ਕੋਲਾ ਘੁਟਾਲਾ : ਨਵੀਨ ਜਿੰਦਲ ਅਤੇ ਹੋਰਾਂ ਵਿਰੁਧ ਦੋਸ਼ ਪੱਤਰ ਦਾਖ਼ਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਈਡੀ ਨੇ ਕੋਲਾ ਬਲਾਕ ਵੰਡ ਵਿਚ ਹੇਰਾਫੇਰੀ ਨਾਲ ਜੁੜੇ ਕਾਲੇ ਧਨ ਨੂੰ ਸਫ਼ੈਦ ਕਰਨ ਦੇ ਮਾਮਲੇ ਵਿਚ ਉਦਯੋਗਪਤੀ ਤੇ ਕਾਂਗਰਸ ਆਗੂ ਨਵੀਨ ਜਿੰਦਲ ਤੇ 14 ਹੋਰਾਂ ਵਿਰੁਧ.........

Coal Scam

ਨਵੀਂ ਦਿੱਲੀ : ਈਡੀ ਨੇ ਕੋਲਾ ਬਲਾਕ ਵੰਡ ਵਿਚ ਹੇਰਾਫੇਰੀ ਨਾਲ ਜੁੜੇ ਕਾਲੇ ਧਨ ਨੂੰ ਸਫ਼ੈਦ ਕਰਨ ਦੇ ਮਾਮਲੇ ਵਿਚ ਉਦਯੋਗਪਤੀ ਤੇ ਕਾਂਗਰਸ ਆਗੂ ਨਵੀਨ ਜਿੰਦਲ ਤੇ 14 ਹੋਰਾਂ ਵਿਰੁਧ ਦੋਸ਼ਪੱਤਰ ਦਾਖ਼ਲ ਕਰ ਦਿਤਾ। ਵਿਸ਼ੇਸ਼ ਜੱਜ ਭਰਤ ਪਰਾਸ਼ਰ ਸਾਹਮਣੇ ਦਾਖ਼ਲ ਅਪਣੀ ਅੰਤਮ ਰੀਪੋਰਟ ਵਿਚ ਈਡੀ ਨੇ ਦੋਸ਼ ਲਾਇਆ ਕਿ ਜਿੰਦਲ ਦੀ ਕੰਪਨੀ ਜਿੰਦਲ ਸਟੀਲ ਐਂਡ ਪਾਵਰ ਲਿਮਟਿਡ ਤੇ ਹੋਰਾਂ ਨੇ ਜਾਂਚ ਕਮੇਟੀ ਨੂੰ ਕੋਲਾ ਬਲਾਕ ਵੰਡ ਲਈ ਗ਼ਲਤ ਤਰੀਕੇ ਨਾਲ ਪ੍ਰਭਾਵਤ ਕੀਤਾ।

ਦੋਸ਼ ਹੈ ਕਿ ਇਨ੍ਹਾਂ ਇਕਾਈਆਂ ਨੇ ਕਮੇਟੀ ਨੂੰ ਖ਼ੁਸ਼ ਕਰਨ ਲਈ ਨਾਜਾਇਜ਼ ਤਰੀਕੇ ਨਾਲੀ ਦੋ ਕਰੋੜ ਰੁਪਏ ਤੋਂ ਵੱਧ ਰਾਸ਼ੀ ਖ਼ਰਚ ਕੀਤੀ। ਜਿੰਦਲ ਅਤੇ 14 ਹੋਰ ਮੁਲਜ਼ਮਾਂ ਵਿਰੁਧ ਇਸ ਦੋਸ਼ ਪੱਤਰ 'ਤੇ ਅਦਾਲਤ 14 ਅਗੱਸਤ ਨੂੰ ਵਿਚਾਰ ਕਰੇਗੀ। ਇਹ ਮਾਮਲਾ ਝਾਰਖੰਡ ਵਿਚ ਅਮਰਕੋਂਡਾ ਮੁਰਗਾਦੰਗਲ ਕੋਲਾ ਬਲਾਕ ਵੰਡ ਨਾਲ ਜੁੜਿਆ ਹੈ।  (ਏਜੰਸੀ)