੈਲਿਊਏਸ਼ਨ 4.91 ਲੱਖ ਕਰੋੜ ਰੁਪਏ ਤੇ ਇੰਟਰਪ੍ਰਾਈਜ਼ ਵੈਲਿਊਏਸ਼ਨ 5.16 ਲੱਖ ਕਰੋੜ ਰੁਪਏ ਤੇ ਲਈ ਹੈ। ਇਸ ਡੀਲ ਤੋਂ ਦੋ ਘੰਟੇ ਪਹਿਲਾਂ ਹੀ TGP ਨੇ ਵੀ Jio ਵਿਚ 0.93 ਫ਼ੀਸਦੀ ਸਟੇਕ ਦੇ ਬਦਲੇ 4,546.80 ਕਰੋੜ ਰੁਪਏ ਦੇ ਨਿਵੇਸ਼ ਦਾ ਐਲਾਨ ਕੀਤਾ ਸੀ।