ਟ੍ਰੇਨ 'ਤੇ ਬਿਨਾਂ ਵੀਜ਼ਾ-ਪਾਸਪੋਰਟ ਤੋਂ ਕਰ ਸਕੋਗੇ ਇਸ ਗੁਆਂਢੀ ਦੇਸ਼ ਦੀ ਯਾਤਰਾ 

ਏਜੰਸੀ

ਖ਼ਬਰਾਂ, ਰਾਸ਼ਟਰੀ

ਪਹਿਲੀ ਵਾਰ  ਦੋਵਾਂ ਦੇਸ਼ਾਂ ਦੀ ਸੀਮਾ ਦੇ ਆਰ ਪਾਰ ਮੁਸਾਫ਼ਿਰ ਸਿੱਧੇ ਟ੍ਰੇਨ ਤੋਂ ਯਾਤਰਾ ਕਰ ਸਕਣਗੇ।

India nepal train will start from jainagar bihar to kurtha

ਨਵੀਂ ਦਿੱਲੀ: ਭਾਰਤ ਅਤੇ ਨੇਪਾਲ ਵਿਚਕਾਰ ਜਲਦ ਹੀ ਰੇਲ ਸੇਵਾ ਸ਼ੁਰੂ ਹੋਣ ਵਾਲੀ ਹੈ। ਇਹ ਟ੍ਰੇਨ ਬਿਹਾਰ ਦੇ ਜੈਨਗਰ ਤੋਂ ਨੇਪਾਲ ਦੇ ਕੁਰਥਾ ਤਕ ਬ੍ਰਾਡ ਗੇਜ ਲਾਈਨ ਤੇ ਚਲਣ ਵਾਲੀ ਹੈ। ਕੁਰਥਾ ਸਟੇਸ਼ਨ ਨੇਪਾਲ ਦੇ ਧਨੁਸ਼ਾ ਜ਼ਿਲ੍ਹੇ ਵਿਚ ਹੈ ਜੋ ਜਨਕਪੁਰ ਜ਼ੋਨ ਵਿਚ ਆਉਂਦਾ ਹੈ। ਪਹਿਲੀ ਵਾਰ  ਦੋਵਾਂ ਦੇਸ਼ਾਂ ਦੀ ਸੀਮਾ ਦੇ ਆਰ ਪਾਰ ਮੁਸਾਫ਼ਿਰ ਸਿੱਧੇ ਟ੍ਰੇਨ ਤੋਂ ਯਾਤਰਾ ਕਰ ਸਕਣਗੇ। ਇਹ ਰੇਲ ਯਾਤਰਾ ਕਰੀਬ 33 ਕਿਲੋਮੀਟਰ ਦੀ ਹੋਵੇਗੀ।

ਇਸ ਦੇ ਲਈ ਬਿਹਾਰ ਦੇ ਜੈਨਗਰ ਵਿਚ ਇਕ ਨਵਾਂ ਸਟੇਸ਼ਨ ਵੀ ਤਿਆਰ ਕੀਤਾ ਗਿਆ ਹੈ। ਇਸ ਭਾਰਤ ਨੇਪਾਲ ਰੇਲਗੱਡੀ ਵਿਚ ਯਾਤਰਾ ਕਰਨ ਲਈ ਮੁਸਾਫ਼ਿਰਾਂ ਨੂੰ ਵੀਜ਼ਾ ਜਾਂ ਪਾਸਪੋਰਟ ਦੀ ਜ਼ਰੂਰਤ ਨਹੀਂ ਪਵੇਗੀ। ਇਸ ਰੇਲ ਸੇਵਾ ਨੂੰ ਸ਼ੁਰੂ ਕਰਨ ਲਈ ਭਾਰਤ ਅਤੇ ਨੇਪਾਲ ਵਿਚ ਆਖਰੀ ਦੌਰ ਦੀ ਗੱਲਬਾਤ ਚਲ ਰਹੀ ਹੈ। ਉਮੀਦ ਜਤਾਈ ਜਾ ਰਹੀ ਹੈ ਕਿ ਇਕ ਮਹੀਨੇ ਦੇ ਅੰਦਰ ਇਹ ਰੇਲ ਸੇਵਾ ਸ਼ੁਰੂ ਹੋ ਜਾਵੇਗੀ। ਇਸ ਰੇਲ ਰੂਟ ਤੇ ਯਾਤਰੀ ਟ੍ਰੇਨ ਅਤੇ ਮਾਲਗੱਡੀ ਦੋਵੇਂ ਚਲਾ ਸਕਦੇ ਹਨ।

ਇਸ ਰੇਲ ਰੂਟ ਨੂੰ ਨੇਪਾਲ ਦੇ ਬਦਰੀਬਾਸ ਤਕ ਲੈ ਜਾਣ ਲਈ ਨਵੀਂ ਪਟੜੀ ਵਿਛਾਉਣ ਦਾ ਕੰਮ ਵੀ ਚਲ ਰਿਹਾ ਹੈ। ਇਸ ਵਿਚ 3 ਕਿਲੋਮੀਟਰ ਰੇਲ ਲਾਈਨ ਬਿਹਾਰ ਵਿਚ ਜਦਕਿ ਕਰੀਬ 66 ਕਿਲੋਮੀਟਰ ਰੇਲ ਲਾਈਨ ਨੇਪਾਲ ਦੀ ਸੀਮਾ ਵਿਚ ਹੋਵੇਗੀ। ਉਮੀਦ ਜਤਾਈ ਜਾ ਰਹੀ ਹੈ ਕਿ ਇਸ ਲਾਈਨ ਦੇ ਵਿਸਤਾਰ ਦਾ ਕੰਮ ਇਸ ਸਾਲ ਦੇ ਅੰਤ ਤਕ ਪੂਰਾ ਕਰ ਲਿਆ ਜਾਵੇਗਾ।

ਸੂਤਰਾਂ ਮੁਤਾਬਕ ਜੈਨਗਰ ਬਦਰੀਬਾਸ ਰੇਲ ਲਾਈਨ ਨੂੰ ਲੈ ਕੇ ਅਗਲੇ ਹਫ਼ਤੇ 21-22 ਅਗਸਤ ਨੂੰ ਕਾਠਮਾਂਡੂ ਵਿਚ ਇਕ ਬੈਠਕ ਵੀ ਹੋਣ ਵਾਲੀ ਹੈ। ਇਸ ਵਿਚ ਨੇਪਾਲ ਸਰਕਾਰ, ਭਾਰਤੀ ਰੇਲ ਅਤੇ ਭਾਰਤ ਦੇ ਵਿਦੇਸ਼ ਵਿਭਾਗ ਦੇ ਅਧਿਕਾਰੀ ਮੌਜੂਦ ਰਹਿਣਗੇ। ਭਾਰਤ ਵੱਲੋਂ ਨੇਪਾਲ ਵਿਚ ਭਾਰਤੀ ਰੇਲ ਦ ਵਿਸਤਾਰ ਜਿੱਥੇ ਭਾਰਤ ਨੇਪਾਲ ਸਬੰਧਾਂ ਨੂੰ ਹੋਰ ਮਜ਼ਬੂਤ ਬਣਾਵੇਗਾ ਉੱਥੇ ਹੀ ਇਹ ਨੇਪਾਲ ਵਿਚ ਚੀਨ ਦੇ ਦਖ਼ਲ ਨੂੰ ਵੀ ਘਟ ਕਰੇਗਾ। ਚੀਨ ਲਗਾਤਾਰ ਨੇਪਾਲ ਵਿਚ ਚੀਨ ਰੇਲਵੇ ਦੇ ਦਖ਼ਲ ਅਤੇ ਵਿਸਤਾਰ ਦੀ ਕੋਸ਼ਿਸ਼ ਵਿਚ ਲੱਗਿਆ ਹੈ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।