ਭਾਰਤ ਵਿਚ ਪਹਿਲੀ ਵਾਰ ਨਦੀ ਹੇਠਾਂ ਦੌੜੇਗੀ ਟਰੇਨ, ਰੇਲ ਮੰਤਰੀ ਨੇ ਸ਼ੇਅਰ ਕੀਤੀ ਵੀਡੀਓ

ਏਜੰਸੀ

ਖ਼ਬਰਾਂ, ਰਾਸ਼ਟਰੀ

ਦੇਸ਼ ਵਿਚ ਜਲਦ ਹੀ ਪਹਿਲੀ ਵਾਰ ਕਿਸੇ ਨਦੀ ਦੇ ਹੇਠੋਂ ਮੈਟਰੋ ਟਰੇਨ ਗੁਜ਼ਰੇਗੀ।

India's first underwater rail tunnel

ਨਵੀਂ ਦਿੱਲੀ: ਦੇਸ਼ ਵਿਚ ਜਲਦ ਹੀ ਪਹਿਲੀ ਵਾਰ ਕਿਸੇ ਨਦੀ ਦੇ ਹੇਠੋਂ ਮੈਟਰੋ ਟਰੇਨ ਗੁਜ਼ਰੇਗੀ। ਕੋਲਕਾਤਾ ਦੀ ਹੁਗਲੀ ਨਦੀ ਦੇ ਹੇਠੋਂ ਇਹ ਟਰੇਨ ਗੁਜ਼ਰੇਗੀ, ਜਿਸ ਦਾ ਕੰਮ ਲਗਭਗ ਪੂਰਾ ਹੋ ਚੁੱਕਾ ਹੈ ਅਤੇ ਜਲਦ ਹੀ ਇਸ ਦੀ ਸ਼ੁਰੂਆਤ ਹੋ ਜਾਵੇਗੀ। ਇਹ ਸੁਰੰਗ 520 ਮੀਟਰ ਲੰਬੀ ਅਤੇ ਲਗਭਗ 30 ਮੀਟਰ ਡੂੰਗੀ ਹੈ। ਨਦੀ ਦੇ ਹੇਠੋਂ ਹੋ ਕੇ ਜਾਣ ਵਾਲੀ ਮੈਟਰੋ ਨੂੰ ਇਹ ਸੁਰੰਗ ਪਾਰ ਕਰਨ ਵਿਚ ਕੁੱਲ 60 ਸੈਕਿੰਡ ਦਾ ਸਮਾਂ ਲੱਗੇਗਾ।

ਰੇਲ ਮੰਤਰੀ ਪੀਊਸ਼ ਗੋਇਲ ਨੇ ਇਕ ਵੀਡੀਓ ਟਵੀਟ ਕੀਤੀ ਹੈ ਅਤੇ ਦੱਸਿਆ ਹੈ ਕਿ ਜਲਦ ਹੀ ਇਹ ਟਰੇਨ ਚੱਲੇਗੀ। ਪੀਊਸ਼ ਗੋਇਲ ਨੇ ਵੀਡੀਓ ਟਵੀਟ ਕਰਦੇ ਹੋਏ ਲਿਖਿਆ ਹੈ ਕਿ, ‘ਭਾਰਤ ਦੀ ਪਹਿਲੀ ਅੰਡਰ ਵਾਟਰ ਟਰੇਨ ਜਲਦ ਹੀ ਕੋਲਕਾਤਾ ਵਿਚ ਹੁਗਲੀ ਨਦੀਂ ਦੇ ਹੇਠੋਂ ਚੱਲਣੀ ਸ਼ੁਰੂ ਹੋਵੇਗੀ। ਸ਼ਾਨਦਾਰ ਇੰਜੀਨੀਅਰਿੰਗ ਦੀ ਉਦਾਹਰਣ ਇਹ ਟਰੇਨ ਦੇਸ਼ ਵਿਚ ਲਗਾਤਾਰ ਹੋ ਰਹੇ ਵਿਕਾਸ ਦਾ ਪ੍ਰਤੀਕ ਹੈ। ਇਸ ਦੇ ਬਣਨ ਨਾਲ ਕੋਲਕਾਤਾ ਵਾਸੀਆਂ ਨੂੰ ਸਹੂਲਤਾਂ ਅਤੇ ਦੇਸ਼ ਨੂੰ ਮਾਣ ਮਹਿਸੂਸ ਹੋਵੇਗਾ’।

 


 

ਵੀਡੀਓ ਵਿਚ ਦੱਸਿਆ ਗਿਆ ਹੈ ਕਿ ਪਹਿਲੀ ਅੰਡਰ ਵਾਟਰ ਕੋਲਕਾਤਾ ਮੈਟਰੋ ਸਾਲਟ ਲੇਕ ਸੈਕਟਰ ਤੋਂ ਹਾਵੜਾ ਮੈਦਾਨ ਤੱਕ ਯਾਤਰਾ ਕਰਨ ਲਈ ਤਕਰੀਬਨ ਤਿਆਰ ਹੈ। 2 ਫੇਜ਼ਾਂ ਵਿਚ ਵੰਡੀ ਇਸ ਲਾਈਨ ਵਿਚ ਫੈਜ਼ 1 ਨੂੰ ਜਲਦ ਹੀ ਆਮ ਲੋਕਾਂ ਲਈ ਚਾਲੂ ਕਰ ਦਿੱਤਾ ਜਾਵੇਗਾ। ਕੋਲਕਾਤਾ ਵਾਸੀਆਂ ਲਈ ਇਹ ਬੇਹੱਦ ਰਾਹਤ ਵਾਲਾ ਕਦਮ ਹੈ।

ਅੰਡਰ ਵਾਟਰ ਟਰੇਨ ਨੂੰ ਪਾਣੀ ਤੋਂ ਬਚਾਉਣ ਲਈ ਚਾਰ ਉੱਚ ਪੱਧਰੀ ਸੁਰੱਖਿਆ ਕਵਚ ਲਗਾਏ ਗਏ ਹਨ। ਇਹ 520 ਮੀਟਰ ਲੰਬੀ ਦੋਹਰੀ ਸੁਰੰਗ ਹੈ, ਜਿਸ ਵਿਚ ਇਕ ਪੂਰਬ ਵੱਲ ਜਦਕਿ ਦੂਜੀ ਪੱਛਮ ਵੱਲ ਜਾਣ ਵਾਲੀ ਹੈ। ਇਸ ਦਾ ਨਿਰਮਾਣ ਨਦੀ ਦੇ ਤਲ ਤੋਂ 30 ਮੀਟਰ ਹੇਠਾਂ ਕੀਤਾ ਗਿਆ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।