ਫਰੀਦਾਬਾਦ ਦੇ ਡੀਸੀਪੀ ਨੇ ਖੁਦ ਨੂੰ ਮਾਰੀ ਗੋਲੀ, 1 ਸਾਲ ਬਾਅਦ ਹੋਣਾ ਸੀ ਸੇਵਾਮੁਕਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਫਰੀਦਾਬਾਦ ਦੇ ਡਿਪਟੀ ਕਮਿਸ਼ਨਰ ਆਫ਼ ਪੁਲਿਸ ਵਿਕਰਮ ਕਪੂਰ ਨੇ ਗੋਲੀ ਮਾਰ...

DCP, Vikram Kapoor

ਫਰੀਦਾਬਾਦ: ਫਰੀਦਾਬਾਦ ਦੇ ਡਿਪਟੀ ਕਮਿਸ਼ਨਰ ਆਫ਼ ਪੁਲਿਸ ਵਿਕਰਮ ਕਪੂਰ ਨੇ ਗੋਲੀ ਮਾਰ ਕੇ ਆਤਮਹੱਤਿਆ ਕਰ ਲਈ ਹੈ।  ਕਪੂਰ ਨੇ ਆਪਣੇ ਘਰ ਵਿੱਚ ਹੀ ਖੁਦਕੁਸ਼ੀ ਕੀਤੀ। ਹੁਣ ਤੱਕ ਖੁਦਕੁਸ਼ੀ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ ਹੈ। ਪੁਲਿਸ ਨੇ ਫਿਲਹਾਲ ਮ੍ਰਿਤਕ ਸਰੀਰ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਘਟਨਾ ਸਥਾਨ ਦੀ ਫਰੇਂਸਿਕ ਜਾਂਚ ਹੋ ਰਹੀ ਹੈ। ਪਿਛਲੇ 2 ਸਾਲ ਤੋਂ ਉਹ ਫਰੀਦਾਬਾਦ ਵਿੱਚ ਪੋਸਟਡ ਸਨ ਅਤੇ ਇੱਕ ਸਾਲ ਬਾਅਦ ਹੀ ਉਨ੍ਹਾਂ ਦੀ ਰਿਟਾਇਰਮੇਂਟ ਸੀ।

 



 

 

ਇੰਗਰੂਮ ਵਿੱਚ ਹੀ ਡੀਸੀਪੀ ਕਪੂਰ ਨੇ ਕੀਤੀ ਸੀ ਆਤਮਹੱਤਿਆ

ਡੀਸੀਪੀ ਐਨਆਈਟੀ ਵਿਕਰਮ ਕਪੂਰ ਨੇ ਬੁੱਧਵਾਰ ਸਵੇਰੇ ਪੁਲਿਸ ਲਾਇਨ ਵਿੱਚ ਆਪਣੇ ਘਰ ‘ਤੇ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ ਹੈ। ਡੀਸੀਪੀ ਨੇ ਗੋਲੀ ਆਪਣੀ ਸਰਵਿਸ ਰਿਵਾਲਵਰ ਨਾਲ ਤੜਕੇ ਕਰੀਬ 5.45 ਵਜੇ ਮੁੰਹ ਦੇ ਅੰਦਰ ਮਾਰੀ ਹੈ, ਜੋ ਖੋਪੜੀ ਵਿੱਚੋ ਹੋ ਕੇ ਉੱਤੋਂ ਨਿਕਲੀ। ਉਸ ਸਮੇਂ ਉਨ੍ਹਾਂ ਦੀ ਪਤਨੀ ਬਾਥਰੂਮ ਵਿੱਚ ਸੀ। ਅਵਾਜ ਸੁਣ ਕੇ ਬਾਹਰ ਆਈ ਅਤੇ ਪਤੀ ਨੂੰ ਡਰਾਇਗਰੂਮ ਵਿੱਚ ਖੂਨ ਨਾਲ ਲਿਬੜਿਆ ਪਾਇਆ। 

ਪਿਛਲੇ 2 ਸਾਲ ਤੋਂ ਫਰੀਦਾਬਾਦ ਵਿੱਚ ਪੋਸਟਡ ਸਨ

ਪਤੀ ਨੂੰ ਇਸ ਹਾਲਤ ਵਿੱਚ ਦੇਖਣ ਤੋਂ ਬਾਅਦ ਉਨ੍ਹਾਂ ਨੇ ਬੇਟੇ ਅਰਜੁਨ ਨੂੰ ਜਗਾਇਆ। ਡੀਸੀਪੀ ਦੀ ਇੱਕ ਸਾਲ ਬਾਅਦ ਰਿਟਾਇਰਮੇਂਟ ਸੀ। ਘਰ ਉੱਤੇ ਫਰੇਂਸਿਕ ਟੀਮ ਜਾਂਚ ਕਰ ਰਹੀ ਹੈ। ਹੁਣ ਆਤਮਹੱਤਿਆ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ ਹੈ।  ਨਾ ਹੀ ਕੋਈ ਸੁਸਾਇਡ ਨੋਟ ਮਿਲਿਆ ਹੈ। ਵਿਕਰਮ ਕਪੂਰ ਮੂਲ ਰੂਪ ਤੋਂ ਅੰਬਾਲੇ ਦੇ ਰਹਿਣ ਵਾਲੇ ਸਨ ਅਤੇ ਹਰਿਆਣਾ ਪੁਲਿਸ ਵਿੱਚ ਇੰਸਪੈਕਟਰ ਦੇ ਅਹੁਦੇ ਉੱਤੇ ਭਰਤੀ ਹੋਏ ਸਨ। ਪ੍ਰਮੋਸ਼ਨ ਪਾ ਕੇ ਉਹ ਆਈਪੀਐਸ ਬਣ ਚੁੱਕੇ ਸਨ ਅਤੇ ਪਿਛਲੇ ਦੋ ਸਾਲ ਤੋਂ ਫਰੀਦਾਬਾਦ ਵਿੱਚ ਤੈਨਾਤ ਸਨ । 

ਪਿਛਲੇ ਸਾਲ ਕਾਨਪੁਰ SSP ਨੇ ਕੀਤੀ ਸੀ ਆਤਮਹੱਤਿਆ

ਪੁਲਿਸ ਅਧਿਕਾਰੀਆਂ ਅਤੇ ਸੀਨੀਅਰ ਅਧਿਕਾਰੀਆਂ ਦੀ ਆਤਮਹੱਤਿਆ ਦੇ ਕਈ ਕੇਸ ਪਿਛਲੇ ਕੁਝ ਸਾਲਾਂ ਵਿੱਚ ਸਾਹਮਣੇ ਆਏ ਹਨ। ਪਿਛਲੇ ਸਾਲ 5 ਸਤੰਬਰ ਨੂੰ ਕਾਨਪੁਰ ਤੋਂ ਐਸਐਸਪੀ ਸੁਰੇਂਦਰ ਕੁਮਾਰ ਨੇ ਵੀ ਘਰੇਲੂ ਵਿਵਾਦ ਤੋਂ ਬਾਅਦ ਜਹਿਰ ਖਾ ਕੇ ਆਪਣੀ ਜਾਨ  ਦੇ ਦਿੱਤੀ ਸੀ। ਪੁਲਿਸ ਫਿਲਹਾਲ ਡੀਸੀਪੀ ਦੇ ਆਤਮਹੱਤਿਆ ਦੇ ਕਾਰਨਾਂ ਦੀ ਪੜਤਾਲ ਕਰ ਰਹੀ ਹੈ।