ਹਰਿਆਣਾ: ਕੋਰੋਨਾ ਕਾਲ ਵਿਚ ਅਧਿਆਪਿਕਾ ਨੇ ਸਿੱਖੀ ਫਰੈਂਚ, ਅੱਜ 12 ਦੇਸ਼ਾਂ ਦੇ ਲੋਕਾਂ ਨੂੰ ਸਿਖਾ ਰਹੇ ਹਿੰਦੀ
700 ਤੋਂ ਵੱਧ ਵਿਦੇਸ਼ੀਆਂ ਨੂੰ ਹੁਣ ਤੱਕ ਸਿਖਾ ਚੁੱਕੇ ਹਨ ਹਿੰਦੀ
ਪੰਚਕੂਲਾ: ਕੋਰੋਨਾ ਕਾਲ ਵਿਚ ਬਹੁਤ ਸਾਰੇ ਲੋਕਾਂ ਦਾ ਕੰਮ-ਕਾਰ ਠੱਪ ਹੋ ਗਿਆ ਸੀ। ਲੋਕ ਘਰ ਵਿਚ ਵਿਹਲੇ ਬੈਠ ਗਏ ਸਨ ਪਰ ਕੁਝ ਲੋਕਾਂ ਨੇ ਕੋਰੋਨਾ ਕਾਲ ਵਿਚ ਆਪਣਾ ਘਰ ਬੈਠ ਕੇ ਕੰਮ ਸਿੱਖਿਆ ਤੇ ਆਪਣਾ ਘਰੋਂ ਹੀ ਕੰਮ ਚਲਾਇਆ। ਅਜਿਹੀ ਹੀ ਮਿਸਾਲ ਪੰਚਕੂਲਾ ਸਕੂਲ ਦੀ ਅਧਿਆਪਿਕਾ ਬਣੇ ਹਨ। ਦਰਅਸਲ ਸਕੂਲ ਦੀ ਅਧਿਆਪਿਕਾ ਡਾ. ਅਨੂ ਗੁਪਤਾ ਨੇ ਕੋਰੋਨਾ ਦੌਰਾਨ ਆਪਣੇ ਵਿਹਲੇ ਸਮੇਂ ਵਿੱਚ ਫਰੈਂਚ ਸਿੱਖੀ ਅਤੇ ਇਸ ਤੋਂ ਬਾਅਦ ਪਹਿਲੀ ਵਾਰ ਸੋਸ਼ਲ ਮੀਡੀਆ 'ਤੇ ਆਪਣੀ ਵੀਡੀਓ ਅਪਲੋਡ ਕੀਤੀ। ਹੌਲੀ-ਹੌਲੀ, ਚੈਨਲ ਨੂੰ ਵਿਦੇਸ਼ੀ ਲੋਕਾਂ ਤੋਂ ਹੁੰਗਾਰਾ ਮਿਲਣਾ ਸ਼ੁਰੂ ਹੋ ਗਿਆ ਜੋ ਹਿੰਦੀ ਸਿੱਖਣਾ ਚਾਹੁੰਦੇ ਸਨ। ਪਿਛਲੇ 3 ਸਾਲਾਂ ਵਿੱਚ, ਉਹ 700 ਤੋਂ ਵੱਧ ਵਿਦੇਸ਼ੀਆਂ ਨੂੰ ਹਿੰਦੀ ਸਿਖਾ ਚੁੱਕੀ ਹੈ।
ਇਹ ਵੀ ਪੜ੍ਹੋ: ਪੀਲੀਏ ਦੇ ਮਰੀਜ਼ ਅਪਣਾਉਣ ਇਹ ਨੁਸਖ਼ੇ, ਜਲਦੀ ਮਿਲੇਗੀ ਰਾਹਤ
ਸੈਕਟਰ-4 ਸਤਲੁਜ ਪਬਲਿਕ ਸਕੂਲ ਦੀ ਅਧਿਆਪਿਕਾ ਡਾ. ਅਨੂ ਗੁਪਤਾ ਫਰੈਂਚ ਪੜ੍ਹਾਉਂਦੀ ਹੈ। ਇਸ ਤੋਂ ਇਲਾਵਾ, ਉਹ ਚੈਨਲਾਂ 'ਤੇ ਫਰੈਂਚ ਬੋਲਣ ਵਾਲੇ ਲੋਕਾਂ ਨੂੰ ਬਿਲਕੁਲ ਮੁਫਤ ਹਿੰਦੀ ਵੀ ਸਿਖਾਉਂਦੀ ਹੈ। ਹੁਣ ਉਹ ਫਰਾਂਸ, ਅਫਰੀਕਾ, ਮੋਰੋਕੋ, ਕੰਬੋਡੀਆ, ਬੈਲਜੀਅਮ ਸਮੇਤ ਇੱਕ ਦਰਜਨ ਦੇਸ਼ਾਂ ਦੇ 2200 ਤੋਂ ਵੱਧ ਫ੍ਰੈਂਚ ਬੋਲਣ ਵਾਲੇ ਲੋਕਾਂ ਨੂੰ ਮੁਫਤ ਵਿੱਚ ਹਿੰਦੀ ਸਿਖਾ ਰਹੀ ਹੈ।
ਇਹ ਵੀ ਪੜ੍ਹੋ: ਆਪ ਸੁਪਰੀਮੋ ਦੀ ਪੰਜਾਬ ਫੇਰੀ 'ਤੇ ਬਿਕਰਮ ਮਜੀਠੀਆ ਦਾ ਵਾਇਰਲ ਕੀਤਾ ਇਹ ਵੀਡੀਓ ਹਾਲੀਆ ਨਹੀਂ ਸਾਲ ਪੁਰਾਣਾ ਹੈ
ਉਸਦੇ ਪਤੀ ਡਾ: ਅਮਿਤ ਗੁਪਤਾ, ਹਰਿਆਣਾ ਸਰਕਾਰ ਵਿਚ IDAS ਹਨ, ਜੋ HBVN ਵਿੱਚ ਡਾਇਰੈਕਟਰ ਵਿੱਤ ਵਜੋਂ ਕੰਮ ਕਰ ਰਹੇ ਹਨ। ਡਾ. ਅਨੂ ਨੇ ਦੱਸਿਆ ਕਿ ਚੈਨਲ 'ਤੇ ਫ੍ਰੈਂਚ ਬੋਲਣ ਵਾਲੇ ਲੋਕਾਂ ਨੂੰ ਹਿੰਦੀ ਸਿਖਾਉਣ ਤੋਂ ਬਾਅਦ, ਉਸਨੇ ਇੱਕ ਸਕੂਲ ਨਾਲ ਜੁੜਨ ਦਾ ਫੈਸਲਾ ਕੀਤਾ ਤਾਂ ਜੋ ਉਹ ਸਕੂਲੀ ਬੱਚਿਆਂ ਨੂੰ ਫ੍ਰੈਂਚ ਸਿਖਾ ਸਕੇ।
ਇਸ ਤੋਂ ਬਾਅਦ 2022 ਤੋਂ ਉਹ ਸਤਲੁਜ ਪਬਲਿਕ ਸਕੂਲ ਵਿੱਚ ਫਰਾਂਸੀਸੀ ਅਧਿਆਪਿਕਾ ਵਜੋਂ ਪੜ੍ਹਾ ਰਹੀ ਹੈ। ਸਕੂਲ ਤੋਂ ਬਾਅਦ ਆਪਣੇ ਖਾਲੀ ਸਮੇਂ ਵਿੱਚ, ਉਹ ਸੋਸ਼ਲ ਮੀਡੀਆ ਰਾਹੀਂ ਫਰਾਂਸੀਸੀ ਬੋਲਣ ਵਾਲੇ ਵਿਦੇਸ਼ੀਆਂ ਨੂੰ ਹਿੰਦੀ ਸਿਖਾਉਂਦੀ ਹੈ। ਉਹ ਹੁਣ ਤੱਕ ਯੂਟਿਊਬ 'ਤੇ 300 ਤੋਂ ਵੱਧ ਵੀਡੀਓਜ਼ ਅਪਲੋਡ ਕਰ ਚੁੱਕੀ ਹੈ। ਜਿਸ ਨੂੰ ਦੇਸ਼ ਵਿਦੇਸ਼ ਦੇ ਲੋਕ ਬੜੀ ਦਿਲਚਸਪੀ ਨਾਲ ਦੇਖਦੇ ਹਨ ਅਤੇ ਹਿੰਦੀ ਸਿੱਖਦੇ ਹਨ।