Covid Vaccination ਵਿਚ ਸਭ ਤੋਂ ਅੱਗੇ ਹਿਮਾਚਲ ਪ੍ਰਦੇਸ਼, UP-Bihar ਸਭ ਤੋਂ ਹੇਠਾਂ

ਏਜੰਸੀ

ਖ਼ਬਰਾਂ, ਰਾਸ਼ਟਰੀ

ਸਿਹਤ ਮੰਤਰਾਲੇ ਅਨੁਸਾਰ, ਦੇਸ਼ ‘ਚ ਹੁਣ ਤੱਕ ਕੋਰੋਨਾ ਵੈਕਸੀਨ ਦੀਆਂ 38.50 ਕਰੋੜ ਤੋਂ ਜ਼ਿਆਦਾ ਖੁਰਾਕਾਂ ਦਿੱਤੀਆਂ ਗਈਆਂ।

Coronavirus Vaccination

ਨਵੀਂ ਦਿੱਲੀ: ਦੇਸ਼ ਵਿਚ ਕੋਰੋਨਾ ਦੀ ਦੂਜੀ ਲਹਿਰ (Coronavirus Second Wave) ਕਮਜ਼ੋਰ ਪੈਂਦੀ ਜਾ ਰਹੀ ਹੈ ਅਤੇ ਟੀਕਾਕਰਨ (Vaccination) ਦਾ ਕੰਮ ਵੀ ਤੇਜ਼ੀ ਨਾਲ ਚੱਲ ਰਿਹਾ ਹੈ। ਆਬਾਦੀ (Population) ਨੂੰ ਧਿਆਨ ‘ਚ ਰੱਖ ਕੇ ਜੇਕਰ ਦੇਖਿਆ ਜਾਵੇ ਤਾਂ ਹਿਮਾਚਲ ਵੱਧ ਤੋਂ ਵੱਧ ਟੀਕਾਕਰਨ (Himachal Pradesh on Top) ਕਰਨ ਦੇ ਮਾਮਲੇ ਵਿਚ ਚੋਟੀ 'ਤੇ ਹੈ ਅਤੇ ਦਿੱਲੀ ਦੂਜੇ ਨੰਬਰ 'ਤੇ ਹੈ। ਪੰਜਾਬ ਵਿਚ 27.2% ਆਬਾਦੀ ਨੂੰ ਵੈਕਸੀਨ ਦੀ ਪਹਿਲੀ ਖੁਰਾਕ ਦਿੱਤੀ ਜਾ ਚੁੱਕੀ ਹੈ। ਇਸ ‘ਚ ਬਿਹਾਰ 10 ਵੇਂ ਨੰਬਰ 'ਤੇ ਅਤੇ ਯੂਪੀ 11 ਵੇਂ ਨੰਬਰ 'ਤੇ ਹੈ। 

ਹੋਰ ਪੜ੍ਹੋ: ਹਿਮਾਚਲ ਪ੍ਰਦੇਸ਼ 'ਚ ਹੜ੍ਹ ਦਾ ਕਹਿਰ, ਦੋਸਤਾਂ ਨਾਲ ਘੁੰਮਣ ਗਏ ਪੰਜਾਬੀ ਸੂਫੀ ਗਾਇਕ ਮਨਮੀਤ ਸਿੰਘ ਦੀ ਮੌਤ

ਸਿਹਤ ਮੰਤਰਾਲੇ (Health Ministry)  ਵੱਲੋਂ ਦੱਸੇ ਗਏ ਅੰਕੜਿਆਂ ਅਨੁਸਾਰ, ਹਿਮਾਚਲ ਪ੍ਰਦੇਸ਼ ਵਿੱਚ 18 ਸਾਲ ਤੋਂ ਉਪਰ ਦੀ ਆਬਾਦੀ ਦੇ 62.1% ਨੂੰ ਵੈਕਸੀਨ ਦੀ ਘੱਟੋ-ਘੱਟ ਇੱਕ ਖੁਰਾਕ ਦਿੱਤੀ ਜਾ ਚੁੱਕੀ ਹੈ। ਇਹ ਅੰਕੜਾ ਸਾਰੇ ਦੇਸ਼ ਵਿਚ ਸਭ ਤੋਂ ਵੱਧ ਹੈ। ਹਿਮਾਚਲ ਤੋਂ ਬਾਅਦ ਰਾਜਧਾਨੀ ਦਿੱਲੀ ਦੂਜੇ ਨੰਬਰ (Delhi on Second) 'ਤੇ ਹੈ, ਜਿੱਥੇ 18 ਸਾਲ ਤੋਂ ਉਪਰ 45.4% ਆਬਾਦੀ ਨੂੰ ਵੈਕਸੀਨ ਲਗਾਈ ਗਈ ਹੈ। 44.4% ਕਵਰੇਜ ਦੇ ਨਾਲ ਗੁਜਰਾਤ (Gujrat) ਤੀਜੇ ਨੰਬਰ 'ਤੇ ਹੈ। 

ਹੋਰ ਪੜ੍ਹੋ: ਅਸਮਾਨੀ ਬਿਜਲੀ ਡਿੱਗਣ ਕਾਰਨ ਸਕੇ ਭੈਣ-ਭਰਾ ਦੀ ਹੋਈ ਮੌਤ

ਇਸ ਦੇ ਨਾਲ ਹੀ ਹਿਮਾਚਲ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਦੇਣ ਵਿਚ ਸਭ ਤੋਂ ਅੱਗੇ ਚੱਲ ਰਿਹਾ ਹੈ। ਇੱਥੇ 18 ਸਾਲਾਂ ਤੋਂ ਉਪਰ ਦੀ 16.1% ਆਬਾਦੀ ਨੂੰ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ। ਕੇਰਲਾ (Kerala) ਇਸ ‘ਚ ਦੂਜੇ ਨੰਬਰ 'ਤੇ ਹੈ, ਜਿੱਥੇ 18% ਆਬਾਦੀ ਨੂੰ ਵੈਕਸੀਨ ਲਗ ਚੁੱਕੀ ਹੈ। ਤੀਜੇ ਨੰਬਰ 'ਤੇ ਦਿੱਲੀ ਹੈ, ਜਿਥੇ 18 ਸਾਲ ਤੋਂ ਉਪਰ ਦੀ 13.9% ਆਬਾਦੀ ਨੇ ਦੋਵੇਂ ਖੁਰਾਕਾਂ ਲਈਆਂ ਹਨ। 

ਹੋਰ ਪੜ੍ਹੋ: ਮਿਸ ਇੰਡੀਆ ਦੀ ਫਾਈਨਲਿਸਟ ਦਾ ਨਹੀਂ ਲੱਗਿਆ ਮਾਡਲਿੰਗ ਵਿਚ ਦਿਲ, ਦਿੱਤਾ UPSC ਦਾ ਪੇਪਰ, ਬਣੀ IAS

ਯੂਪੀ ਅਤੇ ਬਿਹਾਰ (UP-Bihar at the bottom)  ਦੀ ਗੱਲ ਕਰੀਏ ਤਾਂ ਉਹ ਇਸ ਮਾਮਲੇ ‘ਚ ਬਹੁਤ ਹੇਠਾਂ ਹਨ। ਬਿਹਾਰ ਵਿਚ, ਸਿਰਫ 22% ਆਬਾਦੀ ਨੂੰ ਵੈਕਸੀਨ ਦੀ ਇਕ ਖੁਰਾਕ ਮਿਲੀ ਹੈ, ਜਦੋਂਕਿ ਯੂਪੀ ਵਿਚ ਸਿਰਫ 21.5% ਆਬਾਦੀ ਨੂੰ ਹੁਣ ਤੱਕ ਪਹਿਲੀ ਖੁਰਾਕ ਹੀ ਦਿੱਤੀ ਗਈ ਹੈ। ਹੁਣ ਤੱਕ ਯੂਪੀ ਵਿਚ 18 ਸਾਲ ਤੋਂ ਉਪਰ ਦੀ ਆਬਾਦੀ ਦੇ 4% ਅਤੇ ਬਿਹਾਰ ਦੀ ਆਬਾਦੀ ਦੇ 3.7% ਨੂੰ ਦੋਵੇਂ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ।

ਹੋਰ ਪੜ੍ਹੋ: ਭਾਰਤੀ ਮੂਲ ਦੇ ਜਸਟਿਨ ਨਰਾਇਣ ਬਣੇ MasterChef Australia ਸੀਜ਼ਨ 13 ਦੇ ਜੇਤੂ

ਸਿਹਤ ਮੰਤਰਾਲੇ ਅਨੁਸਾਰ, ਦੇਸ਼ ‘ਚ ਹੁਣ ਤੱਕ ਕੋਰੋਨਾ ਵੈਕਸੀਨ ਦੀਆਂ 38.50 ਕਰੋੜ ਤੋਂ ਜ਼ਿਆਦਾ ਖੁਰਾਕਾਂ ਦਿੱਤੀਆਂ ਗਈਆਂ ਹਨ। ਇਨ੍ਹਾਂ ਵਿਚੋਂ 30.87 ਕਰੋੜ ਲੋਕਾਂ ਨੂੰ ਵੈਕਸੀਨ ਦੀ ਪਹਿਲੀ ਖੁਰਾਕ ਅਤੇ 7.62 ਕਰੋੜ ਲੋਕਾਂ ਨੂੰ ਦੂਜੀ ਖੁਰਾਕ ਮਿਲ (Vaccination doses) ਚੁੱਕੀ ਹੈ।