ਪਤਨੀ ਦੀ ਖ਼ੁਦਕੁਸ਼ੀ ਤੋਂ ਦੁਖੀ ਵਿਅਕਤੀ ਨੇ ਬੇਟੇ ਦਾ ਗਲਾ ਘੁੱਟਣ ਮਗਰੋਂ ਖੁਦ ਵੀ ਲਗਾਈ ਫ਼ਾਂਸੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਘਟਨਾ ਲਗਭਗ ਤਿੰਨ ਦਿਨ ਪੁਰਾਣੀ

Uttar Pradesh : Husband-wife Commit Suicide In Banda

ਬਾਂਦਾ (ਉੱਤਰ ਪ੍ਰਦੇਸ਼) : ਬਾਂਦਾ ਨਾਲ ਲੱਗਦੇ ਹਮੀਰਪੁਰ ਜ਼ਿਲ੍ਹੇ ਦੇ ਰਾਠ ਕਸਬੇ 'ਚ ਅਪਣੀ ਪਤਨੀ ਦੀ ਖ਼ੁਦਕੁਸ਼ੀ ਤੋਂ ਦੁਖੀ ਇਕ ਵਿਅਕਤੀ ਨੇ ਅਪਣੇ ਡੇਢ ਸਾਲ ਦੇ ਬੇਟੇ ਦੀ ਗਲਾ ਘੁੱਟ ਕੇ ਹਤਿਆ ਕਰ ਦਿਤੀ ਅਤੇ ਖੁਦ ਵੀ ਫਾਂਸੀ ਲਗਾ ਕੇ ਖੁਦਕੁਸ਼ੀ ਕਰ ਲਈ। 

ਹਮੀਰਪੁਰ ਦੇ ਪੁਲਿਸ ਸੁਪਰਡੈਂਟ ਹੇਮਰਾਜ ਮੀਨਾ ਨੇ ਮੰਗਲਵਾਰ ਨੂੰ ਦਸਿਆ ਕਿ ਜ਼ਿਲ੍ਹੇ ਦੇ ਰਾਠ ਕਸਬੇ ਦੇ ਗੁਲਾਬ ਨਗਰ ਮੁਹੱਲੇ ਵਿਚ ਇਕ ਘਰ ਤੋਂ ਸੋਮਵਾਰ ਨੂੰ ਬ੍ਰਜੇਂਦਰ ਰਾਠੌੜ (31) ਅਤੇ ਉਸ ਦੀ ਪਤਨੀ ਗੀਤਾ (25) ਦੀ ਲਾਸ਼ ਫਾਂਸੀ ਨਾਲ ਲਟਕੀ ਹੋਈ ਮਿਲੀ, ਜਦਕਿ ਡੇਢ ਸਾਲ ਦੇ ਬੇਟੇ ਪਾਰਥ ਦੀ ਲਾਸ਼ ਜ਼ਮੀਨ 'ਤੇ ਪਈ ਸੀ। ਉਨ੍ਹਾਂ ਨੇ ਦਸਿਆ ਕਿ ਇਹ ਲਾਸ਼ਾਂ ਕਈ ਦਿਨ ਪੁਰਾਣੀਆਂ ਲੱਗ ਰਹੀਆਂ ਹਨ।

ਜਾਣਕਾਰੀ ਅਨੁਸਾਰ ਬੱਚੇ ਦੀ ਲਾਸ਼ ਚਾਦਰ ਨਾਲ ਢੱਕੀ ਸੀ ਅਤੇ ਉਸ ਦੇ ਉਪਰ ਇਕ ਸੁਸਾਈਡ ਨੋਟ ਰੱਖਿਆ ਸੀ, ਜਿਸ ਵਿਚ ਬ੍ਰਜੇਂਦਰ ਨੇ ਆਪਸੀ ਵਿਵਾਦ 'ਤੇ ਪਤਨੀ ਗੀਤਾ ਵਲੋਂ ਫ਼ਾਂਸੀ ਲਗਾਏ ਜਾਣ ਤੋਂ ਬਾਅਦ ਅਪਣੇ ਡੇਢ ਸਾਲ ਦੇ ਬੱਚੇ ਦੀ ਗਲਾ ਘੁੱਟ ਕੇ ਹਤਿਆ ਕਰ ਖੁਦ ਫ਼ਾਂਸੀ ਲਗਾ ਲੈਣ ਦੀ ਗੱਲ ਲਿਖੀ ਹੈ। ਮੀਨਾ ਨੇ ਦਸਿਆ ਕਿ ਨੋਟ ਦੇ ਅਖ਼ੀਰ ਵਿਚ ਬ੍ਰਜੇਂਦਰ ਨੇ ਖੁਦ ਨੂੰ 'ਕਾਤਲ' ਲਿਖਿਆ ਹੈ। 

ਸੋਮਵਾਰ ਨੂੰ ਜਦੋਂ ਬ੍ਰਜੇਂਦਰ ਦਾ ਚਚੇਰਾ ਭਰਾ ਉਸ ਨੂੰ ਮਿਲਣ ਉਸ ਦੇ ਘਰ ਗਿਆ, ਉਦੋਂ ਘਟਨਾ ਦਾ ਖੁਲਾਸਾ ਹੋਇਆ। ਉਨ੍ਹਾਂ ਨੇ ਦਸਿਆ ਕਿ ਲਾਸ਼ਾਂ ਸੜ ਚੁਕੀਆਂ ਸਨ, ਜਿਸ ਤੋਂ ਲੱਗਦਾ ਹੈ ਕਿ ਘਟਨਾ ਲਗਭਗ ਤਿੰਨ ਦਿਨ ਪੁਰਾਣੀ ਹੈ। ਪੋਸਟਮਾਰਟਮ ਕਰਵਾਉਣ ਤੋਂ ਬਾਅਦ ਤਿੰਨੇਂ ਲਾਸ਼ਾਂ ਪਰਵਾਰਕ ਮੈਂਬਰਾਂ ਨੂੰ ਸੌਂਪ ਦਿਤੀਆਂ ਗਈਆਂ ਹਨ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।