ਸਰਕਾਰ ਦੇ ਦਾਅਵਿਆਂ ਤੋਂ ਬਾਅਦ ਵੀ ਬਿਜਲੀ ਤੋਂ ਸੱਖਣੇ ਹਨ ਦੇਸ਼ ਦੇ 37 ਫੀਸਦੀ ਸਕੂਲ

ਏਜੰਸੀ

ਖ਼ਬਰਾਂ, ਰਾਸ਼ਟਰੀ

ਦੇਸ਼ ਦੇ ਸਾਰੇ ਪਿੰਡਾਂ ਤੱਕ ਬਿਜਲੀ ਪਹੁੰਚਾਉਣ ਸਬੰਧੀ ਸਰਕਾਰ ਵੱਲੋਂ ਕੀਤੇ ਜਾਣ ਵਾਲੇ ਦਾਅਵਿਆਂ ਤੋਂ ਬਾਅਦ ਭਾਰਤ ਦੇ ਕਰੀਬ 37 ਫੀਸਦੀ ਸਕੂਲਾਂ ਵਿਚ ਅੱਜ ਵੀ ਬਿਜਲੀ ਨਹੀਂ ਹੈ

Schools of India

ਨਵੀਂ ਦਿੱਲੀ: ਦੇਸ਼ ਦੇ ਸਾਰੇ ਪਿੰਡਾਂ ਤੱਕ ਬਿਜਲੀ ਪਹੁੰਚਾਉਣ ਸਬੰਧੀ ਸਰਕਾਰ ਵੱਲੋਂ ਕੀਤੇ ਜਾਣ ਵਾਲੇ ਦਾਅਵਿਆਂ ਤੋਂ ਬਾਅਦ ਭਾਰਤ ਦੇ ਕਰੀਬ 37 ਫੀਸਦੀ ਸਕੂਲਾਂ ਵਿਚ ਅੱਜ ਵੀ ਬਿਜਲੀ ਉਪਲਬਧ ਨਹੀਂ ਹੈ। ਯੂਨੀਫਾਈਡ ਜ਼ਿਲ੍ਹਾ ਸਿੱਖਿਆ ਪ੍ਰਣਾਲੀ (UDISE) ਸੂਚਨਾ 2017-19 ਦੀ ਰਿਪੋਰਟ ਮੁਤਾਬਕ ਦੇਸ਼ ਦੇ ਸਿਰਫ਼ 63.14 ਸਕੂਲਾਂ ਵਿਚ ਹੀ ਬਿਜਲੀ ਮੌਜੂਦ ਹੈ, ਜਦਕਿ ਬਾਕੀ ਸਕੂਲਾਂ ਵਿਚ ਬਿਜਲੀ ਨਹੀਂ ਹੈ।

ਇਸ ਵਿਸ਼ੇ ‘ਤੇ ਮਨੁੱਖੀ ਸਰੋਤ ਵਿਕਾਸ ਮੰਤਰੀ ਰਮੇਸ਼ ਪੋਖਰਿਆਲ ਨਿਸ਼ੰਕ ਦਾ ਕਹਿਣਾ ਹੈ ਕਿ ਇਕ ਯੋਜਨਾ ਅਧੀਨ ਪਿੰਡਾਂ ਅਤੇ ਸ਼ਹਿਰਾਂ ਦੇ ਸਕੂਲਾਂ ਵਿਚ ਬਿਜਲੀ ਪਹੁੰਚਾਈ ਜਾਂਦੀ ਹੈ। ਅਜਿਹੇ ਸਕੂਲ ਜਿਨ੍ਹਾਂ ਨੂੰ ਬਿਜਲੀ ਕਨੈਕਸ਼ਨ ਦੀ ਜ਼ਰੂਰਤ ਹੈ, ਉਹ ਸਟੇਟ ਪਾਵਰ ਯੂਟਿਲਿਟੀ ਨਾਲ ਸੰਪਰਕ ਕਰ ਸਕਦੇ ਹਨ ਅਤੇ ਬਿਜਲੀ ਸੇਵਾ ਕਨੈਕਸ਼ਨ ਮੌਜੂਦਾ ਨਿਯਮਾਂ ਤਹਿਤ ਸਟੇਟ ਪਾਵਰ ਯੂਟਿਲਿਟੀ ਵੱਲੋਂ ਲਗਾਇਆ ਜਾਂਦਾ ਹੈ।

ਯੂਡੀਆਈਐਸਈ 2017-19 ਦੀ ਰਿਪੋਰਟ ਅਨੁਸਾਰ ਅਸਾਮ ਵਿਚ 24.28 ਫੀਸਦੀ ਸਕੂਲਾਂ ਵਿਚ ਬਿਜਲੀ ਹੈ ਜਦਕਿ ਮੇਘਾਲਿਆ ਦੇ 26.34 ਫੀਸਦੀ, ਬਿਹਾਰ ਵਿਚ 45.82 ਫੀਸਦੀ, ਮੱਧ ਪ੍ਰਦੇਸ਼ 32.85 ਫੀਸਦੀ, ਮਣੀਪੁਰ 42.08 ਫੀਸਦੀ, ਓਡੀਸ਼ਾ 36.05 ਫੀਸਦੀ ਅਤੇ ਤ੍ਰਿਪੂਰਾ ਵਿਚ 31.11 ਫੀਸਦੀ ਸਕੂਲਾਂ ਵਿਚ ਬਿਜਲੀ ਕਨੈਕਸ਼ਨ ਹਨ। ਲਕਸ਼ਦੀਪ, ਚੰਡੀਗੜ੍ਹ ਅਤੇ ਦਾਦਰਾ ਤੇ ਨਗਰ ਹਵੇਲੀ ਦੇ ਸਾਰੇ ਸਕੂਲਾਂ ਵਿਚ ਬਿਜਲੀ ਹੈ, ਜਦਕਿ ਦਿੱਲੀ ਵਿਚ 99.93 ਸਕੂਲਾਂ ਵਿਚ ਬਿਜਲੀ ਉਪਲਬਧ ਹੈ।

ਆਂਧਰਾ ਪ੍ਰਦੇਸ਼ ਵਿਚ 92.8 ਫੀਸਦੀ, ਛੱਤੀਗੜ੍ਹ ਵਿਚ 70.38 ਫੀਸਦੀ, ਗੋਆ ਵਿਚ 99.09 ਫੀਸਦੀ, ਗੁਜਰਾਤ ਵਿਚ 99.91 ਫੀਸਦੀ, ਹਰਿਆਣਾ ਵਿਚ 97.52 ਫੀਸਦੀ, ਹਿਮਾਚਲ ਪ੍ਰਦੇਸ਼ ਵਿਚ 92.09 ਫੀਸਦੀ, ਕੇਰਲ ਵਿਚ 96.91 ਫੀਸਦੀ ਸਕੂਲਾਂ ਵਿਚ ਬਿਜਲੀ ਕਨੈਕਸ਼ਨ ਹਨ। ਰਿਪੋਰਟ ਮੁਤਾਬਕ ਮਹਾਰਾਸ਼ਟਰ ਵਿਚ 85.83 ਫੀਸਦੀ ਸਕੂਲਾਂ ਵਿਚ ਬਿਜਲੀ ਕਨੈਕਸ਼ਨ ਹਨ ਜਦਕਿ ਝਾਰਖੰਡ ਵਿਚ 47.46 ਫੀਸਦੀ, ਜੰਮੂ ਕਸ਼ਮੀਰ ਵਿਚ 36.63 ਫੀਸਦੀ, ਪੁਦੁਚੇਰੀ ਵਿਚ 99.86, ਪੰਜਾਬ ਵਿਚ 99.55, ਰਾਜਸਥਾਨ ਵਿਚ 64.02, ਤਮਿਲਨਾਡੂ ਵਿਚ 99.55, ਤੇਲੰਗਾਨਾ ਵਿਚ 89.89, ਉੱਤਰ ਪ੍ਰਦੇਸ਼ ਵਿਚ 44.76, ਉਤਰਾਖੰਡ ਵਿਚ 75.28 ਅਤੇ ਪੱਛਮੀ ਬੰਗਾਲ ਵਿਚ 85.59 ਫੀਸਦੀ ਸਕੂਲਾਂ ਵਿਚ ਬਿਜਲੀ ਕਨੈਕਸ਼ਨ ਹਨ।