ਨਮਾਜ਼ ‘ਤੇ ਭਾਜਪਾ ਦਾ ਵਿਰੋਧ, ਸੜਕਾਂ ‘ਤੇ ਕੀਤਾ ਹਨੂੰਮਾਨ ਚਾਲੀਸਾ ਦਾ ਪਾਠ

ਏਜੰਸੀ

ਖ਼ਬਰਾਂ, ਰਾਸ਼ਟਰੀ

ਭਾਜਪਾ ਯੁਵਾ ਮੋਰਚਾ ਦੇ ਪ੍ਰਧਾਨ ਦਾ ਕਹਿਣਾ ਹੈ ਕਿ ਜਦੋਂ ਇਕ ਧਰਮ ਦੇ ਲੋਕ ਰਸਤਾ ‘ਤੇ ਬੈਠ ਕੇ ਨਮਾਜ਼ ਪੜ੍ਹ ਸਕਦੇ ਹਨ ਤਾਂ ਅਸੀਂ ਹਨੂੰਮਾਨ ਚਾਲੀਸਾ ਕਿਉਂ ਨਹੀਂ?

Namaz

ਕੋਲਕਾਤਾ: ਪੱਛਮੀ ਬੰਗਾਲ ਵਿਚ ਤ੍ਰਿਣਮੂਲ ਕਾਂਗਰਸ ਅਤੇ ਭਾਜਪਾ ਵਿਚਕਾਰ ਚਲ ਰਹੀ ਸਿਆਸੀ ਜੰਗ ਹੁਣ ਧਾਰਮਕ ਰੰਗ ਲੈਂਦੀ ਜਾ ਰਹੀ ਹੈ। ਹਾਵੜਾ ਦੇ ਬਾਲੀਖਾਲ ਦੇ ਨੇੜੇ ਮੰਗਲਵਾਰ ਦੇਰ ਰਾਤ ਭਾਜਪਾ ਯੁਵਾ ਮੋਰਚਾ ਦੇ ਪ੍ਰਧਾਨ ਓਮ ਪ੍ਰਕਾਸ਼ ਅਤੇ ਪ੍ਰਿਅੰਕਾ ਸ਼ਰਮਾ ਦੀ ਅਗਵਾਈ ਵਿਚ ਸੈਂਕੜੇ ਲੋਕਾਂ ਨੇ ਹਨੂੰਮਾਨ ਚਾਲੀਸਾ ਦਾ ਪਾਠ ਕੀਤਾ। ਭਾਜਪਾ ਦੇ ਇਸ ਹਨੂੰਮਾਨ ਚਾਲੀਸਾ ਪਾਠ ਦੇ ਕਾਰਨ ਕਈ ਘੰਟਿਆਂ ਤੱਕ ਰਸਤਾ ਬੰਦ ਰਿਹਾ ਅਤੇ ਲੋਕਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।

ਇਸ ‘ਤੇ ਭਾਜਪਾ ਯੁਵਾ ਮੋਰਚਾ ਦੇ ਪ੍ਰਧਾਨ ਓਮ ਪ੍ਰਕਾਸ਼ ਦਾ ਕਹਿਣਾ ਹੈ ਕਿ ਜਦੋਂ ਇਕ ਧਰਮ ਦੇ ਲੋਕ ਸ਼ੁੱਕਰਵਾਰ ਦੇ ਦਿਨ ਰਸਤਾ ‘ਤੇ ਬੈਠ ਕੇ ਨਮਾਜ਼ ਪੜ੍ਹ ਸਕਦੇ ਹਨ ਤਾਂ ਅਸੀਂ ਹਨੂੰਮਾਨ ਚਾਲੀਸਾ ਕਿਉਂ ਨਹੀਂ? ਹੁਣ ਹਾਵੜਾ ਵਿਚ ਹਰੇਕ ਮੰਗਲਵਾਰ ਨੂੰ ਵੱਖ ਵੱਖ ਥਾਵਾਂ ‘ਤੇ ਹਨੁਮਾਨ ਚਾਲੀਸਾ ਪੜ੍ਹੀ ਜਾਵੇਗੀ। ਦੱਸ ਦਈਏ ਕਿ ਲੋਕ ਸਭਾ ਚੋਣਾਂ ਤੋਂ ਬਾਅਦ ਹੀ ਭਾਜਪਾ ਅਤੇ ਤ੍ਰਿਣਮੂਲ ਕਾਂਗਰਸ ਵਿਚ ਸਿਆਸੀ ਜੰਗ ਚੱਲ ਰਹੀ ਹੈ।

 


 

ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਇਹ ਜੰਗ ਧਾਰਮਕ ਹੋ ਗਈ ਹੈ। ਹਾਲ ਹੀ ਵਿਚ ਇੱਥੇ ਬਾਂਕੁਰਾ ਜ਼ਿਲ੍ਹੇ ਵਿਚ ਪੁਲਿਸ ਫਾਇਰਿੰਗ ਵਿਚ ਇਕ ਸਕੂਲੀ ਵਿਦਿਆਰਥਣ ਅਤੇ ਦੋ ਭਾਜਪਾ ਕਰਮਚਾਰੀ ਜ਼ਖਮੀ ਹੋ ਗਏ ਸਨ। ਭਾਜਪਾ ਦਾ ਇਲਜ਼ਾਮ ਹੈ ਕਿ ਇਲਾਕੇ ਵਿਚ ਜੈ ਸ੍ਰੀ ਰਾਮ ਦਾ ਨਾਅਰਾ ਲਗਾਉਣ ਤੋ ਬਾਅਦ ਪੁਲਿਸ ਫਾਇਰਿੰਗ ਵਿਚ ਉਹਨਾਂ ਦੇ ਦੋ ਕਰਮਚਾਰੀ ਜ਼ਖਮੀ ਹੋ ਗਏ। ਜਦਕਿ 14 ਸਾਲ ਦਾ ਇਕ ਲੜਕਾ ਵੀ ਜ਼ਖਮੀ ਹੋਇਆ ਹੈ।