ਸ਼ੇਰਾਂ ਦੇ ਝੁੰਡ ਨੇ ਰਿਹਾਇਸ਼ੀ ਇਲਾਕੇ ਵਿਚ ਫੈਲਾਈ ਦਿਹਸ਼ਤ

ਏਜੰਸੀ

ਖ਼ਬਰਾਂ, ਰਾਸ਼ਟਰੀ

ਵੀਡੀਉ ਹੋਈ ਜਨਤਕ

Video pride of lions seen on the roads of junagarh gujarat

ਗੁਜਰਾਤ: ਗੁਜਰਾਤ ਜੇ ਜੂਨਾਗੜ੍ਹ ਵਿਚ ਅਚਾਨਕ ਰਿਹਾਇਸ਼ੀ ਇਲਾਕੇ ਵਿਚ ਸ਼ੇਰਾਂ ਦਾ ਇਕ ਵੱਡਾ ਝੁੰਡ ਆ ਗਿਆ। ਇਸ ਦੀ ਇਕ ਵੀਡੀਓ ਸਾਹਮਣੇ ਆਈ ਹੈ ਜਿਸ ਪਿੱਛੋਂ ਲੋਕਾਂ ਵਿਚ ਦਹਿਸ਼ਤ ਪਾਈ ਜਾ ਰਹੀ ਹੈ। ਇਹ ਇਲਾਕਾ ਜੰਗਲਾਂ ਦੇ ਕਾਫੀ ਨੇੜੇ ਹੈ। ਇਨ੍ਹਾਂ ਜੰਗਲਾਂ ਵਿਚ 40 ਤੋਂ ਵੱਧ ਸ਼ੇਰ ਰਹਿੰਦੇ ਹਨ। ਇਸ ਵੀਡੀਓ ਨੂੰ ਭਵਨਾਥ ਇਲਾਕੇ ਵਿਚ ਰਹਿੰਦੇ ਇਕ ਸ਼ਖ਼ਸ ਨੇ ਸਾਂਝਾ ਕੀਤਾ ਹੈ।

ਵੀਡੀਓ ਵਿਚ ਦਿਸ ਰਿਹਾ ਹੈ ਕਿ ਰਾਤ ਦੇ ਸਮੇਂ ਬਾਰਸ਼ ਵਿਚ ਸ਼ੇਰਾਂ ਦਾ ਇਕ ਝੁੰਡ ਰਿਹਾਇਸ਼ੀ ਇਲਾਕੇ ਵਿਚ ਘੁੰਮ ਰਿਹਾ ਹੈ। ਹਾਲਾਂਕਿ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਅਜਿਹਾ ਕਈ ਵਾਰ ਪਹਿਲਾਂ ਵੀ ਹੋ ਚੁੱਕਾ ਹੈ। ਪਰ ਇੰਨੀ ਗਿਣਤੀ ਵਿਚ ਇਕੱਠੇ ਸ਼ੇਰ ਪਹਿਲੀ ਵਾਰ ਵੇਖੇ ਹਨ। ਲੋਕਾਂ ਨੇ ਇਹ ਵੀ ਦੱਸਿਆ ਕਿ ਇਨਸਾਨਾਂ ਨੇ ਜਿਸ ਤਰ੍ਹਾਂ ਜੰਗਲਾਂ ਨੂੰ ਵੱਢਣਾ ਸ਼ੁਰੂ ਕਰ ਦਿੱਤਾ ਹੈ, ਉਸ ਤੋਂ ਬਾਅਦ ਅਜਿਹੀਆਂ ਘਟਨਾਵਾਂ ਵਧ ਗਈਆਂ ਹਨ ਜਦੋਂ ਸ਼ੇਰ ਰਿਹਾਇਸ਼ੀ ਇਲਾਕੇ ਵਿਚ ਦਾਖਲ ਹੋ ਰਹੇ ਹਨ।

ਇਸ ਦੇ ਲਈ ਇਨਸਾਨ ਆਪ ਵੀ ਜ਼ਿੰਮੇਵਾਰ ਹੈ ਜਿਸ ਨੇ ਜੰਗਲਾਂ ਨੂੰ ਕੱਟ ਕੇ ਅਜਿਹੀਆਂ ਘਟਨਾਵਾਂ ਨੂੰ ਸੱਦਾ ਦਿੱਤਾ ਹੈ। ਇਸ ਦੇ ਚਲਦੇ ਸਾਰੇ ਇਲਾਕੇ ਦੇ ਲੋਕ ਡਰੇ ਹੋਏ ਹਨ। ਉਹਨਾਂ ਦਾ ਘਰ ਤੋਂ ਬਾਹਰ ਨਿਕਲਣਾ ਮੁਸ਼ਕਲ ਹੋ ਗਿਆ ਹੈ। ਉਹਨਾਂ ਦੀ ਸੁਰੱਖਿਆ ਲਈ ਸਰਕਾਰ ਵੱਲੋਂ ਕਦਮ ਉਠਾਏ ਜਾਣੇ ਚਾਹੀਦੇ ਹਨ।

ਇਸ ਨਾਲ ਅਜਿਹੀਆਂ ਘਟਨਾਵਾਂ ਨੂੰ ਵਧਾਵਾ ਮਿਲ ਸਕਦਾ ਹੈ। ਇਸ ਸਬੰਧੀ ਇਕ ਵੀਡੀਉ ਏਐਨਆਈ ਵੱਲੋਂ ਟਵਿੱਟਰ ਤੇ ਸਾਂਝੀ ਕੀਤੀ ਗਈ ਹੈ। ਇਸ ਵੀਡੀਉ ਵਿਚ ਸਮਾਂ ਰਾਤ ਦਾ ਲੱਗ ਰਿਹਾ ਹੈ। ਕੋਈ ਵੀ ਆਸ ਪਾਸ ਨਹੀਂ ਹੈ।  

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।