ਹਾਈਵੇਅ 'ਤੇ ਚੱਲਦੀ ਕਾਰ 'ਚ ਸੰਬੰਧ ਬਣਾ ਰਿਹਾ ਸੀ ਕਪਲ, ਡਰਾਈਵਿੰਗ 'ਤੇ ਬੈਨ

ਏਜੰਸੀ

ਖ਼ਬਰਾਂ, ਰਾਸ਼ਟਰੀ

ਹਾਈਵੇਅ 'ਤੇ ਚੱਲਦੀ ਕਾਰ 'ਚ ਸੰਬੰਧ ਬਣਾਉਣ ਵਾਲੇ ਇੱਕ ਕਪਲ ਨੂੰ ਕੋਰਟ ਨੇ ਰੈਸ਼ ਡਰਾਈਵਿੰਗ ਦਾ ਦੋਸ਼ੀ ਕਰਾਰ ਦਿੱਤਾ ਹੈ।..

couple

ਨਵੀਂ ਦਿੱਲੀ : ਹਾਈਵੇਅ 'ਤੇ ਚੱਲਦੀ ਕਾਰ 'ਚ ਸੰਬੰਧ ਬਣਾਉਣ ਵਾਲੇ ਇੱਕ ਕਪਲ ਨੂੰ ਕੋਰਟ ਨੇ ਰੈਸ਼ ਡਰਾਈਵਿੰਗ ਦਾ ਦੋਸ਼ੀ ਕਰਾਰ ਦਿੱਤਾ ਹੈ। ਇਹ ਮਾਮਲਾ ਸਪੇਨ ਦੇ ਵਿਲਕਾਸਟਿਨ ਦਾ ਹੈ। ਕੋਰਟ ਨੇ ਕਪਲ ਨੂੰ 6 ਮਹੀਨੇ ਦੀ ਮੁਲਤਵੀ ਸਜ਼ਾ ਸੁਣਾਈ ਹੈ।  ਨਾਲ ਹੀ 2 ਸਾਲ ਤੱਕ ਡਰਾਈਵਿੰਗ 'ਤੇ ਬੈਨ ਲਗਾ ਦਿੱਤਾ ਹੈ।  ਸਪੇਨ ਦੇ ਮੈਡਰਿਡ ਦੇ ਕਪਲ ਦਾ ਵੀਡੀਓ ਪਿਛਲੇ ਸਾਲ ਸਾਹਮਣੇ ਆਇਆ ਸੀ। ਬਗਲ ਕੋਲੋਂ ਗੁਜਰ ਰਹੀ ਕਾਰ ਵਲੋਂ ਉਨ੍ਹਾਂ ਦਾ ਵੀਡੀਓ ਸ਼ੂਟ ਕਰ ਲਿਆ ਗਿਆ ਸੀ।

ਕਲਿੱਪ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਕਾਰ ਦੀ ਤਲਾਸ਼ 'ਚ ਘੰਟਿਆਂ ਦੀ ਸੀਸੀਟੀਵੀ ਫੁਟੇਜ ਖੰਗਾਲ ਲਈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਲੋਕਾਂ ਵਲੋਂ ਕਪਲ ਦੇ ਬਾਰੇ 'ਚ ਜਾਣਕਾਰੀ ਵੀ ਮੰਗੀ ਸੀ। ਜਾਣਕਾਰੀ ਮੁਤਾਬਕ ਪੁਲਿਸ ਦੁਆਰਾ ਪੁੱਛਗਿਛ ਤੋਂ ਬਾਅਦ ਕਪਲ ਨੇ ਰੈਸ਼ ਡਰਾਈਵਿੰਗ ਦਾ ਦੋਸ਼ ਸਵੀਕਾਰ ਕਰ ਲਿਆ ਸੀ।

ਪ੍ਰਾਸਕਿਊਟਰਸ ਦੇ ਨਾਲ ਡੀਲ ਤੋਂ ਬਾਅਦ ਕਪਲ ਨੇ ਕੋਰਟ 'ਚ ਵੀ ਜੁਰਮ ਕਬੂਲ ਕਰ ਲਿਆ। ਦੋਵਾਂ ਨੂੰ ਛੇ ਮਹੀਨੇ ਦੀ ਮੁਲਤਵੀ ਸਜ਼ਾ ਸੁਣਾਈ ਗਈ ਹੈ ਜਿਸਦਾ ਮਤਲਬ ਹੈ ਕਿ ਉਨ੍ਹਾਂ ਨੂੰ ਫਿਲਹਾਲ ਜੇਲ੍ਹ ਨਹੀਂ ਜਾਣਾ ਹੋਵੇਗਾ। ਕੋਰਟ ਨੇ ਆਪਣੇ ਫੈਸਲੇ 'ਚ ਕਾਰ ਚਾਲਕ ਨੂੰ ਜਿਗ ਜੈਗ ਤਰੀਕੇ ਨਾਲ ਕਾਰ ਚਲਾਉਣ ਦਾ ਦੋਸ਼ੀ ਪਾਇਆ। ਕੋਰਟ ਨੇ ਕਿਹਾ ਕਿ ਉਨ੍ਹਾਂ ਨੇ ਹੋਰ ਲੋਕਾਂ ਦੀ ਜਾਨ ਖਤਰੇ ਵਿੱਚ ਪਾਈ ਕਿਉਂਕਿ ਡਰਾਇਵਰ ਦੀ ਗਰਲਫ੍ਰੈਂਡ ਉਨ੍ਹਾਂ ਦੇ ਨਾਲ ਇਤਰਾਜ਼ਯੋਗ ਹਾਲਤ 'ਚ ਬੈਠੀ ਸੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।