ਕੁੱਤੇ ਨੂੰ ਫ਼ੌਜ ਦੀ ਸਲਾਮੀ, ਅੱਖਾਂ ‘ਚ ਹੰਝੂ ਲਿਆ ਦੇਵੇਗੀ ਇਹ ਤਸਵੀਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਰਤੀ ਫੌਜ ਦੀ ਈਸਟਰਨ ਕਮਾਂਡ ‘ਚ ਬੀਤੀ 11 ਤਾਰੀਖ ਨੂੰ ਇੱਕ ਹੀਰੋ ਦੁਨੀਆ...

army's salute to the dog

ਨਵੀਂ ਦਿੱਲੀ: ਭਾਰਤੀ ਫੌਜ ਦੀ ਈਸਟਰਨ ਕਮਾਂਡ ‘ਚ ਬੀਤੀ 11 ਤਾਰੀਖ ਨੂੰ ਇੱਕ ਹੀਰੋ ਦੁਨੀਆ ਨੂੰ ਅਲਵਿਦਾ ਕਹਿ ਗਿਆ। ਇਹ ਹੀਰੋ ਸੀ ਇੱਕ ਸਨਿਫਰ Dog ਸੀ ਜਿਸਨੇ ਕਈਂ ਸਾਲ ਤੱਕ ਫੌਜ ‘ਚ ਸੇਵਾਵਾਂ ਨਿਭਾਈਆਂ ਸਨ। ਉਸਦੇ ਗੁਜਰਨ ਨਾਲ ਕਮਾਂਡ ਵਿੱਚ ਗਮੀ ਦਾ ਮਾਹੌਲ ਹੈ। ਕਮਾਂਡ ਨੇ ਆਪਣੇ ਹੀਰੋ ਨੂੰ ਪੂਰੇ ਸਨਮਾਨ ਦੇ ਨਾਲ ਵਿਦਾਈ ਦਿੱਤੀ ਅਤੇ ਕਈ ਅਹਿਮ ਕੇਸ ਹੱਲ ਕਰਨ ਵਿੱਚ ਉਸਦੀ ਭੂਮਿਕਾ ਨੂੰ ਯਾਦ ਕੀਤਾ।

ਕਈਂ Operations ਦਾ ਹਿੱਸਾ

ਫੌਜ ਦੇ ਈਸਟਰਨ ਕਮਾਂਡ ਤੋਂ ਸਨਿਫਰ Dog ਡਚ ਕਈ ਸਾਲ ਤੋਂ ਜੁੜਿਆ ਹੋਇਆ ਸੀ। ਉਸਦਾ ਇੱਥੇ ਪੂਰਾ ਰਸੂਖ ਸੀ। ਉਹ ਅਜਿਹੇ ਕਈ ਮਾਮਲੇ ਸੁਲਝਾਉਣ ਵਿੱਚ ਮਦਦ ਕਰ ਚੁੱਕਿਆ ਸੀ ਜਿਨ੍ਹਾਂ ਵਿੱਚ ਆਈਈਡੀ ਦਾ ਇਸਤੇਮਾਲ ਕੀਤਾ ਜਾਂਦਾ ਸੀ। ਉਹ ਕਈ ਕਾਊਂਟਰ ਇੰਸਰਜੇਂਸੀ ਅਤੇ ਕਾਊਂਟਰ ਟੇਰਰਿਜਮ ਆਪਰੇਸ਼ੰਸ ਦਾ ਹਿੱਸਾ ਰਹਿ ਚੁੱਕਿਆ ਸੀ। ਆਖ਼ਰਕਾਰ ਉਸਨੇ 11 ਸਤੰਬਰ ਨੂੰ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਫੌਜ ਨੇ ਉਸਨੂੰ ਪੂਰੇ ਸਨਮਾਨ ਦੇ ਨਾਲ ਵਿਦਾਈ ਦਿੱਤੀ। ਉਸਦੇ ਮਰਨ ਉੱਤੇ ਪੂਰਬੋਤ ਖੇਤਰ ਵਿਕਾਸ ਰਾਜਮੰਤਰੀ (ਆਜਾਦ ਚਾਰਜ) ਜਿਤੇਂਦਰ ਸਿੰਘ ਨੇ ਟਵੀਟ ਕਰ ਦੁੱਖ ਜਤਾਇਆ।

 ਮੇਰਠ ਤੋਂ ਆਇਆ ਸੀ ਡਚ

ਰਿਪੋਰਟਸ ਦੇ ਮੁਤਾਬਕ ਉੱਤਰ ਪ੍ਰਦੇਸ਼ ਦੇ ਮੇਰਠ ਸਥਿਤ ਰੀਮਾਉਂਟ ਐਂਡ ਵੈਟਰਿਨਰੀ ਕਾਰਪਸ ਸੈਂਟਰ ਐਂਡ ਕਾਲਜ ਵਿੱਚ ਉਸਦਾ ਜਨਮ ਹੋਇਆ ਸੀ। ਦੱਸ ਦਈਏ ਕਿ ਇੱਥੇ ਫੌਜ ਦੇ ਡਾਗਸ ਦੀ ਬਰੀਡਿੰਗ ਅਤੇ ਟ੍ਰੇਨਿੰਗ ਹੁੰਦੀ ਹੈ। ਫੌਜ ਤੋਂ ਰਟਾਇਰ ਹੋਣ ਤੋਂ ਬਾਅਦ ਵੀ ਇੱਥੇ ਕੁੱਤਿਆਂ ਨੂੰ ਪਾਲਿਆ ਜਾਂਦਾ ਹੈ। ਫੌਜ ਦੇ ਡਾਗਸ ਨੂੰ ਸੇਵੇ ਦੇ ਦੌਰਾਨ ਕਈ ਤਰ੍ਹਾਂ ਦੇ ਹਾਲਾਤ ਝੱਲਣੇ ਹੁੰਦੇ ਹਨ। ਕੈਮਿਕਲ ਵਿਸਫੋਟਕ, ਸਟਰੇਸ ਅਤੇ ਹਰ ਤਰ੍ਹਾਂ ਦੇ ਮੌਸਮ ਝੱਲਣੇ ਪੈਂਦੇ ਹਨ। ਇਸ ਨਾਲ ਉਨ੍ਹਾਂ ਨੂੰ ਕਈ ਸੱਟਾਂ ਅਤੇ ਬੀਮਾਰੀਆਂ ਹੋ ਜਾਂਦੀਆਂ ਹੈ। ਅਜਿਹੇ ਵਿੱਚ ਇੱਥੇ ਉਨ੍ਹਾਂ ਦਾ ਪੂਰਾ ਧਿਆਨ ਰੱਖਿਆ ਜਾਂਦਾ ਹੈ।