ਧਾਰਾ 35ਏ 'ਤੇ ਚਰਚਾ ਲਈ ਸੱਦੀ ਸਰਬਪਾਰਟੀ ਬੈਠਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜੰਮੂ-ਕਸ਼ਮੀਰ 'ਚ ਧਾਰਾ 35ਏ ਅਤੇ ਸੂਬੇ 'ਚ ਸਿਆਸੀ ਤੇ ਸੁਰੱਖਿਆ ਸਥਿਤੀ ਲਈ ਪੈਦਾ ਕਾਨੂੰਨੀ ਚੁਨੌਤੀ 'ਤੇ ਚਰਚਾ ਲਈ ਨੈਸ਼ਨਲ ਕਾਨਫ਼ਰੰਸ............

Farooq Abdullah

ਸ੍ਰੀਨਗਰ : ਜੰਮੂ-ਕਸ਼ਮੀਰ 'ਚ ਧਾਰਾ 35ਏ ਅਤੇ ਸੂਬੇ 'ਚ ਸਿਆਸੀ ਤੇ ਸੁਰੱਖਿਆ ਸਥਿਤੀ ਲਈ ਪੈਦਾ ਕਾਨੂੰਨੀ ਚੁਨੌਤੀ 'ਤੇ ਚਰਚਾ ਲਈ ਨੈਸ਼ਨਲ ਕਾਨਫ਼ਰੰਸ ਨੇ ਵੀਰਵਾਰ ਨੂੰ ਇੱਥੇ ਸਰਬਪਾਰਟੀ ਬੈਠਕ ਸੱਦੀ। ਇਹ ਬੈਠਕ ਅਜਿਹੇ ਸਮੇਂ ਸੱਦੀ ਗਈ ਜਦੋਂ ਸੂਬਾ ਪ੍ਰਸ਼ਾਸਨ ਨੇ ਇਕ ਦਿਨ ਪਹਿਲਾਂ ਹੀ ਸਪੱਸ਼ਟ ਕੀਤਾ ਸੀ ਕਿ ਨੈਸ਼ਨਲ ਕਾਨਫ਼ਰੰਸ (ਐਨ.ਸੀ.) ਅਤੇ ਪੀਪਲਜ਼ ਡੈਮਕ੍ਰੇਟਿਕ ਪਾਰਟੀ (ਪੀ.ਡੀ.ਪੀ.) ਵਲੋਂ ਬਾਈਕਾਟ ਦੇ ਐਲਾਨ ਕੀਤੇ ਜਾਣ ਦੇ ਬਾਵਜੂਦ ਪੰਚਾਇਤ ਅਤੇ ਸ਼ਹਿਰੀ ਸਕਾਨਕ ਸੰਸਥਾਵਾਂ (ਯੂ.ਐਲ.ਬੀ.) ਚੋਣਾਂ ਨੀਅਤ ਪ੍ਰੋਗਰਾਮ ਅਨੁਸਾਰ ਹੀ ਹੋਣਗੀਆਂ।

ਐਨ.ਸੀ. ਦੇ ਪ੍ਰਧਾਨ ਫ਼ਾਰੂਕ ਅਬਦੁੱਲਾ ਨੇ ਸ਼ਹਿਰ ਦੇ ਗੁਪਕਰ ਇਲਾਕੇ 'ਚ ਸਥਿਤ ਅਪਣੇ ਘਰ 'ਚ ਆ ਕੇ ਬੈਠਕ ਸੱਦੀ ਸੀ। ਪਾਰਟੀ ਦੇ ਮੀਤ ਪ੍ਰਧਾਨ ਉਮਰ ਅਬਦੁੱਲਾ ਨੇ ਕਿਹਾ ਕਿ ਐਨ.ਸੀ. ਪ੍ਰਧਾਨ ਨੇ ਸੂਬੇ 'ਚ ਧਾਰਾ 35ਏ ਅਤੇ ਸਿਆਸੀ ਤੇ ਸੁਰੱਖਿਆ ਦੀ ਸਥਿਤੀ ਨੂੰ ਮਿਲੀ ਕਾਨੂੰਨੀ ਚੁਨੌਤੀ 'ਤੇ ਚਰਚਾ ਲਈ ਵਾਦੀ ਦੇ ਵੱਖੋ ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਸਦਿਆ ਸੀ।  (ਪੀਟੀਆਈ)