ਹੁਣ ਇੰਝ ਭਰਨਾ ਹੋਵੇਗਾ ਬਿਜਲੀ ਦਾ ਬਿੱਲ

ਏਜੰਸੀ

ਜੀਵਨ ਜਾਚ, ਤਕਨੀਕ

ਆਰ.ਕੇ ਸਿੰਘ ਨੇ ਬਿਜਲੀ ਬਿੱਲ ਵਿਚ ਬਦਲਾਅ ਨੂੰ ਲੈ ਕੇ ਵੱਡਾ ਸੰਕੇਤ ਦਿੱਤਾ ਹੈ

Electricity Bill

ਨਵੀਂ ਦਿੱਲੀ- ਕੇਂਦਰ ਦੀ ਮੋਦੀ ਸਰਕਾਰ ਨੇ ਘਰ-ਘਰ ਤੱਕ ਬਿਜਲੀ ਦੇਣ ਲਈ ਮੈਗਾ ਪਲੈਨ ਤਿਆਰ ਕਰ ਲਿਆ ਹੈ। ਸਰਕਾਰ ਦਾ ਟੀਚਾ ਹਰ ਘਰ ਵਿਚ 24 ਘੰਟੇ ਬਿਜਲੀ ਦੇਣ ਦਾ ਹੈ। ਇਸ ਤੋਂ ਬਾਅਦ ਭਾਗ-2 ਸਕੀਮ ਵੀ ਜਲਦੀ ਤੋਂ ਜਲਦੀ ਲਾਗੂ ਕੀਤੀ ਜਾ ਸਕਦੀ ਹੈ। ਊਰਜਾ ਮੰਤਰੀ ਆਰ.ਕੇ ਸਿੰਘ ਨੇ ਕਿਹਾ ਕਿ ਐਨ.ਟੀ.ਪੀ.ਸੀ ਪਾਵਰ ਗ੍ਰਿਡ ਘਾਟੇ ਵਿਚ ਚੱਲ ਰਹੀ ਹੈ ਡਿਸਕਾਮ ਨੂੰ ਟੇਕਓਵਰ ਕਰ ਸਕਦੀ ਹੈ।

ਮੰਤਰੀ ਨੇ ਕਿਹਾ ਕਿ ਲਾਪਰਵਾਹ ਬਿਜਲੀ ਵੰਡ ਕੰਪਨੀਆਂ ਖਿਲਾਫ਼ ਵੀ ਸਰਕਾਰ ਸਖ਼ਤੀ ਨਾਲ ਨਿਪਟ ਸਕਦੀ ਹੈ। ਉਹਨਾਂ ਕਿਹਾ ਕਿ ਢੁਕਵੀ ਬਿਜਲੀ ਸਪਲਾਈ ਸਪਲਾਈ ਨਾ ਕਰਨ ਤੇ ਬਿਜਲੀ ਵੰਡ ਕੰਪਨੀਆਂ ਦਾ ਲਾਇਸੰਸ ਤੱਕ ਰੱਦ ਹੋ ਸਕਦਾ ਹੈ। ਇਨ੍ਹਾਂ ਹੀ ਨਹੀਂ ਜੇ ਤੈਅ ਕੀਤੇ ਸਮੇਂ ਤੇ ਟਰਾਂਸਫਾਰਮ ਨਹੀਂ ਲੱਗਦਾ ਅਤੇ ਲੋਕਾਂ ਨੂੰ ਬਿਜਲੀ ਦਾ ਕਨੈਕਸ਼ਨ ਨਹੀਂ ਮਿਲਦਾ ਅਜਿਹੇ ਵਿਚ ਡਿਸਕਾਮ ਨੂੰ ਜੁਰਮਾਨਾ ਭਰਨਾ ਹੋਵੇਗਾ। ਆਰ.ਕੇ ਸਿੰਘ ਨੇ ਬਿਜਲੀ ਬਿੱਲ ਵਿਚ ਬਦਲਾਅ ਨੂੰ ਲੈ ਕੇ ਵੱਡਾ ਸੰਕੇਤ ਦਿੱਤਾ ਹੈ।

ਹੁਣ ਬਿਜਲੀ ਇਸਤੇਮਾਲ ਨੂੰ ਲੈ ਕੇ 3 ਤਰ੍ਹਾਂ ਦੇ ਪਾਵਰ ਟੈਰਿਫ ਹੋ ਸਕਦੇ ਹਨ। ਗਾਹਕਾਂ ਨੂੰ ਸਵੇਰੇ, ਦੁਪਹਿਰੇ ਅਤੇ ਸ਼ਾਮ ਲਈ ਵੱਖ-ਵੱਖ ਟੈਰਿਫ ਦੇ ਮੁਤਾਬਕ ਬਿਜਲੀ ਬਿੱਲ ਭਰਨਾ ਪੈ ਸਕਦਾ ਹੈ। ਇਸ ਦਾ ਜ਼ਿਕਰ ਨਵੀ ਟੈਰਿਫ ਪਾਲਸੀ ਵਿਚ ਕੀਤਾ ਗਿਆ ਹੈ। ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਹੁਣ ਸੂਬਿਆਂ ਨੂੰ ਪਾਵਰ ਸੈਕਟਰ ਲਈ ਕੇਂਦਰ ਤੋਂ ਆਰਥਿਕ ਮਦਦ ਉਦੋਂ ਹੀ ਮਿਲੇਗੀ ਜਦੋਂ ਉਹ ਸਕੀਮ ਭਾਗ-2 ਦੇ ਤਹਿਤ ਟਾਰਗਟ ਨੂੰ ਪੂਰਾ ਕਰਨਗੇ। ਸੂਬਾ ਜਿਨ੍ਹਾਂ ਟਾਰਗਟ ਪੂਰਾ ਕਰੇਗਾ ਉਸ ਨੂੰ ਉਹਨਾਂ ਹੀ ਪੈਸਾ ਮਿਲੇਗਾ।