ਗੁਜਰਾਤ: ਸ਼ੇਰਾਂ ਦੀ ਸੁਰੱਖਿਆ ਨੂੰ ਲੈ ਕੇ ਖੜ੍ਹੇ ਹੋਏ ਸਵਾਲ, ਤਿੰਨ ਹੋਰ ਸ਼ੇਰਾਂ ਦੀ ਮਿਲੀ ਲਾਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਗਿਰ ਦੇ ਜੰਗਲੀ ਸ਼ੇਰਾਂ ਦੀ ਸੁਰੱਖਿਆ ਨੂੰ ਲੈ ਕੇ ਕਈ ਸਵਾਲ ਖੜ੍ਹੇ ਹੋ ਰਹੇ ਹਨ ਉਥੇ ਹੀ ਸੋਮਵਾਰ ਨੂੰ ਤੁਲਸੀ ਸ਼ਿਆਮ ਰੇਂਜ ਵਿਚੋਂ ਚਾਰ ਤੋਂ ਪੰਜ ਮਹੀਨੇ ਦੇ...

The dead body of three more lions

ਅਹਿਮਦਾਬਾਦ (ਭਾਸ਼ਾ) : ਗਿਰ ਦੇ ਜੰਗਲੀ ਸ਼ੇਰਾਂ ਦੀ ਸੁਰੱਖਿਆ ਨੂੰ ਲੈ ਕੇ ਕਈ ਸਵਾਲ ਖੜ੍ਹੇ ਹੋ ਰਹੇ ਹਨ ਉਥੇ ਹੀ ਸੋਮਵਾਰ ਨੂੰ ਤੁਲਸੀ ਸ਼ਿਆਮ ਰੇਂਜ ਵਿਚੋਂ ਚਾਰ ਤੋਂ ਪੰਜ ਮਹੀਨੇ ਦੇ ਤਿੰਨ ਸ਼ੇਰਾਂ ਦੀ ਲਾਸ਼ ਮਿਲਣ ਨਾਲ ਇਲਾਕੇ ‘ਚ ਸਨਸਨੀ ਫੈਲ ਗਈ ਹੈ। ਤਿੰਨਾਂ ਦੇ ਸਿਰ, ਢਿੱਡ ਦੇ ਭਾਗ ਉਤੇ ਵੱਡੇ ਦੰਦਾਂ ਦੇ ਨਿਸ਼ਾਨ ਮਿਲੇ ਹਨ। ਜੰਗਲ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਆਪਸੀ ਝਗੜੇ ਵਿਚ ਇਨ੍ਹਾਂ ਦੀ ਮੌਤ ਹੋਈ ਹੈ।

ਦੱਸ ਦਈਏ ਕਿ ਪਿਛਲੇ ਦੋ ਮਹੀਨਿਆਂ ਤੋਂ ਗਿਰ ਦੇ ਜੰਗਲਾਂ ਵਿਚ ਸ਼ੇਰਾਂ ਦੀ ਮੌਤ ਦਾ ਸਿਲਸਿਲਾ ਜਾਰੀ ਹੈ। ਪਿਛਲੇ ਮਹੀਨੇ ਦਲਖਾੜਿਆ ਰੇਂਜ ਵਿਚ ਘਾਤਕ ਵਾਇਰਸ ਨਾਲ 23 ਸ਼ੇਰਾਂ ਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ ਅਮਰੈਲੀ ਦੇ ਜੰਗਲਾਂ ਵਿਚੋਂ ਵੀ ਦੋ ਸ਼ੇਰਾਂ ਦੀ ਲਾਸ਼ ਮਿਲੀ ਸੀ। ਗੁਜਰਾਤ ਹਾਈਕੋਰਟ ਨੇ ਵੀ ਸ਼ੇਰਾਂ ਦੀ ਸੁਰੱਖਿਆ ਕਿਸ ਤਰ੍ਹਾਂ ਨਾਲ ਕੀਤੀ ਜਾਵੇ ਇਸ ਲਈ ਸੂਬਾ ਸਰਕਾਰ ਤੋਂ ਢੁਕਵੇਂ ਸੁਝਾਅ ਦੇਣ ਮੰਗ ਕੀਤੀ ਹੈ।

ਜਾਣਕਾਰੀ ਦੇ ਮੁਤਾਬਕ, ਤੁਲਸੀ ਸ਼ਿਆਮ ਰੇਂਜ ਦੇ ਖਡਾਧਾਰ ਰੈਵਨਿਊ ਖੇਤਰ ਵਿਚ ਇਕ ਸ਼ੇਰਨੀ ਦੇ ਬੱਚੇ ਦੀ ਲਾਸ਼ ਪਈ ਹੋਣ ਦੀ ਸੂਚਨਾ ਮਿਲੀ ਸੀ। ਜੰਗਲ ਵਿਭਾਗ ਦੀ ਟੀਮ ਉਸ ਜਗ੍ਹਾ ਤੇ ਪਹੁੰਚੀ ਤਾਂ ਆਸ ਪਾਸ ਦੋ ਹੋਰ ਸ਼ੇਰਨੀ ਦੇ ਬੱਚਿਆਂ ਦੀ ਲਾਸ਼ ਪਈ ਸੀ। ਕੁਝ ਹੀ ਦੂਰੀ ‘ਤੇ ਇਕ ਨੀਲ ਗਾਂ ਦੀ ਵੀ ਲਾਸ਼ ਪਈ ਮਿਲੀ ਸੀ। ਚਿਕਿਤਸਕਾਂ ਅਤੇ ਐਫਐਸਐਲ ਦੀ ਟੀਮ ਦੁਆਰਾ ਸ਼ੇਰਾਂ ਦੀ ਲਾਸ਼ ਦੀ ਜਾਂਚ ਕਰਨ ‘ਤੇ ਪਤਾ ਲੱਗਿਆ ਕਿ ਤਿੰਨਾਂ ਦੇ ਸਿਰ, ਢਿੱਡ ਅਤੇ ਹੋਰ ਹਿੱਸਿਆਂ ‘ਤੇ ਨੂਕੀਲੇ ਦੰਦਾਂ ਨਾਲ ਡੂੰਘੇ ਸੱਟ ਦੇ ਨਿਸ਼ਾਨ ਹਨ।

ਇਸ ਤੋਂ ਇਲਾਵਾ ਜਿਥੇ ਲਾਸ਼ ਮਿਲੀ ਹੈ ਉਥੇ ਹੋਰ ਸ਼ੇਰਾਂ ਦੇ ਵੀ ਪੈਰਾਂ ਦੇ ਨਿਸ਼ਾਨ ਵੇਖੇ ਗਏ ਹਨ। ਜੰਗਲ ਵਿਭਾਗ ਦੀ ਮੁਢਲੀ ਜਾਂਚ ਤੋਂ ਬਾਅਦ ਮੰਨਣਾ ਹੈ ਕਿ ਆਪਸੀ ਝਗੜੇ ਵਿਚ ਬਾਲ ਸ਼ੇਰਾਂ ਦੀ ਮੌਤ ਹੋਈ ਹੈ। ਤਿੰਨ ਬਾਲ ਸ਼ੇਰਾਂ ਦੀ ਉਮਰ ਚਾਰ ਤੋਂ ਪੰਜ ਮਹੀਨੇ ਦੇ ਵਿਚ ਸੀ। ਲਾਸ਼ਾਂ ਨੂੰ ਪੋਸਟਮਾਰਟਮ ਲਈ ਲਿਜਾਇਆ ਗਿਆ ਹੈ।