ਯੂਪੀ ਦੇ 2 ਆਸਰਾ ਘਰ ਤੋਂ 24 ਬੱਚੇ ਲਾਪਤਾ, ਵਾਰਾਣਸੀ ਅਤੇ ਮੀਰਜਾਪੁਰ ਦੇ ਡੀਐਮ ਤੋਂ ਰਿਪੋਰਟ ਤਲਬ
ਦੇਵਰਿਆ ਦੇ ਆਸਰਾ ਘਰ ਵਿਚ ਯੋਨ ਸ਼ੋਸ਼ਣ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਹੁਣ ਯੂਪੀ ਵਿਚ ਦੋ ਆਸਰਾ ਘਰ ਤੋਂ 24 ਬੱਚੇ ਲਾਪਤਾ ਦੱਸੇ ਜਾ ਰਹੇ ਹਨ। ਪੀਐਮ ਮੋਦੀ ਦੇ ਸੰਸਦੀ...
ਵਾਰਾਣਸੀ : ਦੇਵਰਿਆ ਦੇ ਆਸਰਾ ਘਰ ਵਿਚ ਯੋਨ ਸ਼ੋਸ਼ਣ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਹੁਣ ਯੂਪੀ ਵਿਚ ਦੋ ਆਸਰਾ ਘਰ ਤੋਂ 24 ਬੱਚੇ ਲਾਪਤਾ ਦੱਸੇ ਜਾ ਰਹੇ ਹਨ। ਪੀਐਮ ਮੋਦੀ ਦੇ ਸੰਸਦੀ ਖੇਤਰ ਵਾਰਾਣਸੀ ਵਿਚ ਵੀ ਸ਼ੈਲਟਰ ਹੋਮ ਤੋਂ ਬੱਚੇ ਲਾਪਤਾ ਹਨ। ਰਾਜ ਦੇ ਦੋ ਵਿਸ਼ੇਸ਼ ਸਹਾਰਾ ਥਾਵਾਂ - ਵਾਰਾਣਸੀ ਦੇ ਲਕਸ਼ਮੀ ਬੱਚਾ ਘਰ ਅਤੇ ਮੀਰਜਾਪੁਰ ਦੇ ਮਹਾਦੇਵ ਬੱਚਾ ਘਰ ਵਿਚ ਬੱਚਿਆਂ ਦੇ ਲਾਪਤਾ ਹੋਣ ਦੇ ਖੁਲਾਸੇ ਤੋਂ ਬਾਅਦ ਹੜਕੰਪ ਮੱਚ ਗਿਆ ਹੈ। ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰਾਲਾ ਨੇ ਇਸ ਮਾਮਲੇ ਨੂੰ ਧਿਆਨ ਵਿਚ ਰਖਦੇ ਹੋਏ 15 ਸਤੰਬਰ ਤੱਕ ਰਿਪੋਰਟ ਤਲਬ ਕੀਤੀ ਹੈ,
ਜਿਸ ਤੋਂ ਬਾਅਦ ਦੋਹਾਂ ਜਿਲ੍ਹਿਆਂ ਦੇ ਡੀਐਮ ਨੇ ਘਟਨਾ ਦੀ ਜਾਂਚ ਦੇ ਆਦੇਸ਼ ਦਿਤੇ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਮੰਤਰਾਲਾ ਨੇ ਸੈਂਟਰਲ ਅਡਾਪਸ਼ਨ ਰਿਸਾਰਸ ਏਜੰਸੀ (ਸੀਏਆਰਏ) ਦੇ ਚਾਇਲਡ ਅਡਾਪਸ਼ਨ ਰਿਸਾਰਸ ਇਨਫਰਮੇਸ਼ਨ ਐਂਡ ਗਾਇਡੈਂਸ ਸਿਸਟਮ (ਕੇਰਿੰਗਸ) ਨੂੰ ਮਿਲੇ 3 ਸਾਲ ਦੇ ਵੇਰਵੇ ਤੋਂ ਬਾਅਦ ਇਹ ਕਦਮ ਚੁੱਕਿਆ ਹੈ। ਸੰਸਥਾ ਦੀ ਰਿਪੋਰਟ ਵਿਚ ਖੁਲਾਸਾ ਹੋਇਆ ਸੀ ਕਿ ਵਾਰਾਣਸੀ ਵਿਚ 7 ਅਤੇ ਮੀਰਜਾਪੁਰ ਵਿਚ 17 ਬੱਚਿਆਂ ਨੂੰ ਨਾ ਤਾਂ ਅਡਾਪਟ ਕੀਤਾ ਗਿਆ ਅਤੇ ਨਹੀਂ ਹੀ ਉਹ ਇਸ ਸ਼ੈਲਟਰ ਹੋਮ ਵਿਚ ਪਾਏ ਗਏ।
ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰਾਲਾ ਵਿਚ ਵਧੀਕ ਸਕੱਤਰ ਅਜੇ ਤੀਰਕੇ ਨੇ ਯੂਪੀ ਦੀ ਬਾਲ ਵਿਕਾਸ ਵਿਭਾਗ ਦੀ ਚੀਫ ਸਕੱਤਰ ਰੇਣੁਕਾ ਕੁਮਾਰ ਨੂੰ 21 ਅਗਸਤ ਨੂੰ ਇਕ ਪੱਤਰ ਲਿਖਿਆ। ਇਸ ਵਿਚ ਉਨ੍ਹਾਂ ਨੇ ਕਿਹਾ ਕਿ ਲਕਸ਼ਮੀ ਬੱਚਾ ਘਰ ਦੇ 3 ਸਾਲਾਂ ਦੇ ਮਿਲੇ ਵੇਰਵੇ ਤੋਂ ਪਤਾ ਚਲਿਆ ਹੈ ਕਿ 15 ਬੱਚੀਆਂ ਨੂੰ ਇੱਥੇ ਲਿਆਇਆ ਗਿਆ ਪਰ ਇਸ ਦੌਰਾਨ ਕੋਈ ਅਡਾਪਸ਼ਨ ਨਹੀਂ ਹੋਇਆ। ਮੰਤਰਾਲਾ ਦੇ ਖੱਤ ਵਿਚ ਕਿਹਾ ਗਿਆ ਹੈ ਕਿ ਕੇਅਰਿੰਗਸ ਮੁਤਾਬਕ ਇਸ ਸ਼ੈਲਟਰ ਹੋਮ ਵਿਚ 16 ਅਪ੍ਰੈਲ ਨੂੰ 8 ਬੱਚੇ ਮਿਲੇ ਸਨ, ਜਦੋਂ ਕਿ ਇਥੇ ਨਹੀਂ ਪਾਏ ਗਏ ਬਾਕੀ 7 ਬੱਚਿਆਂ ਦਾ ਕੋਈ ਰਿਕਾਰਡ ਨਹੀਂ ਸੀ।
ਇਸੇ ਤਰ੍ਹਾਂ ਮੀਰਜਾਪੁਰ ਦੇ ਮਹਾਦੇਵ ਬੱਚਾ ਘਰ ਨੇ ਦਿਖਾਇਆ ਕਿ ਉਥੇ 38 ਬੱਚੇ ਐਡਮਿਟ ਹੋਏ, ਜਦ ਕਿ ਇਸ ਦੌਰਾਨ 15 ਬੱਚਿਆਂ ਨੂੰ ਅਡਾਪਟ ਕੀਤਾ ਗਿਆ। 16 ਅਪ੍ਰੈਲ ਨੂੰ ਇਥੇ 6 ਬੱਚੇ ਮੌਜੂਦ ਮਿਲੇ। ਪੱਤਰ ਵਿਚ ਕਿਹਾ ਗਿਆ ਹੈ ਕਿ ਬਾਕੀ 17 ਬੱਚਿਆਂ ਦੇ ਬਾਰੇ ਵਿਚ ਨਾ ਤਾਂ ਕੋਈ ਵੇਰਵਾ ਮਿਲਿਆ ਹੈ ਅਤੇ ਨਾ ਹੀ ਉਹ ਬੱਚਾ ਘਰ ਵਿਚ ਪਾਏ ਗਏ।