ਯੂਪੀ ਦੀਆਂ ਸੜਕਾਂ ‘ਤੇ ਨਮਾਜ਼ ਅਤੇ ਆਰਤੀ ਕਰਨ ‘ਤੇ ਲੱਗੀ ਰੋਕ

ਏਜੰਸੀ

ਖ਼ਬਰਾਂ, ਰਾਸ਼ਟਰੀ

ਉੱਤਰ ਪ੍ਰਦੇਸ਼ ਪੁਲਿਸ ਨੇ ਸੂਬੇ ਵਿਚ ਸੜਕਾਂ ‘ਤੇ ਆਰਤੀ ਕਰਨ ਜਾਂ ਨਮਾਜ਼ ਪੜ੍ਹਨ ‘ਤੇ ਰੋਕ ਲਗਾ ਦਿੱਤੀ ਹੈ।

UP Police bans offering namaz on roads

ਲਖਨਊ: ਉੱਤਰ ਪ੍ਰਦੇਸ਼ ਪੁਲਿਸ ਨੇ ਸੂਬੇ ਵਿਚ ਸੜਕਾਂ ‘ਤੇ ਆਰਤੀ ਕਰਨ ਜਾਂ ਨਮਾਜ਼ ਪੜ੍ਹਨ ‘ਤੇ ਰੋਕ ਲਗਾ ਦਿੱਤੀ ਹੈ। ਪੁਲਿਸ ਡੀਜੀਪੀ ਓਪੀ ਸਿੰਘ ਨੇ ਇਹ ਆਦੇਸ਼ ਦਿੱਤਾ ਹੈ। ਓਪੀ ਸਿੰਘ ਮੁਤਾਬਕ ਜਨਤਕ ਥਾਵਾਂ ‘ਤੇ ਅਜਿਹਾ ਕੁੱਝ ਵੀ ਨਾ ਕਰਨ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ, ਜਿਸ ਨਾਲ ਆਵਾਜਾਈ ਅਤੇ ਆਮ ਜਨ-ਜੀਵਨ ਪ੍ਰਭਾਵਿਤ ਹੋਵੇ।

ਡੀਜੀਪੀ ਸਿੰਘ ਨੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਕਿਹਾ ਕਿ ਧਾਰਮਕ ਸਥਾਨਾਂ ‘ਤੇ ਜਦੋਂ ਵੀ ਨਮਾਜ਼ ਜਾਂ ਆਰਤੀ ਦਾ ਪ੍ਰਬੰਧ ਹੋਵੇ ਤਾਂ ਉਸ ਸਮੇਂ ਕੋਈ ਵੀ ਵਿਅਕਤੀ ਸੜਕਾਂ ‘ਤੇ ਨਹੀਂ ਆਉਣਾ ਚਾਹੀਦਾ ਤਾਂ ਜੋ ਆਵਾਜਾਈ ਵਿਚ ਕੋਈ ਵੀ ਰੁਕਾਵਟ ਨਾ ਪੈਦਾ ਹੋ ਸਕੇ। ਉਹਨਾਂ ਕਿਹਾ ਕਿ ਇਹ ਨਿਰਦੇਸ਼ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿਚ ਲਾਗੂ ਹੋਣਗੇ।

ਉਹਨਾਂ ਕਿਹਾ ਹੈ ਕਿ ਪੀਸ ਕਮੇਟੀ ਦੀ ਮੀਟਿੰਗ ਬੁਲਾ ਕੇ ਆਪਸੀ ਸਦਭਾਵਨਾ ਦਾ ਵਾਤਾਵਰਣ ਬਣਾ ਕੇ ਇਸ ਪ੍ਰਕਾਰ ਦੀ ਕਾਰਵਾਈ ਸ਼ੁਰੂ ਕੀਤੀ ਜਾਵੇ। ਉਹਨਾਂ ਕਿਹਾ ਕਿ ਉਹਨਾਂ ਨੂੰ ਆਸ ਹੈ ਕਿ ਉਹਨਾਂ ਦਾ ਪ੍ਰਯੋਗ ਸਫ਼ਲ ਹੋਵੇਗਾ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਸੂਬੇ ਦੇ ਅਲੀਗੜ੍ਹ ਅਤੇ ਮੇਰਠ ਜ਼ਿਲ੍ਹੇ ਵਿਚ ਪੁਲਿਸ ਪ੍ਰਸ਼ਾਸਨ ਨੇ ਸਖ਼ਤ ਰੁਖ ਅਪਣਾਉਂਦੇ ਹੋਏ ਸੜਕਾਂ ‘ਤੇ ਧਾਰਮਕ ਆਯੋਜਨਾਂ ‘ਤੇ ਰੋਕ ਲਗਾ ਦਿੱਤੀ ਸੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।