ਕੋਰੋਨਾ ਦੀ ਤੀਜੀ ਲਹਿਰ ਨੂੰ ਲੈ ਕੇ IMA ਦੀ ਚੇਤਾਵਨੀ,‘ਲਾਪਰਵਾਹੀ ਵਰਤੀ ਤਾਂ ਫਿਰ ਬਰਸ ਸਕਦਾ ਹੈ ਕਹਿਰ’

ਏਜੰਸੀ

ਖ਼ਬਰਾਂ, ਰਾਸ਼ਟਰੀ

ਦੇਸ਼ ਵਿਚ ਕੋਰੋਨਾ ਵਾਇਰਸ ਦੀ ਦੂਜੀ ਭਿਆਨਕ ਲਹਿਰ ਤੋਂ ਬਾਅਦ ਤੀਜੀ ਲਹਿਰ ਦਾ ਖਤਰਾ ਮੰਡਰਾ ਰਿਹਾ ਹੈ।

Indian Medical Association Warns Against Gatherings

ਨਵੀਂ ਦਿੱਲੀ: ਦੇਸ਼ ਵਿਚ ਕੋਰੋਨਾ ਵਾਇਰਸ ਦੀ ਦੂਜੀ ਭਿਆਨਕ ਲਹਿਰ ਤੋਂ ਬਾਅਦ ਤੀਜੀ ਲਹਿਰ (Third Covid Wave) ਦਾ ਖਤਰਾ ਮੰਡਰਾ ਰਿਹਾ ਹੈ। ਦੂਜੀ ਲਹਿਰ ਵਿਚ ਕੋਰੋਨਾ ਦੇ ਮਾਮਲੇ ਘਟਣ ਨਾਲ ਸੂਬਿਆਂ ਵੱਲੋਂ ਪਾਬੰਦੀਆਂ ਵਿਚ ਢਿੱਲ ਦੇਣ ਦੀ ਪ੍ਰਕਿਰਿਆ ਜਾਰੀ ਹੈ। ਇਸ ਦੇ ਚਲਦਿਆਂ ਟੂਰਿਸਟ ਥਾਵਾਂ ਖੋਲਣ ’ਤੇ ਇੰਡੀਅਨ ਮੈਡੀਕਲ ਐਸੋਸੀਏਸ਼ਨ (Indian Medical Association Warns Against Gatherings) ਨੇ ਚਿੰਤਾ ਜ਼ਾਹਿਰ ਕੀਤੀ ਹੈ।

ਹੋਰ ਪੜ੍ਹੋ: ਰਾਜਸਥਾਨ ਤੇ ਜੰਮੂ-ਕਸ਼ਮੀਰ ਲਈ 'ਓਰੇਂਜ ਅਲਰਟ' ਜਾਰੀ, ਅਜਿਹਾ ਰਹੇਗਾ ਬਾਕੀ ਇਲਾਕਿਆਂ ਦਾ ਮੌਸਮ  

ਮਾਹਰਾਂ ਦਾ ਕਹਿਣਾ ਹੈ ਕਿ ਜੇਕਰ ਲਾਪਰਵਾਹੀ ਵਰਤੀ ਗਈ ਤਾਂ ਕੋਰੋਨਾ (Third Wave Of Coronavirus) ਫਿਰ ਤੋਂ ਕਹਿਰ ਬਰਸਾ ਸਕਦਾ ਹੈ। ਆਈਐਮਏ ਨੇ ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਘੱਟੋ ਘੱਟ ਤਿੰਨ ਮਹੀਨੇ ਲਈ ਕੋਰੋਨਾ ਨਿਰਦੇਸ਼ਾਂ ਨੂੰ ਸਖ਼ਤੀ ਨਾਲ ਲਾਗੂ ਕਰਨ ਦੀ ਅਪੀਲ ਕੀਤੀ ਹੈ। ਕੇਂਦਰ ਅਤੇ ਸੂਬਿਆਂ ਨੂੰ ਭੇਜੀ ਚਿੱਠੀ ਵਿਚ ਆਈਐਮਏ ਨੇ ਕਿਹਾ ਕਿ, ‘ਟੂਰਿਸਟ, ਧਾਰਮਿਕ ਯਾਤਰਾ, ਧਾਰਮਿਕ ਉਤਸ਼ਾਹ ਸਭ ਦੀ ਲੋੜ ਹੈ ਪਰ ਕੁਝ ਹੋਰ ਮਹੀਨਿਆਂ ਤੱਕ ਇੰਤਜ਼ਾਰ ਕੀਤਾ ਦਾ ਸਕਦਾ ਹੈ’।

ਇਹ ਵੀ ਪੜ੍ਹੋ -  ਪੰਜਾਬ ਦਾ ਬਿਜਲੀ ਸੰਕਟ ਹਮੇਸ਼ਾ ਲਈ ਟਾਲਣ ਵਾਸਤੇ, ਮਾਹਰ ਕੋਈ ਯੋਜਨਾ ਬਣਾਉਣ, ਸਿਆਸਤਦਾਨ ਨਹੀਂ!

ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਕਿਹਾ ਕਿ ਵਿਸ਼ਵ ਪੱਧਰ 'ਤੇ ਮਿਲੇ ਸਬੂਤ ਅਤੇ ਕਿਸੇ ਵੀ ਮਹਾਂਮਾਰੀ ਦੇ ਇਤਿਹਾਸ ਤੋਂ ਪਤਾ ਲੱਗਦਾ ਹੈ ਕਿ ਕੋਰੋਨਾ ਦੀ ਤੀਜੀ ਲਹਿਰ ਜ਼ਰੂਰ ਆਉਣ ਵਾਲੀ ਹੈ। ਬਿਆਨ ਵਿਚ ਕਿਹਾ ਗਿਆ ਹੈ ਕਿ ਇਸ ਨਾਜ਼ੁਕ ਸਮੇਂ ਵਿਚ ਜਦੋਂ ਹਰੇਕ ਨੂੰ ਤੀਜੀ ਲਹਿਰ ਦੀ ਸੰਭਾਵਨਾ ਨੂੰ ਘੱਟ ਕਰਨ ਲਈ ਕੰਮ ਕਰਨ ਦੀ ਜ਼ਰੂਰਤ ਹੈ, ਦੇਸ਼ ਦੇ ਬਹੁਤ ਸਾਰੇ ਹਿੱਸਿਆਂ ਵਿਚ ਸਰਕਾਰਾਂ ਅਤੇ ਲੋਕ ਢਿੱਲ ਵਰਤ ਰਹੇ ਹਨ।

ਇਹ ਵੀ ਪੜ੍ਹੋ -  ਬਰਗਾੜੀ ਇਨਸਾਫ਼ ਮੋਰਚੇ ਦੇ ਹੱਕ ’ਚ ਪੰਜ ਸਿੰਘਾਂ ਦੇ 9ਵੇਂ ਜਥੇ ਨੇ ਦਿਤੀ ਗਿ੍ਰਫ਼ਤਾਰੀ

ਆਈਐਮਏ ਨੇ ਕਿਹਾ ਕਿ ਲੋਕ ਲਗਾਤਾਰ ਕੋਵਿਡ ਪ੍ਰੋਟੋਕੋਲ ਤੋੜ ਰਹੇ ਹਨ ਅਤੇ ਵੱਡੀ ਗਿਣਤੀ ਵਿਚ ਇਕ ਜਗ੍ਹਾ ’ਤੇ ਇਕੱਠੇ ਹੋ ਰਹੇ ਹਨ। ਆਈਐਮਏ ਨੇ ਕਿਹਾ ਕਿ ਉਹਨਾਂ ਨੂੰ ਮਨਜ਼ੂਰੀ ਦੇਣਾ ਅਤੇ ਲੋਕਾਂ ਨੂੰ ਬਿਨਾਂ ਟੀਕਾ ਲਗਵਾਏ ਇਸ ਭੀੜ ਵਿਚ ਸ਼ਾਮਲ ਹੋਣ ਦੀ ਆਗਿਆ ਦੇਣਾ ਕੋਵਿਡ ਦੀ ਤੀਜੀ ਲਹਿਰ ਵਿਚ ਮਹੱਤਵਪੂਰਨ ਯੋਗਦਾਨ ਦੇ ਸਕਦਾ ਹੈ। ਆਈਐਮਏ ਨੇ ਸਾਰੇ ਸੂਬਿਆਂ ਨੂੰ ਲੋਕਾਂ ਦੀ ਭੀੜ ਨੂੰ ਰੋਕਣ ਦੀ ਅਪੀਲ ਕੀਤੀ ਹੈ ਤਾਂ ਕਿ ਤੀਜੀ ਲਹਿਰ ਨਾਲ ਨਜਿੱਠਿਆ ਜਾ ਸਕੇ।

ਹੋਰ ਪੜ੍ਹੋ: ਜਿਨ੍ਹਾਂ ਕਦੇ ਬੂਥ ਨਹੀਂ ਜਿਤਾਇਆ ਉਹ ਪੰਜਾਬ ਭਾਜਪਾ ਦੀ ਟੀਮ ਵਿਚ ਹਨ : ਅਨਿਲ ਜੋਸ਼ੀ